Connect with us

ਪੰਜਾਬੀ

ਲੁਧਿਆਣਾ ਦੇ ਸੈਲਫ ਹੈਲਪ ਗਰੁੱਪਾਂ ਦੀ ਦਿੱਲੀ ਵਿਖੇ ‘ਭਾਰਤ ਪਰਵ’ ਮੌਕੇ ਸਟਾਲ ਲਗਾਉਣ ਲਈ ਹੋਈ ਚੋਣ

Published

on

Self-help groups of Ludhiana were selected to set up a stall on the occasion of 'Bharat Parv' in Delhi

ਲੁਧਿਆਣਾ : ਸੈਲਫ ਹੈਲਪ ਗਰੁੱਪਾਂ ਲਈ ਬੜੇ ਮਾਣ ਵਾਲੀ ਗੱਲ ਹੈ ਜਿਨ੍ਹਾਂ ਇੱਕ ਲੰਬੀ ਪੁਲਾਂਘ ਪੁੱਟਦਿਆਂ ਸੈਰ ਸਪਾਟਾ ਵਿਭਾਗ, ਭਾਰਤ ਸਰਕਾਰ ਵਲੋਂ ਨਵੀਂ ਦਿੱਲੀ ਵਿਖੇ ‘ਭਾਰਤ ਪਰਵ’ ਮੌਕੇ ਸਟਾਲ ਲਗਾਉਣ ਲਈ ਆਪਣੀ ਜਗ੍ਹਾ ਬਣਾਈ ਹੈ। ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵਲੋਂ ਸੈਲਫ ਹੈਲਪ ਗਰੁੁੱਪਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਨ੍ਹਾਂ ਜ਼ਿਲ੍ਹਾ ਲੁਧਿਆਣਾ ਦਾ ਨਾਮ ਰੋਸ਼ਨ ਕੀਤਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ 26 ਜਨਵਰੀ 2023 ਤੋਂ 31 ਜਨਵਰੀ 2023 ਤੱਕ ਗਿਆਨ ਪੱਥ, ਸਾਹਮਣੇ ਲਾਲ ਕਿਲ੍ਹਾ, ਨਵੀ ਦਿੱਲੀ, ਵਿਖੇ ‘ਭਾਰਤ ਪਰਵ’ ਮਨਾਇਆ ਜਾ ਰਿਹਾ ਹੈ ਜਿੱਥੇ ਪੰਜਾਬ ਦੇ 7 ਸੈਲਫ ਹੈਲਪ ਗਰੁੱਪਾਂ ਦੀ ਸਟਾਲ ਲਗਾਉਣ ਲਈ ਚੋਣ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ ਜਿਲ੍ਹਾ ਲੁਧਿਆਣਾ ਦੀਆ 02 ਨਗਰ ਕੌਸਲਾਂ ਸਾਹਨੇਵਾਲ ਅਤੇ ਮਾਛੀਵਾੜਾ ਸਾਹਿਬ ਦੇ ਸੈਲਫ ਹੈਲਪ ਗਰੁੱਪ ਵੀ ਸ਼ਾਮਲ ਹਨ।

ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਦੀ ਰਹਿਨੁਮਾਈ ਹੇਠ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਲੁਧਿਆਣਾ ਸ੍ਰੀਮਤੀ ਅਨੀਤਾ ਦਰਸ਼ੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਉਕਤ ਕੌਂਸਲਾਂ ਦੇ ਡੇ-ਨੂਲਮ ਸਕੀਮ ਅਧੀਨ ਗਰੀਬ ਔਰਤਾਂ ਦੇ 02 ਸੈਲਫ ਹੈਲਪ ਗਰੁੱਪ, ਸ੍ਰੀ ਰਵੀਦਾਸ ਹੈਲਪ ਗਰੁੱਪ ਸਾਹਨੇਵਾਲ ਜੋ ਵੇਸਟ ਪੇਪਰ ਤੋਂ ਬਣੇ ਪੈਨ, ਪੈਨਸਲ ਅਤੇ ਕਲੀਨ ਗਰੀਨ ਮਾਛੀਵਾੜਾ ਹੈਲਪ ਗਰੁੱਪ, ਮਾਛੀਵਾੜਾ ਸਾਹਿਬ ਕੂੜੇ ਤੋਂ ਤਿਆਰ ਕੀਤੀ ਖਾਦ ਦੇ ਸਟਾਲ ਉਪਰੋਕਤ 6 ਦਿਨਾ ਪ੍ਰੋਗਰਾਮ ਦੌਰਾਨ ਲਗਾਉਣਗੇ।

 

Facebook Comments

Trending