Connect with us

ਵਿਸ਼ਵ ਖ਼ਬਰਾਂ

ਕੋਰੋਨਾ ਦੀ ਦੂਜੀ ਲਹਿਰ ਦੀ ਚਪੇਟ ‘ਚ ਕਈ ਦੇਸ਼, ਇਸ ਦੇਸ਼ ‘ਚ ਲੱਗਿਆ ਮੁੜ ਲਾਕਡਾਊਨ

Published

on

ਦੇਸ਼ ‘ਚ ਕੋਰੋਨਾ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ ਅਤੇ ਰੋਜਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ। ਦੱਸਣਯੋਗ ਹੈ ਕਿ ਇਜ਼ਰਾਈਲ ਨੇ ਸ਼ੁੱਕਰਵਾਰ ਨੂੰ ਦੇਸ਼ ‘ਚ ਦੁਬਾਰਾ ਰਾਸ਼ਟਰੀ ਤਾਲਾਬੰਦੀ ਲਾਗੂ ਕਰ ਦਿੱਤੀ ਹੈ। ਤਿੰਨ ਹਫ਼ਤਿਆਂ ਤੱਕ ਲੋਕਾਂ ਤੇ ਸਖਤ ਪਾਬੰਦੀਆਂ ਲਗਾਈਆਂ ਗਈਆਂ ਹਨ। ਲੋਕ ਆਪਣੇ ਘਰਾਂ ਤੋਂ ਇੱਕ ਕਿਲੋਮੀਟਰ ਦੂਰ ਨਹੀਂ ਜਾ ਸਕਦੇ। ਇਜ਼ਰਾਈਲ ਦੁਬਾਰਾ ਰਾਸ਼ਟਰੀ ਤਾਲਾਬੰਦੀ ਨੂੰ ਲਾਗੂ ਕਰਨ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਹੈ ਪਰ ਬਹੁਤ ਸਾਰੇ ਹੋਰ ਦੇਸ਼ ਵੀ ਕੋਰੋਨਾ ਦੀ ਦੂਜੀ ਲਹਿਰ ਦੇ ਖਤਰੇ ਦਾ ਸਾਹਮਣਾ ਕਰ ਰਹੇ ਹਨ। ਇਸ ਬਾਰੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਹੈ ਕਿ ਬ੍ਰਿਟੇਨ ‘ਚ ਕੋਰੋਨਾ ਦੀ ਦੂਜੀ ਲਹਿਰ ਆਉਂਦੀ ਦਿਖਾਈ ਦੇ ਰਹੀ ਹੈ। ਉਨ੍ਹਾਂ ਨੇ ਛੇ ਮਹੀਨਿਆਂ ਲਈ ਪਾਬੰਦੀਆਂ ਲਗਾਉਣ ਦੀ ਲੋੜ ਜ਼ਾਹਿਰ ਕੀਤੀ ਹੈ। ਬੋਰਿਸ ਜਾਨਸਨ ਦਾ ਕਹਿਣਾ ਹੈ ਕਿ ਬ੍ਰਿਟੇਨ ਕੋਰੋਨਾ ਦੀ ਦੂਜੀ ਲਹਿਰ ਨੂੰ ਲੈ ਕੇ ਸਪੇਨ ਅਤੇ ਫਰਾਂਸ ਤੋਂ 6 ਹਫ਼ਤੇ ਪਿੱਛੇ ਹੈ ਅਤੇ ਇਹ ਤੈਅ ਹੈ ਕਿ ਬ੍ਰਿਟੇਨ ‘ਚ ਦੂਸਰੀ ਲਹਿਰ ਆਵੇਗੀ।

ਦੱਸਣਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਯੂਰਪ ‘ਚ ਕੋਰੋਨਾ ਦੀ ਦੂਜੀ ਲਹਿਰ ਬਾਰੇ ਗੰਭੀਰ ਚਿੰਤਾਵਾਂ ਜ਼ਾਹਿਰ ਕੀਤੀਆਂ ਹਨ। WHO ਦਾ ਕਹਿਣਾ ਹੈ ਕਿ ਯੂਰਪ ‘ਚ ਕੋਰੋਨਾ ਦੇ ਮਾਮਲੇ ਚਿੰਤਾਜਨਕ ਰੂਪ ਵਿੱਚ ਵੱਧ ਰਹੇ ਹਨ। WHO ਦੇ ਖੇਤਰੀ ਨਿਰਦੇਸ਼ਕ ਹੰਸ ਕਲੂਜ ਨੇ ਕਿਹਾ ਕਿ ਮਾਮਲਿਆਂ ਦੇ ਵੱਧਣ ਨੂੰ ਇੱਕ ਚੇਤਾਵਨੀ ਵਜੋਂ ਲਿਆ ਜਾਣਾ ਚਾਹੀਦਾ ਹੈ ਕਿ ਅੱਗੇ ਕੀ ਹੋਵੇਗਾ। ਯੂਰਪੀਅਨ ਖੇਤਰ ਵਿੱਚ ਇੱਕ ਹਫ਼ਤੇ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 3 ਲੱਖ ਨੂੰ ਪਾਰ ਕਰ ਗਈ ਹੈ। ਦੱਸਣਯੋਗ ਹੈ ਕਿ ਯੂਰਪ ਦੇ ਅੱਧੇ ਦੇਸ਼ਾਂ ਨੇ ਆਪਣੇ ਪਿਛਲੇ ਦੋ ਹਫ਼ਤਿਆਂ ਵਿੱਚ ਨਵੇਂ ਕੇਸਾਂ ਵਿੱਚ 10 ਪ੍ਰਤੀਸ਼ਤ ਤੋਂ ਵੱਧ ਵਾਧਾ ਦਰਜ ਕੀਤਾ ਹੈ। ਇਨ੍ਹਾਂ ਵਿੱਚੋਂ 7 ਦੇਸ਼ਾਂ ਵਿੱਚ ਕੋਰੋਨਾ ਦੇ ਨਵੇਂ ਕੇਸ ਦੁੱਗਣੇ ਹੋ ਗਏ ਹਨ। ਜ਼ਿਕਰਯੋਗ ਹੈ ਕਿ ਦੁਨੀਆਂ ‘ਚ ਕੋਰੋਨਾ ਕੇਸਾਂ ਦੀ ਕੁੱਲ ਗਿਣਤੀ 3 ਕਰੋੜ 69 ਲੱਖ ਤੋਂ ਪਾਰ ਹੋ ਗਈ ਹੈ ਅਤੇ 9 ਲੱਖ 56 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

Source: dailypost

Facebook Comments

Advertisement

Advertisement

ਤਾਜ਼ਾ

ਇੰਡੀਆ ਨਿਊਜ਼21 mins ago

ਰੇਲਵੇ ਦੀ ਨਵੀਂ ਸ਼ੁਰੂਆਤ, ਟ੍ਰੇਨਾਂ ‘ਚ ਔਰਤਾਂ ਦੀ ਰੱਖਿਆ ਕਰੇਗੀ ਮੇਰੀ ਸਹੇਲੀ

ਮਹਿਲਾ ਯਾਤਰੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਭਾਰਤੀ ਰੇਲਵੇ ਨੇ ਮੇਰੀ ਸਹੇਲੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸਦੇ ਲਈ ਰੇਲਵੇ...

ਲੁਧਿਆਣਾ ਨਿਊਜ਼1 hour ago

ਲੁਧਿਆਣਾ ‘ਚ ਘਟੀ ਕੋਰੋਨਾ ਦੀ ਰਫਤਾਰ, ਜ਼ਿਲ੍ਹੇ ‘ਚੋਂ ਮਿਲੇ ਸਿਰਫ 30 ਮਾਮਲੇ

ਜ਼ਿਲ੍ਹਾ ਲੁਧਿਆਣਾ ਨੇ ਹੁਣ ਕੋਰੋਨਾ ਮਹਾਂਮਾਰੀ ਤੇ ਕਾਬੂ ਪਾ ਲਿਆ ਹੈ ਅਤੇ ਦਿਨੋਂ-ਦਿਨ ਹਾਲਾਤ ਠੀਕ ਹੁੰਦੇ ਨਜ਼ਰ ਆ ਰਹੇ ਹਨ।...

ਲੁਧਿਆਣਾ ਨਿਊਜ਼2 hours ago

ਲੁਧਿਆਣਾ ‘ਚ ਇਨ੍ਹਾਂ ਥਾਵਾਂ ਤੇ ਪਟਾਕਿਆਂ ਦੀਆਂ 37 ਦੁਕਾਨਾਂ ਨੂੰ ਮਿਲੀ ਮਨਜ਼ੂਰੀ

ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ ‘ਚ 6 ਸਾਈਟਾਂ ਤੇ ਦੁਕਾਨਾਂ ਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਸਾਈਟਾਂ ਤੇ 37...

ਲੁਧਿਆਣਾ ਨਿਊਜ਼2 hours ago

ਲੁਧਿਆਣਾ ‘ਚ ਵਧਿਆ ਪ੍ਰਦੂਸ਼ਣ, ਲੋਕਾਂ ਨੂੰ ਆ ਰਹੀ ਸਾਹ ਲੈਣ ‘ਚ ਸਮੱਸਿਆ

ਪੰਜਾਬ ‘ਚ ਪ੍ਰਦੂਸ਼ਣ ਦੇ ਕਾਰਨ ਸਥਿਤੀ ਦਿਨੋਂ-ਦਿਨ ਬਦਤਰ ਹੁੰਦੀ ਜਾ ਰਹੀ ਹੈ। ਪੰਜਾਬ ‘ਚ ਦੁਸ਼ਹਿਰੇ ਦੇ ਤਿਉਹਾਰ ਤੇ ਪ੍ਰਦੂਸ਼ਣ ਦਾ...

ਬਾਲੀਵੁੱਡ3 hours ago

ਨੇਹਾ ਕੱਕੜ ਨੇ ਆਪਣੇ ਵਿਆਹ ‘ਚ ਕੀਤਾ ਧਮਾਕੇਦਾਰ ਡਾਂਸ, ਵੀਡੀਓ ਵਾਇਰਲ

ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦਾ ਬੀਤੇ ਦਿਨੀਂ ਹੀ ਵਿਆਹ ਹੋਇਆ ਹੈ ਅਤੇ ਉਨ੍ਹਾਂ ਦੇ ਵਿਆਹ...

ਲੁਧਿਆਣਾ ਨਿਊਜ਼3 hours ago

ਕਾਮਰੇਡ ਬਲਵਿੰਦਰ ਸਿੰਘ ਹੱਤਿਆ ਮਾਮਲੇ ‘ਚ ਪੁਲਿਸ ਪਹੁੰਚੀ ਸਲੇਮ ਟਾਬਰੀ ਇਲਾਕੇ, ਖੰਗਾਲੇ 100 ਤੋਂ ਵੱਧ ਕੈਮਰੇ

ਕੁੱਝ ਦਿਨ ਪਹਿਲਾਂ ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਹੋਇਆ ਸੀ ਅਤੇ ਇਸ ਮਾਮਲੇ ‘ਚ ਤਰਨਤਾਰਨ ਪੁਲਿਸ ਨੇ...

ਪੰਜਾਬ ਨਿਊਜ਼3 hours ago

AAP ਮਹਿਲਾ ਵਿਧਾਇਕਾਂ ਨੇ ਕੀਤੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਦੀ ਮੰਗ

ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ‘ਚ ਕਾਨੂੰਨ ਵਿਵਸਥਾ ਭੰਗ ਹੋ ਚੁੱਕੀ ਹੈ। ਕਿਸਾਨ ਸੜਕਾਂ ਤੇ ਉਤਰਨ ਨੂੰ ਮਜਬੂਰ ਹੋ...

ਲੁਧਿਆਣਾ ਨਿਊਜ਼4 hours ago

ਲੁਧਿਆਣਾ ‘ਚ ਹੋਈ ਠੰਡ ਦੀ ਸ਼ੁਰੂਆਤ, ਜਾਣੋਂ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ

ਜ਼ਿਲ੍ਹਾ ਲੁਧਿਆਣਾ ‘ਚ ਹੁਣ ਸਵੇਰ ਅਤੇ ਸ਼ਾਮ ਨੂੰ ਠੰਡ ਦਾ ਅਹਿਸਾਸ ਹੋਣ ਲੱਗਿਆ ਹੈ ਪਰ ਅੱਜ ਯਾਨੀ ਸੋਮਵਾਰ ਨੂੰ ਸਵੇਰੇ...

ਪੰਜਾਬ ਨਿਊਜ਼4 hours ago

NRI ਦੀ ਕੋਠੀ ਤੋਂ ਹੁੰਦਾ ਸੀ ਭੁੱਕੀ ਦਾ ਗੋਰਖਧੰਦਾ, ਛਾਪੇਮਾਰੀ ਦੌਰਾਨ ਵੱਡੀ ਮਾਤਰਾ ‘ਚ ਭੁੱਕੀ ਦੀ ਖੇਪ ਬਰਾਮਦ

ਅੱਜ ਦਿਹਾਤ ਪੁਲਿਸ ਵੱਲੋਂ ਕਰਤਾਰਪੁਰ ਦੀ ਇੱਕ NRI ਦੀ ਕੋਠੀ ਦੀ ਗੈਰੇਜ ‘ਚੋਂ ਭੁੱਕੀ ਦੀ ਵੱਡੀ ਖੇਪ ਲੁਕਾ ਕੇ ਰੱਖੇ...

ਲੁਧਿਆਣਾ ਨਿਊਜ਼5 hours ago

ਲੁਧਿਆਣਾ ਦੇ ਬਜ਼ਾਰਾਂ ‘ਚ ਤਿਉਹਾਰਾਂ ਨੂੰ ਲੈ ਕੇ ਨਜ਼ਰ ਆਈ ਰੌਣਕ, ਲੋਕਾਂ ‘ਚ ਘੱਟ ਹੋਇਆ ਕੋਰੋਨਾ ਖੌਫ

ਜ਼ਿਲ੍ਹਾ ਲੁਧਿਆਣਾ ਨੂੰ ਹੌਜਰੀ ਅਤੇ ਹੋਰ ਕੰਮਾਂ ਲਈ ਜਾਣਿਆ ਜਾਂਦਾ ਹੈ ਅਤੇ ਇਨ੍ਹਾਂ ਦਿਨਾਂ ‘ਚ ਤਿਉਹਾਰਾਂ ਤੇ ਹੌਜਰੀ ਦੇ ਸੀਜ਼ਨ...

ਲੁਧਿਆਣਾ ਨਿਊਜ਼5 hours ago

ਲੁਧਿਆਣਾ ਪੁਲਿਸ ਨੇ ਪਟਾਕਿਆਂ ਨੂੰ ਲੈ ਕੇ ਜਾਰੀ ਕੀਤਾ ਨਵਾਂ ਸ਼ਡਿਊਲ

ਦੀਵਾਲੀ ਮੌਕੇ ਪਟਾਕਿਆਂ ਦੀਆਂ ਆਰਜ਼ੀ ਦੁਕਾਨਾਂ ਅਲਾਟ ਕਰਨ ਸਬੰਧੀ ਪੁਲਿਸ ਨੇ ਸ਼ਡਿਊਲ ਜਾਰੀ ਕੀਤਾ ਹੈ। ਇਸ ਮੌਕੇ ਏ.ਸੀ.ਪੀ ਰਣਜੀਤ ਸਿੰਘ...

ਇੰਡੀਆ ਨਿਊਜ਼5 hours ago

ਕੋਲਾ ਘਪਲੇ ਮਾਮਲੇ ‘ਚ ਸਾਬਕਾ ਕੇਂਦਰੀ ਮੰਤਰੀ ਦਿਲੀਪ ਰੇ ਨੂੰ ਮਿਲੀ 3 ਸਾਲ ਦੀ ਸਜ਼ਾ

CBI ਦੀ ਇੱਕ ਵਿਸ਼ੇਸ਼ ਅਦਾਲਤ ਨੇ ਅੱਜ 21 ਸਾਲ ਪੁਰਾਣੇ ਕੋਲਾ ਘੋਟਾਲਾ ਮਾਮਲੇ ‘ਚ ਸਾਬਕਾ ਕੇਂਦਰੀ ਮੰਤਰੀ ਦਿਲੀਪ ਰੇ ਨੂੰ...

Trending