ਪੰਜਾਬੀ

ਸਰਗੁਣ ਮਹਿਤਾ ਹੈ ਪੰਜਾਬੀ ਇੰਡਸਟਰੀ ਦੀ ਸਭ ਤੋਂ ਅਮੀਰ ਅਦਾਕਾਰਾ, ਪਤੀ ਦੀ ਜਾਇਦਾਦ ਸਣੇ 300 ਕਰੋੜ ਦੀ ਹੈ ਮਾਲਕਨ

Published

on

ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਸਰਗੁਣ ਮਹਿਤਾ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ 6 ਸਤੰਬਰ 1988 ਨੂੰ ਚੰਡੀਗੜ੍ਹ ਵਿਚ ਹੋਇਆ ਸੀ। ਸਰਗੁਣ ਮਹਿਤਾ ਨੂੰ ਬਚਪਨ ਤੋਂ ਹੀ ਐਕਟਿੰਗ ਅਤੇ ਡਾਂਸ ਦਾ ਸ਼ੌਕ ਸੀ। ਬਚਪਨ ਵਿਚ ਸਰਗੁਣ ਤੇ ਉਨ੍ਹਾਂ ਦੇ ਛੋਟੇ ਭਰਾ ਨੇ ਟੀ. ਵੀ. ਦੇ ਪ੍ਰਸਿੱਧ ਸ਼ੋਅ ‘ਬੂਗੀ ਵੂਗੀ’ ‘ਚ ਹਿੱਸਾ ਲਿਆ ਸੀ ਪਰ ਦੋਵੇਂ ਰਿਜੈਕਟ ਹੋ ਗਏ ਸਨ। ਸਰਗੁਣ ਮਹਿਤਾ ਨੇ ਆਪਣੀ ਸਕੂਲੀ ਪੜ੍ਹਾਈ ਸੈਕਰਡ ਹਾਰਟ ਕਾਨਵੈਂਟ ਸਕੂਲ, ਚੰਡੀਗੜ੍ਹ ਤੋਂ ਕੀਤੀ। ਸਰਗੁਣ ਨੇ ਬੀ. ਕੌਮ. ਦੀ ਪੜ੍ਹਾਈ ਦਿੱਲੀ ਯੂਨੀਵਰਸਿਟੀ ਤੋਂ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਐੱਮ. ਬੀ. ਏ. ਦੀ ਪੜ੍ਹਾਈ ਵੀ ਕੀਤੀ।

ਸਰਗੁਣ ਮਹਿਤਾ ਨੇ ਭਾਵੇਂ ਐੱਮ. ਬੀ. ਏ. ਕੀਤੀ ਸੀ ਪਰ ਉਨ੍ਹਾਂ ਨੂੰ ਬਿਜ਼ਨੈੱਸ ਵਿਚ ਕੋਈ ਦਿਲਚਸਪੀ ਨਹੀਂ ਸੀ ਅਤੇ ਨਾ ਹੀ ਉਹ ਕੋਈ ਨੌਕਰੀ ਕਰਨਾ ਚਾਹੁੰਦੀ ਹੈ। ਇੱਕ ਦਿਨ ਉਨ੍ਹਾਂ ਨੂੰ ਪਤਾ ਲੱਗਾ ਕਿ ਇੱਕ ਟੀ. ਵੀ. ਸੀਰੀਅਲ ਲਈ ਦਿੱਲੀ ਵਿਚ ਆਡੀਸ਼ਨ ਹੋ ਰਹੇ ਹਨ। ਉਹ ਉੱਥੇ ਆਡੀਸ਼ਨ ਦੇਣ ਗਈ ਅਤੇ ਇਸ ਤਰ੍ਹਾਂ ਸਰਗੁਣ ਨੂੰ ਆਪਣਾ ਪਹਿਲਾ ਟੀ. ਵੀ. ਸੀਰੀਅਲ ’12/24 ਕਰੋਲ ਬਾਗ਼’ (2009) ਮਿਲਿਆ।

ਸਰਗੁਣ ਮਹਿਤਾ ਨੇ ਹਾਲ ਹੀ ਵਿਚ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕੀਤੀ ਸੀ, ਜਿਸ ਵਿਚ ਉਨ੍ਹਾਂ ਨੇ ਦੱਸਿਆ ਸੀ ਕਿ ਕਿਵੇਂ ਉਹ ‘ਕਰੋਲ ਬਾਗ਼’ ਸ਼ੋਅ ਦਾ ਹਿੱਸਾ ਬਣੀ। ਸਰਗੁਣ ਦਾ ਕਹਿਣਾ ਹੈ ਕਿ ‘ਕਰੋਲ ਬਾਗ਼’ ਸ਼ੋਅ ਉਨ੍ਹਾਂ ਦੇ ਲਈ ਬਹੁਤ ਖ਼ਾਸ ਹੈ ਕਿਉਂਕਿ ਇੱਕ ਤਾਂ ਉਨ੍ਹਾਂ ਨੇ ਇਸ ਸ਼ੋਅ ਦੇ ਜ਼ਰੀਏ ਟੀ. ਵੀ. ਦੀ ਦੁਨੀਆ ਵਿਚ ਕਦਮ ਰੱਖਿਆ, ਦੂਜਾ ਇਹ ਉਹ ਸ਼ੋਅ ਸੀ, ਜਿਸ ਵਿਚ ਉਹ ਆਪਣੇ ਹਮਸਫ਼ਰ ਰਵੀ ਦੂਬੇ ਨੂੰ ਮਿਲੀ।

‘ਕਰੋਲ ਬਾਗ਼’ ਵਿਚ ਰਵੀ ਦੂਬੇ ਨੇ ਓਮੀ ਨਾਗਰ ਦਾ ਕਿਰਦਾਰ ਨਿਭਾਇਆ ਸੀ। ਉਹ ਸ਼ੋਅ ਵਿਚ ਸਰਗੁਣ ਯਾਨੀਕਿ ਨੀਤੂ ਸੇਠੀ ਦੇ ਪਤੀ ਬਣੇ ਸਨ। ਸਾਲ 2009 ਵਿਚ ਹੀ ਸਰਗੁਣ ਅਤੇ ਰਵੀ ਨੇ ਇੱਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ। 4 ਸਾਲ ਦੋਵਾਂ ਦਾ ਚੱਕਰ ਚੱਲਿਆ ਤੇ ਫ਼ਿਰ ਦੋਵੇਂ ਸਾਲ 2013 ਵਿਚ ਵਿਆਹ ਦੇ ਬੰਧਨ ਵਿਚ ਬੱਝ ਗਏ।

ਸਰਗੁਣ ਮਹਿਤਾ ਟੀ. ਵੀ. ਦੇ ਸਭ ਤੋਂ ਵਿਵਾਦਤ ਰਿਆਲਿਟੀ ਸ਼ੋਅ ‘ਬਿੱਗ ਬੌਸ 8’ ਦਾ ਹਿੱਸਾ ਰਹੀ ਸੀ। ਜੀ ਹਾਂ, 2014 ਵਿਚ ਸਰਗੁਣ ਨੇ ‘ਬਿੱਗ ਬੌਸ’ ਵਿਚ ਹਿੱਸਾ ਲਿਆ। ਇਹ ਸ਼ੋਅ ਸਰਗੁਣ ਨੇ ਨਹੀਂ ਜਿੱਤਿਆ ਪਰ ਉਹ ਹਿੰਦੁਸਤਾਨ ਦਾ ਦਿਲ ਜਿੱਤਣ ਵਿਚ ਜ਼ਰੂਰ ਕਾਮਯਾਬ ਰਹੀ। ‘ਬਿੱਗ ਬੌਸ 8’ ਦੀ ਜੇਤੂ ਕਰਿਸ਼ਮਾ ਤੰਨਾ ਰਹੀ ਸੀ। ਸਰਗੁਣ ਮਹਿਤਾ ਟੀ. ਵੀ. ਦੇ ਸਭ ਤੋਂ ਪ੍ਰਸਿੱਧ ਸ਼ੋਅ ਵਿਚੋਂ ਇੱਕ ‘ਬਾਲਿਕਾ ਵਧੂ’ ਦਾ ਹਿੱਸਾ ਵੀ ਰਹੀ ਹੈ। ਇਸ ਸ਼ੋਅ ਵਿਚ ਉਨ੍ਹਾਂ ਨੇ ਗੰਗਾ ਦਾ ਕਿਰਦਾਰ ਨਿਭਾਇਆ ਸੀ।

ਸਰਗੁਣ ਮਹਿਤਾ ਨੇ ਸਾਲ 2015 ਵਿਚ ਟੀ. ਵੀ. ਤੋਂ ਪੰਜਾਬੀ ਸਿਨੇਮਾ ਦਾ ਰੁਖ ਕੀਤਾ। ਉਨ੍ਹਾਂ ਦੀ ਪਹਿਲੀ ਫ਼ਿਲਮ ‘ਅੰਗਰੇਜ’ ਸੀ। ਇਸ ਫ਼ਿਲਮ ਵਿਚ ਉਨ੍ਹਾਂ ਨਾਲ ਅਮਰਿੰਦਰ ਗਿੱਲ ਤੇ ਬਿਨੂੰ ਢਿੱਲੋਂ ਮੁੱਖ ਕਿਰਦਾਰ ਵਿਚ ਨਜ਼ਰ ਆਏ ਸਨ। ਆਪਣੀ ਪਹਿਲੀ ਹੀ ਫ਼ਿਲਮ ਤੋਂ ਸਰਗੁਣ ਮਹਿਤਾ ਨੇ ਸਭ ਦਾ ਦਿਲ ਜਿੱਤ ਲਿਆ ਸੀ। ਇਸ ਫ਼ਿਲਮ ਲਈ ਸਰਗੁਣ ਨੂੰ ਬੇਹਤਰੀਨ ਅਦਾਕਾਰਾ ਦਾ ਐਵਾਰਡ ਵੀ ਮਿਲਿਆ ਸੀ।

ਸਰਗੁਣ ਆਪਣੀ ਪਹਿਲੀ ਹੀ ਫ਼ਿਲਮ ਤੋਂ ਪੰਜਾਬ ਦੀ ਸਟਾਰ ਬਣ ਗਈ ਸੀ। ਇਸ ਤੋਂ ਬਾਅਦ ਸਰਗੁਣ ਮਹਿਤਾ ਨੇ ‘ਲਵ ਪੰਜਾਬ’, ‘ਜਿੰਦੁਆ’ ਤੇ ‘ਲਹੌਰੀਏ’ ਵਰਗੀਆਂ ਫ਼ਿਲਮਾਂ ਵਿਚ ਕੰਮ ਕੀਤਾ। ਸਾਲ 2018 ਵਿਚ ਸਰਗੁਣ ਮਹਿਤਾ ਐਮੀ ਵਿਰਕ ਨਾਲ ਫ਼ਿਲਮ ‘ਕਿਸਮਤ’ ਵਿਚ ਨਜ਼ਰ ਆਈ।

ਹਾਲਾਂਕਿ ਸਰਗੁਣ ਮਹਿਤਾ ਦਾ ਜਾਇਦਾਦ ਬਾਰੇ ਕੋਈ ਤਾਜ਼ਾ ਵੇਰਵਾ ਮੌਜੂਦ ਨਹੀਂ ਹੈ। ਇੱਕ ਰਿਪੋਰਟ ਮੁਤਾਬਕ, ਸਾਲ 2020 ਵਿਚ ਸਰਗੁਣ ਮਹਿਤਾ ਦੀ ਕੁੱਲ ਜਾਇਦਾਦ 15 ਮਿਲੀਅਨ ਡਾਲਰ (ਅਮਰੀਕੀ) ਯਾਨੀਕਿ 100 ਕਰੋੜ ਰੁਪਏ ਹੈ। ਜੇਕਰ ਸਰਗੁਣ ਅਤੇ ਉਨ੍ਹਾਂ ਦੇ ਪਤੀ ਰਵੀ ਦੂਬੇ ਦੀ ਜਾਇਦਾਦ ਨੂੰ ਜੋੜਿਆ ਜਾਵੇ ਤਾਂ ਦੋਵਾਂ ਦੀ ਕੁੱਲ ਜਾਇਦਾਦ 22 ਮਿਲੀਅਨ ਯਾਨੀਕਿ 300 ਕਰੋੜ (2020 ਦੇ ਅੰਕੜਿਆਂ ਮੁਤਾਬਕ) ਤੋਂ ਵੱਧ ਹੈ। ਸਰਗੁਣ ਮਹਿਤਾ ਟੀ. ਵੀ. ਦੀ ਨਹੀਂ ਪੰਜਾਬੀ ਇੰਡਸਟਰੀ ਦੀ ਵੀ ਸਭ ਤੋਂ ਅਮੀਰ ਅਦਾਕਾਰਾ ਹੈ।

Facebook Comments

Trending

Copyright © 2020 Ludhiana Live Media - All Rights Reserved.