Connect with us

ਖੇਡਾਂ

ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਸਰਫਰਾਜ ਅਹਿਮਦ ਦੀ ਕਪਤਾਨੀ ਤੋਂ ਹੋਈ ਛੁੱਟੀ

Published

on

ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਸਰਫਰਾਜ ਅਹਿਮਦ ਨੂੰ ਪੀਸੀਬੀ ਨੇ ਵੱਡਾ ਝਟਕਾ ਦਿੱਤਾ ਹੈ। ਟੀਮ ਦੇ ਮਾੜੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਪੀਸੀਬੀ ਨੇ ਸਰਫਰਾਜ ਤੋਂ ਕਪਤਾਨੀ ਵਾਪਸ ਲੈ ਲਈ ਹੈ। ਬੱਲੇਬਾਜ ਅਜ਼ਹਾਰ ਅਲੀ ਟੈਸਟ ਟੀਮ ਦੇ ਕਪਤਾਨ ਬਣਾਏ ਗਏ ਹਨ ਤੇ ਬਾਬਰ ਆਜ਼ਮ ਨੂੰ ਟੀ-20 ਦਾ ਕਪਤਾਨ ਬਣਾਇਆ ਗਿਆ ਹੈ। ਜਿਕਰਯੋਗ ਹੈ ਕਿ ਪਾਕਿਸਤਾਨ ਦਾ ਇਹ ਸਾਲ ਕ੍ਰਿਕਟ ਨੂੰ ਲੈ ਕੇ ਕਾਫੀ ਮਾੜਾ ਰਿਹਾ ਹੈ। ਕੁਝ ਦਿਨ ਪਹਿਲਾਂ ਵੀ ਪਾਕਿਸਤਾਨ ਸ਼੍ਰੀਲੰਕਾ ਤੋਂ ਤਿੰਨ ਮੈਚਾਂ ਦੀ ਲੜੀ ਵਿੱਚ 3-0 ਨਾਲ ਹਾਰ ਦਾ ਸਾਹਮਣਾ ਕੀਤਾ ਹੈ। ਇਹ ਸਾਰਾ ਸਾਲ ਪਾਕਿਸਤਾਨ ਕ੍ਰਿਕੇਟ ਲਈ ਬਹੁਤ ਨਿਰਾਸ਼ਾਜਨਕ ਰਿਹਾ ਹੈ।

Sarfraz Ahmad removed as a Captain

ਪਾਕਿਸਤਾਨ ਨੂੰ ਵੀ ਆਸਟਰੇਲੀਆ ਨੇ 5-0 ਨਾਲ ਹਰਾਇਆ। ਵਿਸ਼ਵ ਕੱਪ ਵਿੱਚ ਵੀ, ਉਹ ਕੁਝ ਖਾਸ ਨਹੀਂ ਕਰ ਸਕਿਆ। ਹਾਲਾਂਕਿ ਸਰਫਰਾਜ ਅਹਿਮਦ ਕਪਤਾਨੀ ਵਿੱਚ ਤਾਂ ਅਸਫਲ ਰਿਹਾ ਹੀ, ਨਾਲ ਹੀ ਉਸ ਨੇ ਬੱਲੇਬਾਜ਼ੀ ਵਿੱਚ ਵੀ ਕੋਈ ਖ਼ਾਸ ਕਮਾਲ ਨਹੀਂ ਦਿਖਾਇਆ। ਇਹ ਸਾਰਾ ਸਾਲ ਪਾਕਿਸਤਾਨ ਕ੍ਰਿਕੇਟ ਲਈ ਬਹੁਤ ਨਿਰਾਸ਼ਾਜਨਕ ਰਿਹਾ ਹੈ।

Facebook Comments

Trending