Connect with us

ਅਪਰਾਧ

ਸਰਕਾਰੀ ਸਕੂਲ ਦਾ ਪ੍ਰਿੰਸੀਪਲ ਕਰਦਾ ਸੀ ਮਹਿਲਾ ਅਧਿਆਪਕਾਂ ਨਾਲ ਅਸ਼ਲੀਲ ਹਰਕਤਾਂ, ਸਿੱਖਿਆ ਵਿਭਾਗ ਨੇ ਕੀਤਾ ਮੁਅੱਤਲ

Published

on

Crime Against Woman

ਮਹਿਲਾਵਾਂ ਨਾਲ ਹੋ ਰਹੀ ਗਲਤ ਹਰਕਤਾਂ ਦੇ ਕਈ ਮਾਮਲੇ ਸਾਹਮਣੇ ਆਏ ਹਨ ਜਿਨਾਂ ਵਿੱਚ ਆਰੋਪੀਆਂ ਨੂੰ ਸਜ਼ਾ ਦਿਤੀ ਗਈ ਹੈ ਪਰ ਕਈ ਮਾਮਾਲੇਆਂ ਚ ਆਰੋਪੀ ਬਚ ਜਾਂਦੇ ਹਨ ਇਹੋਂ ਜਿਹਾ ਇਕ ਮਾਮਲਾ ਹੁਸ਼ਿਆਰਪੁਰ ਸ਼ਹਿਰ ਦੇ ਦਾਤਾਰਪੁਰ ਚ ਸਾਹਮਣੇ ਆਇਆ ਹੈ ਜਿਸ ਵਿੱਚ ਸਰਕਾਰੀ ਸਕੂਲ ਦਾ ਪ੍ਰਿੰਸੀਪਲ ਮਹਿਲਾ ਅਧਿਆਪਕਾਂ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ|

Crime Against Woman

ਮਹਿਲਾ ਅਧਿਆਪਕਾਂ ਵਲੋਂ ਆਰੋਪੀ ਪ੍ਰਿੰਸੀਪਲ ਖਿਲਾਫ਼ ਸਿੱਖਿਆ ਵਿਭਾਗ ਚ ਸ਼ਿਕਾਇਤ ਕੀਤੀ ਗਈ ਜਿਸ ਤੋਂ ਬਾਦ ਹੋਈ ਜਾਂਚ ਮਗਰੋਂ ਸਕੂਲ ਦੇ ਪ੍ਰਿੰਸੀਪਲ ਨੂੰ ਪੰਜਾਬ ਸਰਕਾਰ ਸਿੱਖਿਆ ਵਿਭਾਗ ਵਲੋਂ ਮੁਅੱਤਲ ਕਰ ਦਿੱਤਾ ਗਿਆ।

Education Department Notice

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਉਕਤ ਪ੍ਰਿੰਸੀਪਲ ਦੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ। ਇਸ ਵੀਡੀਓ ਚ ਉਕਤ ਪ੍ਰਿੰਸੀਪਲ 2 ਮਹਿਲਾ ਅਧਿਆਪਕਾਂ ਨਾਲ ਅਸ਼ਲੀਲ ਹਰਕਤਾਂ ਕਰਦੇ ਹੋਏ ਦਿਖਾਈ ਦੇ ਰਿਹਾ ਸੀ ਜਿਸ ‘ਤੇ ਨੋਟਿਸ ਲੈਂਦਿਆ ਸਿੱਖਿਆ ਵਿਭਾਗ ਨੇ ਇਹ ਕਾਰਵਾਈ ਕੀਤੀ ਹੈ।

Facebook Comments

Trending