Connect with us

ਖੇਤੀਬਾੜੀ

ਵਿਗਿਆਨ ਸੰਚਾਰ ਹਫਤਾ 22-28 ਫਰਵਰੀ ਨੂੰ ਮਨਾਇਆ ਜਾਵੇਗਾ : ਡਾ. ਰਿਆੜ

Published

on

Science Communication Week will be celebrated on February 22-28. Riyadh

ਲੁਧਿਆਣਾ :  ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਵਿਗਿਆਨ ਸੰਚਾਰ ਹਫਤਾ ਮਨਾਇਆ ਜਾਵੇਗਾ । ਇਹ ਹਫ਼ਤਾ ਪੂਰੇ ਮੁਲਕ ਦੇ ਵਿੱਚ 75 ਸਥਾਨਾਂ ਤੇ ਮਨਾਇਆ ਜਾਵੇਗਾ । ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਸੰਚਾਰ ਡਾ. ਰਿਆੜ ਨੇ ਦੱਸਿਆ ਕਿ ‘ਵਿਗਿਆਨ ਸਰਵਤਰੇ ਪੂਜਯਤੇ’ ਤੇ ਆਧਾਰਿਤ ਇਹ ਹਫ਼ਤਾ ਮਨਾਇਆ ਜਾਵੇਗਾ । ਇਸਦਾ ਮੰਤਵ ਅਤੇ ਮਤਲਬ ਹਰ ਜਗ੍ਹਾ ਵਿਗਿਆਨ ਦਾ ਵਰਤਾਰਾ ਹੁੰਦਾ ਹੈ ।

ਵਿਗਿਆਨ ਹਫ਼ਤਾ ਮਨਾਉਣ ਦੇ ਲਈ ਕੇਂਦਰ ਦੇ ਡਾ. ਅਨਿਲ ਸ਼ਰਮਾ ਨੂੰ ਬਤੌਰ ਕੁਆਰਡੀਨੇਟਰ ਥਾਪਿਆ ਗਿਆ ਹੈ । ਇਸ ਬਾਰੇ ਜਾਣਕਾਰੀ ਵਧਾਉਂਦਿਆਂ ਡਾ. ਸ਼ਰਮਾ ਨੇ ਦੱਸਿਆ ਕਿ ਵਿਗਿਆਨ ਸੰਚਾਰ ਹਫਤੇ ਦੇ ਦੌਰਾਨ ਸਕੂਲਾਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵਿਗਿਆਨ ਦੇ ਪਿਛੋਕੜ, ਨਵੀਆਂ ਵਿਗਿਆਨਕ ਤਕਨੀਕਾਂ ਬਾਰੇ ਜਾਣੂੰ ਕਰਾਇਆ ਜਾਵੇਗਾ ।

ਉਹਨਾਂ ਦੱਸਿਆ ਕਿ ਇਸ ਹਫ਼ਤੇ ਦੌਰਾਨ ਵੱਖ-ਵੱਖ ਮੁਕਾਬਲੇ ਵੀ ਕਰਵਾਏ ਜਾਣਗੇ । ਵਿਦਿਆਰਥੀਆਂ ਨੂੰ ਪਾਣੀ ਸੰਭਾਲ ਤਕਨੀਕਾਂ, ਬਾਇਓਤਕਨਾਲੋਜੀ ਲੈਬਾਰਟਰੀਆਂ, ਹਾਈਡ੍ਰੋਪੋਨਿਕਸ ਇਕਾਈਆਂ, ਪੌਲੀਹਾਊਸ ਇਕਾਈਆਂ, ਕੁਦਰਤੀ ਖੇਤੀ ਦੇ ਪਲਾਟ ਆਦਿ ਵੀ ਦਿਖਾਏ ਜਾਣਗੇ । ਵਿਗਿਆਨ ਨੂੰ ਵਿਸ਼ਾ ਬਣਾ ਕੇ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਜਾ ਰਹੇ ਹਨ ।

ਇਹਨਾਂ ਵਿੱਚ ਪੀ.ਏ.ਯੂ. ਤੋਂ ਇਲਾਵਾ ਆਸਪਾਸ ਦੀਆਂ ਸੰਸਥਾਵਾਂ ਦੇ ਚੋਣਵੇਂ ਵਿਦਿਆਰਥੀ ਹਿੱਸਾ ਲੈਣਗੇ । ਵਿਗਿਆਨ ਅਤੇ ਸੰਚਾਰ ਦੇ ਇਤਿਹਾਸ ਅਤੇ ਹੋਰ ਵਿਸ਼ਿਆਂ ਤੇ ਵੱਖ-ਵੱਖ ਮਾਹਿਰ ਆਪਣੇ ਭਾਸ਼ਣ ਦੇਣਗੇ । ਖੇਤੀ ਅਤੇ ਹੋਰ ਵਿਗਿਆਨਕ ਸਾਹਿਤ ਨਾਲ ਸੰਬੰਧਤ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ ।

Facebook Comments

Trending