ਇੰਡੀਆ ਨਿਊਜ਼

ਡੇਰਾ ਬਿਆਸ ਨੇ 31 ਜਨਵਰੀ ਤੱਕ ਰੱਦ ਕੀਤੇ ਸਤਿਸੰਗ ਸਮਾਗਮ

Published

on

ਬਿਆਸ : ਕੋਵਿਡ-19 ਮਹਾਮਾਰੀ ਕਾਰਨ ਜਾਰੀ ਪਾਬੰਦੀਆਂ ਨੂੰ ਮੁੱਖ ਰੱਖਦੇ ਹੋਏ ਰਾਧਾ ਸਵਾਮੀ ਸਤਿਸੰਗ ਡੇਰਾ ਬਿਆਸ ਵਿਚ ਬਾਬਾ ਗੁਰਿੰਦਰ ਸਿੰਘ ਜੀ ਦੇ ਹੋਣ ਵਾਲੇ ਨਿਰਧਾਰਿਤ ਸਤਿਸੰਗ ਸਮਾਗਮ 31 ਜਨਵਰੀ 2022 ਤੱਕ ਲਈ ਰੱਦ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਦੇ ਕਾਰਨ ਮਾਰਚ 2020 ਤੋਂ ਡੇਰਾ ਬਿਆਸ ‘ਚ ਹੋਣ ਵਾਲੇ ਭੰਡਾਰੇ ਰੱਦ ਚੱਲ ਰਹੇ ਹਨ। ਡੇਰਾ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਪੰਜਾਬ ਦੇ ਇਲਾਵਾ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਸਥਿਤ ਸਤਿਸੰਗ ਘਰਾਂ ‘ਚ ਜਾ ਕੇ ਸੰਗਤ ਨੂੰ ਦਰਸ਼ਨ ਦੇ ਰਹੇ ਹਨ।

Facebook Comments

Trending

Copyright © 2020 Ludhiana Live Media - All Rights Reserved.