ਪੰਜਾਬੀ

ਸਰਕਾਰੀ ਬਹੁਤਕਨੀਕੀ ਕਾਲਜ (ਲੜਕੀਆਂ) ਵਿਖੇ ਸਵੈ ਰੋਜਗਾਰ ਉਦਮੀ ਜਾਗਰੁਕਤਾ ਕੈਂਪ ਆਯੋਜਿਤ

Published

on

ਲੁਧਿਆਣਾ :  ਐਸ.ਆਰ.ਐਸ. ਸਰਕਾਰੀ ਬਹੁਤਕਨੀਕੀ ਕਾਲਜ (ਲੜਕੀਆਂ) ਲੁਧਿਆਣਾ ਵਿਖੇ ਪ੍ਰਿੰਸੀਪਲ ਸ੍ਰੀ ਮਹਿੰਦਰਪਾਲ ਸਿੰਘ ਦੀ ਅਗਵਾਈ ਹੇਠ ਅਤੇ ਟੀ.ਪੀ.ਓ ਮੈਡਮ ਰਜਨੀ ਭੱਲਾ ਅਤੇ ਸਹਾਇਕ ਟੀ.ਪੀ.ਓ ਡਾ: ਪਵਨ ਕੁਮਾਰ ਸ੍ਰੀ ਸੁਖਵਿੰਦਰਪਾਲ ਸਿੰਘ ਮੁਖੀ ਵਿਭਾਗ (ਪ੍ਰਧਾਨ ਵਿਦਿਆਰਥੀ ਮਾਮਲੇ) ਦੀ ਦੇਖ ਰੇਖ ਹੇਠ ਸਵੈ ਰੋਜਗਾਰ ੳਦਮੀ ਜਾਗਰੁਕਤਾ ਕੈਪ ਲਗਾਇਆ ਗਿਆ।

ਇਸ ਮੌਕੇ ਉਚੇਚੇ ਤੌਰ ‘ਤੇ ਵਿਦਿਆਰਥਣਾਂ ਨੂੰ ਸਵੈ ਰੋਜਗਾਰ ਸਬੰਧੀ ਅਤੇ ਪੰਜਾਬ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦੀ ਜਾਣਕਾਰੀ ਦੇਣ ਲਈ ਜਿਲਾ ਰੋਜਗਾਰ ਬਿਉਰੋ ਲੁਧਿਆਣਾ ਤੋ ਡਿਪਟੀ ਸੀ.ਈ.ਓ ਸ੍ਰੀ ਨਵਦੀਪ ਰਾਜਪਾਲ ਅਤੇ ਮਨਿੰਦਰ ਸਿੰਘ ਸਹਾਇਕ ਨਿਰਦੇਸ਼ਕ ਉਦਯੋਗ ਤੇ ਵਣਜ ਵਿਭਾਗ ਸ੍ਰੀ ਦਲਿੰਦਰ ਪ੍ਰਸ਼ਾਦ ਸਹਾਇਕ ਜਿਲ੍ਹਾ ਮੈਨੇਜਰ ਪੰਜਾਬ ਸ਼ਡਿਊਲ ਕਾਸਟ ਫਿਨਾਂਸ ਕਾਰਪੋਰੇਸ਼ਨ ਪਹੁੰਚੇ।

ਜਿਲ੍ਹਾ ਰੋਜਗਾਰ ਬਿਉਰੋ ਵਲੋ ਡਿਪਟੀ ਸੀ.ਈ.ਓ ਸ੍ਰੀ ਨਵਦੀਪ ਰਾਜਪਾਲ ਨੇ ਜਾਗਰੁਕਤਾ ਕੈਪ ਵਿਚ ਵਿਦਿਆਰਥਣਾਂ ਨੂੰ ਸਵੈ ਰੋਜਗਾਰ ਨਾਲ ਸਬੰਧਤ ਭਾਰਤ ਤੇ ਪੰਜਾਬ ਸਰਕਾਰ ਦੀਆਂ ਵੱਖ ਵੱਖ ਚੱਲ ਰਹੀਆਂ ਸਕੀਮਾਂ ਬਾਰੇ ਭਾਵਪੂਰਤ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜਿਹੜਾ ਵੀ ਵਿਦਿਆਰਥੀ ਨੌਕਰੀ ਤੋ ਬਿਨਾਂ ਆਪਣਾ ਕਾਰੋਬਾਰ ਸੁਰੂ ਕਰਨਾ ਚਾਹੁੰਦਾ ਹੈ ਉਸ ਨੂੰ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੀਆਂ ਵੱਖ ਵੱਖ ਵਿੱਤੀ ਸਕੀਮਾਂ ਤੋ ਭਰਪੂਰ ਲਾਹਾ ਲੈਣਾ ਚਾਹੀਦਾ ਹੈ।

ਇਸ ਸਬੰਧੀ ਜਿਲ੍ਹਾ ਉਦਯੋਗ ਦਫਤਰ ਵਲੋ ਅਜਿਹੇ ਉਦਮੀ ਨੌਜਵਾਨ ਮੁੰਡੇ ਕੁੜੀਆਂ ਨੂੰ ਹਰ ਤਰਾਂ ਦੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ ਕਿਊਕਿ ਕਈ ਵਾਰ ਆਰਥਿਕ ਸਮੱਸਿਆ ਕਾਰਨ ਬਹੁਤ ਸਾਰੇ ਨੋਜਵਾਨ ਸ਼ਵੈ ਰੋਜਗਾਰ ਸਬੰਧੀ ਸਕੀਮਾ ਦੀ ਜਾਣਕਾਰੀ ਨਾ ਹੋਣ ਕਾਰਨ ਆਪਣਾ ਕਾਰੋਬਾਰ ਸੁਰੂ ਕਰਨ ਵਿਚ ਹਿਚਕਿਚਾਉਦੇ ਹਨ।

ਇਸ ਕੈਪ ਵਿਚ ਸਾਰੇ ਬੁਲਾਰਿਆਂ ਨੇ ਵਿਦਿਆਰਥਣਾਂ ਨੂੰ ਇਹ ਸੁਨੇਹਾ ਦਿੱਤਾ ਕਿ ਆਪਣੀ ਮਿਹਨਤ ਅਤੇ ਹੁਨਰ ਸਦਕਾ ਜਿੱਥੇ ਆਪਣਾ ਕਾਰੋਬਾਰ ਸੁਰੂ ਕਰ ਸਕਦੇ ਹਨ ਉਥੇ ਆਪਣੇ ਹੋਰ ਬੇਰੁਜਗਾਰ ਸਾਥੀਆਂ ਲਈ ਵੀ ਰੋਜਗਾਰ ਦੇ ਮੌਕੇ ਪੈਦਾ ਕਰ ਸਕਦੇ ਹਨ।

ਅਖੀਰ ਵਿਚ ਪ੍ਰਿੰਸੀਪਲ ਸ੍ਰੀ ਮਹਿੰਦਰਪਾਲ ਸਿੰਘ ਨੇ ਆਏ ਸਾਰੇ ਮਹਿਮਾਨਾਂ ਦਾ ਉਚੇਚਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਯਕੀਨਨ ਵਿਦਿਆਰਥਣਾਂ ਨੇ ਅੱਜ ਦੇ ਇਸ ਜਾਗਰੁਕਤਾ ਕੈਪ ਵਿਚੋ ਆਪਣੇ ਭਵਿੱਖ ਲਈ ਠੋਸ ਜਾਣਕਾਰੀ ਹਾਸਲ ਕੀਤੀ ਹੈ ਜੋ ਉਹਨਾਂ ਦੇ ਭਵਿੱਖ ਲਈ ਲਾਹੇਵੰਦ ਸਿੱੱਧ ਹੋਵੇਗੀ।

Facebook Comments

Trending

Copyright © 2020 Ludhiana Live Media - All Rights Reserved.