ਪੰਜਾਬ ਨਿਊਜ਼

ਵਿਗਿਆਨ ਸੰਚਾਰ ਹਫਤਾ 22-28 ਫਰਵਰੀ ਨੂੰ ਮਨਾਇਆ ਜਾਵੇਗਾ : ਡਾ. ਰਿਆੜ

Published

on

ਲੁਧਿਆਣਾ   :   ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਵਿਗਿਆਨ ਸੰਚਾਰ ਹਫਤਾ ਮਨਾਇਆ ਜਾਵੇਗਾ । ਇਹ ਹਫ਼ਤਾ ਪੂਰੇ ਮੁਲਕ ਦੇ ਵਿੱਚ 75 ਸਥਾਨਾਂ ਤੇ ਮਨਾਇਆ ਜਾਵੇਗਾ । ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਸੰਚਾਰ ਡਾ.ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ‘ਵਿਗਿਆਨ ਸਰਵਤਰੇ ਪੂਜਯਤੇ’ ਤੇ ਆਧਾਰਿਤ ਇਹ ਹਫ਼ਤਾ ਮਨਾਇਆ ਜਾਵੇਗਾ ।

ਇਸਦਾ ਮੰਤਵ ਅਤੇ ਮਤਲਬ ਹਰ ਜਗ੍ਹਾ ਵਿਗਿਆਨ ਦਾ ਵਰਤਾਰਾ ਹੁੰਦਾ ਹੈ । ਉਹਨਾਂ ਦੱਸਿਆ ਕਿ ਇਹ ਹਫ਼ਤਾ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ, ਪ੍ਰਧਾਨ ਮੰਤਰੀ ਦੀ ਵਿਗਿਆਨਕ ਸਲਾਹਕਾਰ ਕਮੇਟੀ ਵੱਲੋਂ ਦਿੱਤੇ ਸਹਿਯੋਗ ਨਾਲ ਮਨਾਇਆ ਜਾਵੇਗਾ । ਪੰਜਾਬ ਵਿੱਚ ਇਸਦੀ ਨੋਡਲ ਏਜੰਸੀ ਪੰਜਾਬ ਸਟੇਟ ਕੌਂਸਲ ਸਾਇੰਸ ਤਕਨਾਲੋਜੀ ਹੋਵੇਗੀ ਅਤੇ ਉਹਨਾਂ ਦੱਸਿਆ ਕਿ ਮੁਲਕ ਦੇ 75 ਸਥਾਨਾਂ ਤੋਂ ਪੰਜਾਬ ਵਿੱਚ ਅੰਮਿ੍ਰਤਸਰ, ਜਲੰਧਰ ਅਤੇ ਲੁਧਿਆਣਾ ਨੂੰ ਚੁਣਿਆ ਗਿਆ ਹੈ।

ਇਹ ਹਫ਼ਤਾ 22-28 ਫਰਵਰੀ ਨੂੰ ਮਨਾਇਆ ਜਾਵੇਗਾ । ਵਿਗਿਆਨ ਹਫ਼ਤਾ ਮਨਾਉਣ ਦੇ ਲਈ ਕੇਂਦਰ ਦੇ ਡਾ. ਅਨਿਲ ਸ਼ਰਮਾ ਨੂੰ ਬਤੌਰ ਕੁਆਰਡੀਨੇਟਰ ਥਾਪਿਆ ਗਿਆ ਹੈ । ਇਸ ਬਾਰੇ ਜਾਣਕਾਰੀ ਵਧਾਉਂਦਿਆਂ ਡਾ. ਸ਼ਰਮਾ ਨੇ ਦੱਸਿਆ ਕਿ ਵਿਗਿਆਨ ਸੰਚਾਰ ਹਫਤੇ ਦੇ ਦੌਰਾਨ ਸਕੂਲਾਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵਿਗਿਆਨ ਦੇ ਪਿਛੋਕੜ, ਨਵੀਆਂ ਵਿਗਿਆਨਕ ਤਕਨੀਕਾਂ ਬਾਰੇ ਜਾਣੂੰ ਕਰਾਇਆ ਜਾਵੇਗਾ ।

ਉਹਨਾਂ ਦੱਸਿਆ ਕਿ ਇਸ ਹਫ਼ਤੇ ਦੌਰਾਨ ਵੱਖ-ਵੱਖ ਮੁਕਾਬਲੇ ਵੀ ਕਰਵਾਏ ਜਾਣਗੇ । ਵਿਦਿਆਰਥੀਆਂ ਨੂੰ ਪਾਣੀ ਸੰਭਾਲ ਤਕਨੀਕਾਂ, ਬਾਇਓਤਕਨਾਲੋਜੀ ਲੈਬਾਰਟਰੀਆਂ, ਹਾਈਡ੍ਰੋਪੋਨਿਕਸ ਇਕਾਈਆਂ, ਪੌਲੀਹਾਊਸ ਇਕਾਈਆਂ, ਕੁਦਰਤੀ ਖੇਤੀ ਦੇ ਪਲਾਟ ਆਦਿ ਵੀ ਦਿਖਾਏ ਜਾਣਗੇ ।

Facebook Comments

Trending

Copyright © 2020 Ludhiana Live Media - All Rights Reserved.