Connect with us

ਪੰਜਾਬੀ

ਰਾਸ਼ਟਰੀ ਕਾਨਫ਼ਰੰਸ ‘ਚ ਵੈਟਰਨਰੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਪ੍ਰਾਪਤ ਕੀਤੇ ਸਨਮਾਨ

Published

on

Scientists from the Veterinary University received honors at the National Conference
ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਕਾਲਜ ਆਫ਼ ਐਨੀਮਲ ਬਾਇਓਤਕਨਾਲੋੋਜੀ ਦੇ 5 ਅਧਿਆਪਕਾਂ ਤੇ 12 ਵਿਦਿਆਰਥੀਆਂ ਨੇ ਡਾ. ਯਸ਼ਪਾਲ ਸਿੰਘ ਮਲਿਕ ਡੀਨ ਦੀ ਅਗਵਾਈ ਵਿਚ ਵੈਟਰਨਰੀ ਮਾਈਕਰੋਬਾਇਓਲੋਜੀ ਦੀ 34ਵੀਂ ਕਨਵੈਨਸ਼ਨ ਤੇ ਰਾਸ਼ਟਰੀ ਕਾਨਫਰੰਸ ਵਿਚ ਹਿੱਸਾ ਲੈਂਦਿਆਂ ਕਈ ਇਨਾਮ ਪ੍ਰਾਪਤ ਕੀਤੇ |
ਇਹ ਕਨਵੈਨਸ਼ਨ ਲਾਲਾ ਲਾਜਪਤ ਰਾਏ ਵੈਟਰਨਰੀ ਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਹਿਸਾਰ ਹਰਿਆਣਾ ਵਿਖੇ ਹੋਈ ਸੀ | ਕਾਨਫਰੰਸ ਦਾ ਵਿਸ਼ਾ ‘ਪਸ਼ੂਧਨ ਤੇ ਮੁਰਗੀਆਂ ਲਈ ਨਵੇਂ ਟੀਕਿਆਂ ਦੀ ਖੋਜ ਤੇ ਨਿਰੀਖਣ ਸੰਬੰਧੀ ਨਵੇਂ ਵਰਤਾਰੇ’ ਸੀ | ਕਾਨਫਰੰਸ ਵਿਚ ਡਾ. ਆਦਰਸ਼ ਮਿਸ਼ਰਾ ਨੂੰ ਅੱੈਮ. ਐੱਨ. ਕੁਲਕਰਨੀ ਯਾਦਗਾਰੀ ਪੁਰਸਕਾਰ੍ਰ ਪ੍ਰਾਪਤ ਹੋਇਆ | ਡਾ. ਸਤਪ੍ਰਕਾਸ਼ ਸਿੰਘ ਅਤੇ ਨੀਰਜ ਕੁਮਾਰ ਸਿੰਘ ਨੇ ਕ੍ਰਮਵਾਰ ਮੌਖਿਕ ਤੇ ਪੋਸਟਰ ਪੇਸ਼ਕਾਰੀ ਵਿਚ ਸਨਮਾਨ ਹਾਸਿਲ ਕੀਤੇ |
ਡਾ. ਮਲਿਕ ਨੇ ਉਤਪੰਨ ਹੋ ਰਹੀਆਂ ਲਾਗ ਵਾਲੀਆਂ ਬਿਮਾਰੀਆਂ ਨੂੰ ਕਾਬੂ ਕਰਨ ਹਿਤ ਤੁਰੰਤ ਤੇ ਉਨਤ ਨਿਰੀਖਣ ਪ੍ਰਕਿਰਿਆ ਸੰਬੰਧੀ ਆਪਣਾ ਖੋਜ ਪੱਤਰ ਪੇਸ਼ ਕੀਤਾ | ਕਾਨਫਰੰਸ ਵਿਚ 225 ਪ੍ਰਤੀਭਾਗੀਆਂ ਨੇ ਵੱਖੋ-ਵੱਖਰੀਆਂ ਰਾਸ਼ਟਰੀ ਸੰਸਥਾਵਾਂ ਤੇ ਵਿਭਿੰਨ ਯੂਨੀਵਰਸਿਟੀਆਂ ਤੋਂ ਹਿੱਸਾ ਲਿਆ | ਕਾਨਫਰੰਸ ਵਿਚ ਕਰਵਾਏ ਗਏ 6 ਤਕਨੀਕੀ ਸੈਸ਼ਨਾਂ ਵਿਚ ਮਹੱਤਵਪੂਰਨ ਪਹਿਲੂਆਂ ਜਿਵੇਂ ਟੀਕਾਕਰਨ, ਨਿਰੀਖਣ, ਐਂਟੀਮਾਈਕਰੋਬੀਅਲ ਪ੍ਰਤੀਰੋਧਕਤਾ, ਰੋਗ ਉਪਜਾਊ ਕਾਰਕ ਅਤੇ ਉਭਰਦੀਆਂ ਬਿਮਾਰੀਆਂ ਬਾਰੇ ਚਰਚਾ ਹੋਈ |

Facebook Comments

Trending