ਪੰਜਾਬੀ
ਮੌਤ ਤੋਂ ਕੁਝ ਘੰਟੇ ਪਹਿਲਾਂ ਹੋਲੀ ਖੇਡ ਰਹੇ ਸਨ ਸਤੀਸ਼ ਕੌਸ਼ਿਕ, ਆਖਰੀ ਪੋਸਟ ਦੇਖ ਨਮ ਹੋਈਆਂ ਅੱਖਾਂ
Published
2 years agoon
ਸਤੀਸ਼ ਕੌਸ਼ਿਕ ਦੀ ਮੌਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅਜੇ 24 ਘੰਟੇ ਪਹਿਲਾਂ ਉਹ ਆਪਣੇ ਫ਼ਿਲਮੀ ਦੋਸਤਾਂ ਨਾਲ ਹੋਲੀ ਖੇਡ ਰਹੇ ਸਨ। ਜਾਵੇਦ ਅਖ਼ਤਰ ਤੋਂ ਲੈ ਕੇ ਮਹਿਮਾ ਚੌਧਰੀ ਤੱਕ, ਉਨ੍ਹਾਂ ਨੇ ਇੰਸਟਾਗ੍ਰਾਮ ’ਤੇ ਹੋਲੀ ਖੇਡਦਿਆਂ ਕਾਫੀ ਤਸਵੀਰਾਂ ਸਾਂਝੀਆਂ ਕੀਤੀਆਂ ਸਨ।
ਉਹ ਬਹੁਤ ਖ਼ੁਸ਼ ਨਜ਼ਰ ਆ ਰਹੇ ਸਨ। ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਹੋਲੀ ਦੀ ਵਧਾਈ ਵੀ ਦਿੱਤੀ। ਹੁਣ ਉਨ੍ਹਾਂ ਦੀ ਆਖਰੀ ਪੋਸਟ ਦੇਖ ਕੇ ਪ੍ਰਸ਼ੰਸਕ ਭਾਵੁਕ ਹੋ ਰਹੇ ਹਨ। ਉਨ੍ਹਾਂ ਨੂੰ ਅਜੇ ਵੀ ਯਕੀਨ ਨਹੀਂ ਆ ਰਿਹਾ ਕਿ ‘ਮਿਸਟਰ ਇੰਡੀਆ’ ਵਾਲਾ ‘ਕੈਲੰਡਰ’ ਇਸ ਦੁਨੀਆ ’ਚ ਨਹੀਂ ਰਿਹਾ।
ਸਤੀਸ਼ ਕੌਸ਼ਿਕ ਨੇ ਇਕ ਦਿਨ ਪਹਿਲਾਂ ਹੀ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਸੀ। ਉਨ੍ਹਾਂ ਨੇ ਰਿਚਾ ਚੱਢਾ, ਅਲੀ ਫਜ਼ਲ, ਜਾਵੇਦ ਅਖ਼ਤਰ ਤੇ ਮਹਿਮਾ ਚੌਧਰੀ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਸਾਰਿਆਂ ਲਈ ਲਿਖਿਆ, ‘‘ਸਭ ਨੂੰ ਹੋਲੀ ਮੁਬਾਰਕ।’’
ਉਨ੍ਹਾਂ ਦੀ ਪੋਸਟ ’ਤੇ ਇਕ ਯੂਜ਼ਰ ਨੇ ਕੁਮੈਂਟ ਕੀਤਾ, ‘‘ਜ਼ਿੰਦਗੀ ਕਿੰਨੀ ਬੇਰਹਿਮ ਹੋ ਸਕਦੀ ਹੈ। ਕੁਝ ਘੰਟੇ ਪਹਿਲਾਂ ਮੈਂ ਇਸ ਪਿਆਰੀ ਪੋਸਟ ਦੀ ਪ੍ਰਸ਼ੰਸਾ ਕਰ ਰਿਹਾ ਸੀ ਤੇ ਹੁਣ ਇਸ ਦਿਲ ਦਹਿਲਾਉਣ ਵਾਲੀ ਖ਼ਬਰ ਨਾਲ ਉਠਿਆ ਹਾਂ ਦੱਸਿਆ ਜਾ ਰਿਹਾ ਹੈ ਕਿ ਸਤੀਸ਼ ਕੌਸ਼ਿਕ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਉਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਗੁਰੂਗ੍ਰਾਮ ਗਏ ਸਨ, ਜਿਥੇ ਕਾਰ ’ਚ ਅਚਾਨਕ ਬੀਮਾਰ ਹੋ ਗਏ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।
You may like
-
ਆਪਣੇ ਦੋਸਤ ਨਾਲ ਗੁਰਦੁਆਰਾ ਸਾਹਿਬ ਸੇਵਾ ਕਰਨ ਗਏ ਨੌਜਵਾਨ ਦੀ ਮੌ/ਤ, ਪਰਿਵਾਰ ਨੇ ਲਗਾਏ ਦੋਸ਼
-
ਕਿਸਾਨ ਆਗੂ ਡੱਲੇਵਾਲ ਬਾਰੇ ਵੱਡੀ ਖ਼ਬਰ, ਤੋੜਿਆ ਮਰਨ ਵਰਤ
-
ਪੰਜਾਬ ‘ਚ ਬਾਕਸਿੰਗ ਰਿੰਗ ‘ਤੇ ਖੇਡਦੇ ਹੋਏ ਖਿਡਾਰੀ ਦੀ ਮੌ/ਤ, ਦ. ਹਿਸ਼ਤ ‘ਚ ਮਾਹੌਲ
-
ਲੁਧਿਆਣਾ: ਭਿ. ਆਨਕ ਹਾ/ਦਸੇ ‘ਚ ਵਿਅਕਤੀ ਦੀ ਮੌ. ਤ, ਪਰਿਵਾਰ ‘ਚ ਹਫੜਾ-ਦਫੜੀ
-
ਧਰਮਸ਼ਾਲਾ ‘ਚ ਪੈਰਾਗਲਾਈਡਿੰਗ ਹਾ/ਦਸਾ: ਗੁਜਰਾਤ ਦੀ 19 ਸਾਲਾ ਲੜਕੀ ਦੀ ਮੌ/ਤ, ਸੁਰੱਖਿਆ ‘ਤੇ ਉੱਠੇ ਸਵਾਲ
-
AAP MLA ਗੁਰਪ੍ਰੀਤ ਗੋਗੀ ਦੀ ਮੌ. ਤ ਦਾ ਮਾਮਲਾ, ਪੁਲਿਸ ਦਾ ਪਹਿਲਾ ਬਿਆਨ ਆਇਆ ਸਾਹਮਣੇ
