Connect with us

ਪੰਜਾਬ ਨਿਊਜ਼

ਹੁਣ ਪੰਜਾਬ ਦੇ ਸਕੂਲਾਂ ਵਿੱਚ ਵਿਦਿਆਰਥਣਾਂ ਸਿੱਖਣਗੀਆਂ ਕਰਾਟੇ

Published

on

ਲੁਧਿਆਣਾ – ਸਕੂਲੀ ਵਿਦਿਆਰਥਣਾਂ ਨੂੰ ਆਤਮਰੱਖਿਆ ਦੇ ਗੁਰ ਸਿਖਾਉਣ ਲਈ ਸਰਕਾਰ ਵਲੋਂ ਕਰਾਟੇ ਟ੍ਰੇਨਿੰਗ ਸ਼ੁਰੂ ਕੀਤੀ ਗਈ ਹੈ। ਕੇਂਦਰ ਸਰਕਾਰ ਵਲੋਂ ਸਮੱਗਰ ਸਿੱਖਿਆ ਮੁਹਿੰਮ ਦੇ ਤਹਿਤ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੀਆਂ 6ਵੀਂ ਤੋਂ 12ਵੀਂ ਤੱਕ ਦੀਆਂ ਵਿਦਿਆਰਥਣਾਂ ਨੂੰ ਕਰਾਟੇ ਟ੍ਰੇਨਿੰਗ ਦੇਣ ਲਈ ਪ੍ਰਤੀ ਸਕੂਲ 5842ਰੁਪਏ ਦੇ ਹਿਸਾਬ ਨਾਲ ਰਾਸ਼ੀ ਵੀ ਜਾਰੀ ਕੀਤੀ ਗਈ ਹੈ। DGSE ਪੰਜਾਬ ਵਲੋਂ ਰਾਜ ਦੇ ਸਮੂਹ ਡੀ.ਈ. ਓਜ਼ ਨੂੰ ਭੇਜੇ ਪੱਤਰ ਵਿੱਚ ਇਸ ਸਬੰਧੀ ਕਿਹਾ ਗਿਆ ਹੈ ਕਿ ਸਕੂਲਾਂ ਵਿੱਚ ਵਿਦਿਆਰਥਣਾਂ ਨੂੰ ਕਰਾਟੇ ਟ੍ਰੇਨਿੰਗ ਫਿਜ਼ੀਕਲ ਐਜੁਕੇਸ਼ਨ ਅਧਿਆਪਕਾਵਾਂ ਵਲੋਂ ਦਿੱਤੀ ਜਾਵੇਗੀ।

ਵਿਦਿਆਰਥਣਾਂ ਨੂੰ 5 ਦਿਨ ਦੀ ਟ੍ਰੇਨਿੰਗ ਦੇਣ ਤੋਂ ਬਾਅਦ ਸਕੂਲ ਪੱਧਰ ਤੇ ਕੰਪੀਟਿਸ਼ਨ ਕਰਵਾਉਣ ਦੇ ਹੁਕਮ ਵੀ ਜਾਰੀ ਕੀਤੇਗਏ ਹਨ। ਵਿਭਾਗ ਨੇ ਟ੍ਰੇਨਿੰਗ ਦੇ ਪਹਿਲੇ ਪੜਾਅ ਵਿੱਚ 6ਵੀਂ ਤੋਂ 9ਵੀਂ ਅਤੇ 11ਵੀਂ ਦੀਆਂ ਵਿਦਿਆਰਥਣਾਂ ਨੂੰ ਹੀ ਟ੍ਰੇਨਿੰਗ ਕਰਵਾਉਣ ਲਈ ਕਿਹਾ ਹੈ। ਹਾਲਾਂਕਿ 10ਵੀਂ ਤੇ 12ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਹੋਣ ਕਾਰਨ ਉਨ੍ਹਾਂ ਦੀ ਟ੍ਰੇਨਿੰਗ ਪ੍ਰੀਖਿਆਵਾਂ ਤੋਂ ਬਾਅਦ ਰੱਖੀ ਜਾ ਸਕਦੀ ਹੈ। DGSE ਵਲੋਂ ਹਰ ਜ਼ਿਲੇ ਦੇ ਸਕੂਲਾਂ ਦੀ ਗਿਣਤੀ ਮੁਤਾਬਕ ਜੋ ਲਿਸਟ ਭੇਜੀ ਗਈ ਹੈ, ਉਸ ਮੁਤਾਬਕ ਸੂਬੇ ਭਰ ਦੇ 2657 ਮਿਡਲ ਅਤੇ 3509 ਸੈਕੰਡਰੀ ਸਕੂਲਾਂ ਨੂੰ ਪ੍ਰਤੀ ਸਕੂਲ 5842 ਰੁਪਏ ਪ੍ਰਤੀ ਸਕੂਲ ਦੇ ਮੁਤਾਬਕ ਰਾਸ਼ੀ ਜਾਰੀ ਕੀਤੀ ਗਈ ਹੈ। ਪੰਜਾਬ ਦੇ ਸਾਰੇ ਜ਼ਿਲਿਆਂ ਲਈ ਕੁੱਲ 3.60 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।

Facebook Comments

Trending