ਪੰਜਾਬੀ
ਨਿਊਜ਼ੀਲੈਂਡ ‘ਚ ਧਮਾਲ ਪਾਉਣਗੇ ਸਤਿੰਦਰ ਸੱਤੀ ਤੇ ਰਣਜੀਤ ਬਾਵਾ, ‘ਪੰਜਾਬ ਬੋਲਦਾ’ ਟੂਰ ਦੌਰਾਨ ਲਾਉਣਗੇ ਸ਼ੋਅ
Published
2 years agoon
 
																								
ਪੰਜਾਬ ਦੀ ਮਸ਼ੂਹਰ ਅਦਾਕਾਰਾ ਸਤਿੰਦਰ ਸੱਤੀ ਅਤੇ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਇਨ੍ਹੀਂ ਦਿਨੀਂ ‘ਪੰਜਾਬ ਬੋਲਦਾ’ ਟੂਰ ਦੌਰਾਨ ਨਿਊਜ਼ੀਲੈਂਡ ਦੌਰੇ ‘ਤੇ ਹਨ। ਜਾਣਕਾਰੀ ਮੁਤਾਬਕ ਸਤਿੰਦਰ ਸੱਤੀ ਵੱਲੋਂ 14 ਤੋਂ 17 ਅਪ੍ਰੈਲ, 2023 ਤੱਕ ‘ਪੰਜਾਬ ਬੋਲਦਾ’ ਸ਼ੋਅ ਕੀਤਾ ਜਾਵੇਗਾ। ਦੱਸ ਦੇਈਏ ਕਿ ਸਤਿੰਦਰ ਸੱਤੀ 14 ਅਪ੍ਰੈਲ ਨੂੰ ਨਿਊਜ਼ੀਲੈਂਡ ਵਿਖੇ ਕ੍ਰੀਸ਼ਟਚਰਚ ਦੇ ਅਰੋਰਾ ਥੀਏਟਰ, 15 ਅਪ੍ਰੈਲ ਨੂੰ ਆਕਲੈਂਡ ਦੇ ਵੋਡਾਫੌਨ ਈਵੈਂਟ ਸੈਂਟਰ, 16 ਅਪ੍ਰੈਲ ਨੂੰ ਟੌਰੰਗਾ ਦੇ ਹੌਲੀ ਟ੍ਰੀਨਿਟੀ ਅਤੇ 17 ਅਪ੍ਰੈਲ ਨੂੰ ਹੋਣ ਵਾਲਿੰਗਟਨ ਦੇ ਟਾਊਨ ਹਾਲ, ਲੌਅਰ ਹਟ ‘ਚ ਆਪਣੀ ਗਾਇਕੀ ਦੀ ਪੇਸ਼ਕਾਰੀ ਕਰਨਗੇ।
ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟਰ ਸਾਂਝਾ ਕਰਕੇ ਨਿਊਜ਼ੀਲੈਂਡ ਵਿਖੇ 16 ਅਪ੍ਰੈਲ ਨੂੰ ਹੋਣ ਵਾਲੇ ਆਪਣੇ ਲਾਈਵ ਸ਼ੋਅ ਦੀ ਜਾਣਕਾਰੀ ਦਿੱਤੀ ਹੈ। ਰਣਜੀਤ ਬਾਵਾ ਦੇ ਇਸ ਪ੍ਰੋਗਰਾਮ ਨੂੰ ਵੀ ਸਤਿੰਦਰ ਸੱਤੀ ਵੱਲੋਂ ਹੋਸਟ ਕੀਤਾ ਜਾਵੇਗਾ ਇਸ ਦੇ ਨਾਲ ਹੀ ਸਤਿੰਦਰ ਸੱਤੀ ਦੀ ਨਿਊ ਲੁੱਕ ਵਾਲੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ ਵਿੱਚੋਂ ਉਨ੍ਹਾਂ ਨੇ ਲਾਲ ਰੰਗ ਡ੍ਰੈਸ ਪਹਿਨੀ ਹੋਈ ਹੈ ਤੇ ਬਿਲਕੁਲ ਸਾਧਾਰਨ ਮੇਕਅੱਪ ਕੀਤਾ ਹੋਇਆ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਸਤਿੰਦਰ ਸੱਤੀ ਬੀਤੇ ਦਿਨੀਂ ਕੈਨੇਡਾ ਦੇ ਐਲਬਰਟਾ ‘ਚ ਕੈਨੇਡੀਅਨ ਵਕੀਲ ਦਾ ਲਾਇਸੈਂਸ ਹਾਸਲ ਕਰ ਚੁੱਕੇ ਹਨ। ਉਨ੍ਹਾਂ ਨੂੰ ਐਲਬਰਟਾ ‘ਚ Oath Cermony ਦੌਰਾਨ ਵਕੀਲ ਦੀ ਸਹੁੰ ਚੁਕਾਈ ਗਈ ਸੀ।
You may like
- 
    ਨਿਊਜ਼ੀਲੈਂਡ ‘ਚ ਪਿਛਲੇ 24 ਘੰਟਿਆਂ ‘ਚ 8 ਜ਼ਬਰਦਸਤ ਭੂਚਾਲ, 6.5 ਦੀ ਤੀਬਰਤਾ, ਲੋਕਾਂ ‘ਚ ਡਰ ਦਾ ਮਾਹੌਲ 
- 
    AP ਢਿੱਲੋਂ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ! ਜਲਦ ਹੀ ਚੰਡੀਗੜ੍ਹ ‘ਚ ਕਰਨ ਜਾ ਰਹੇ ਹਨ ਸ਼ੋਅ 
- 
    ਪੰਜਾਬੀ ਐਕਟਰ ‘ਤੇ ਤੇ.ਜ਼ਧਾਰ ਹਥਿ/ਆਰਾਂ ਨਾਲ ਹ.ਮਲਾ, ਲਾਈਵ ਮਦਦ ਮੰਗੀ 
- 
    ਦੁਸਹਿਰੇ ’ਤੇ ਭਰਪੂਰ ਮਨੋਜਰੰਜਨ ਲਈ ਰਿਲੀਜ਼ ਹੋਵੇਗੀ ਗਿੱਪੀ ਗਰੇਵਾਲ ਦੀ ਫ਼ਿਲਮ ‘ਮੌਜਾਂ ਹੀ ਮੌਜਾਂ’ 
- 
    ਸਤਿੰਦਰ ਸੱਤੀ ਦਾ ਦਿਲਕਸ਼ ਅੰਦਾਜ਼, ਤਸਵੀਰਾਂ ਵੇਖ ਫੈਨਜ਼ ਵੀ ਆਖਣਗੇ- ਵਾਹ ਜੀ ਵਾਹ 
- 
    ਰੌਕਸਟਾਰ ਗਿੱਪੀ ਗਰੇਵਾਲ ਪਤਨੀ ਰਵਨੀਤ ਨਾਲ ਪਹੁੰਚੇ ਦਫ਼ਤਰ, ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਦੀਆਂ ਸਾਂਝੀਆਂ ਕੀਤੀਆਂ ਤਸਵੀਰਾਂ 
