Connect with us

ਇੰਡੀਆ ਨਿਊਜ਼

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਡਾਇਲਸਿਸ ਕਿੱਟਾਂ ਵੰਡਣ ਦੀ ਸੇਵਾ ਨਿਰੰਤਰ ਜਾਰੀ ਰਹੇਗੀ : ਡਾ. ਓਬਰਾਏ

Published

on

Sarbatt Da Bhala Charitable Trust will continue to distribute dialysis kits: Dr. Oberoi

ਅੰਮਿ੍ਤਸਰ : ਆਪਣੀ ਨਿੱਜੀ ਤੇ ਨੇਕ ਕਮਾਈ ‘ਚੋਂ ਲੋੜਵੰਦਾਂ ਲਈ ਕਰੋੜਾਂ ਰੁਪਏ ਖਰਚਣ ਵਾਲੇ ਦੁਬਈ ਦੇ ਸਿੱਖ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸਪੀ ਸਿੰਘ ਓਬਰਾਏ ਵੱਲੋਂ ਪੰਜਾਬ ਸਮੇਤ 10 ਹੋਰਨਾਂ ਸੂਬਿਆਂ ਅੰਦਰ 200 ਡਾਇਲਸਿਸ ਯੂਨਿਟ ਸਥਾਪਿਤ ਕੀਤੇ ਗਏ। ਇਨ੍ਹਾਂ ਦੀ ਬਦੌਲਤ ਗੁਰਦੇ ਦੀ ਬਿਮਾਰੀ ਤੋਂ ਪੀੜਤ ਹਜ਼ਾਰਾਂ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਡਾਇਲਸਿਸ ਕਰਵਾਉਣ ਸਮੇਂ ਹੁੰਦੀ ਬੇਲੋੜੀ ਪ੍ਰੇਸ਼ਾਨੀ ਦੇ ਨਾਲ-ਨਾਲ ਵੱਡੀ ਆਰਥਿਕ ਲੁੱਟ ਤੋਂ ਵੀ ਨਿਜਾਤ ਮਿਲੀ ਹੈ। ਅੱਜ ਪੰਜਾਬ ‘ਚ ਲੱਗਭਗ ਹਰੇਕ 25 ਕਿਲੋਮੀਟਰ ਬਾਅਦ ਟਰੱਸਟ ਵੱਲੋਂ ਡਾਇਲਸਿਸ ਦੀ ਸਹੂਲਤ ਦਿੱਤੀ ਜਾ ਰਹੀ ਹੈ ਤੇ ਡਾਇਲਸਿਸ ਦੇ ਰੇਟ ਵੀ ਨਾ- ਮਾਤਰ ਹੀ ਲਏ ਜਾ ਰਹੇ ਹਨ।

ਡਾ. ਓਬਰਾਏ ਨੇ ਦੱਸਿਆ ਕਿ ਪੀਜੀਆਈ ਚੰਡੀਗੜ੍ਹ , ਰਾਜਿੰਦਰਾ ਮੈਡੀਕਲ ਕਾਲਜ ਪਟਿਆਲਾ ਸਮੇਤ ਪੰਜਾਬ ਦੇ 21 ਸਰਕਾਰੀ ਤੇ 48 ਨਿੱਜੀ ਹਸਪਤਾਲਾਂ ਅੰਦਰ 100 ਡਾਇਲਸਿਸ ਯੂਨਿਟ ਸਥਾਪਤ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਅੰਦਰ ਨਾਲਾਗੜ੍ਹ, ਬੱਦੀ, ਪਾਲਮਪੁਰ, ਸੁੰਦਰ ਨਗਰ ਤੇ ਹਮੀਰਪੁਰ ‘ਚ 12 ਯੂਨਿਟ ,ਚੰਡੀਗੜ੍ਹ ‘ਚ 16 ਜਦ ਕਿ ਹਰਿਆਣੇ ‘ਚ 24 ਯੂਨਿਟ ਚੱਲ ਰਹੇ ਹਨ। ਜੇਕਰ ਅੰਕੜੇ ਵੇਖੇ ਜਾਣ ਤਾਂ ਇੱਕ ਸਾਲ ਦੌਰਾਨ ਇਨ੍ਹਾਂ ਯੂਨਿਟਾਂ ‘ਤੇ 1 ਲੱਖ ਤੋਂ ਵਧੇਰੇ ਡਾਇਲਸਿਸ ਹੋ ਰਹੇ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਜਿੱਥੇ ਪਹਿਲਾਂ ਤੋਂ ਹੀ ਟਰੱਸਟ ਦਾ ਡਾਇਗਨੋਜ਼ ਸੈਂਟਰ ਤੇ ਲੈਬਾਰਟਰੀ ਚੱਲ ਰਹੀ ਹੈ ਉਥੇ ਹੁਣ ਬਹੁਤ ਜਲਦ 12 ਨਵੇਂ ਡਾਇਲਸਿਸ ਯੂਨਿਟ ਵੀ ਸਥਾਪਿਤ ਕੀਤੇ ਜਾ ਰਹੇ ਹਨ ਤੇ ਏਥੇ ਕੇਵਲ 250 ਰੁਪਏ ‘ਚ ਹੀ ਡਾਇਲਸਿਸ ਕੀਤਾ ਜਾਵੇਗਾ। ਟਰੱਸਟ ਨੇ ਚੰਡੀਗੜ੍ਹ, ਪਟਿਆਲਾ, ਅੰਮਿ੍ਤਸਰ, ਜਲੰਧਰ ਤੇ ਲੁਧਿਆਣਾ ਵਿਖੇ ਐੱਚਆਈਵੀ ਪੀੜਤ ਮਰੀਜ਼ਾਂ ਲਈ ਵਿਸ਼ੇਸ਼ ਡਾਇਲਸਿਸ ਯੂਨਿਟ ਸਥਾਪਤ ਕੀਤੇ ਹਨ ਜਦੋਂ ਕਿ ਹੈਪੇਟਾਈਟਸ-ਸੀ ਪੀੜਤ ਮਰੀਜ਼ਾਂ ਨੂੰ ਤਾਂ ਹਰੇਕ ਜ਼ਿਲ੍ਹੇ ਅੰਦਰ ਇਹ ਸੁਵਿਧਾ ਦਿੱਤੀ ਜਾ ਰਹੀ ਹੈ।

ਡਾ. ਓਬਰਾਏ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਨ੍ਹਾਂ ਵੱਲੋਂ ਇਕ ਲੱਖ ਡਾਇਲਾਇਜ਼ਰ ਕਿੱਟਾਂ ਮੁਫ਼ਤ ਵੰਡਣ ਦੇ ਮਿਸ਼ਨ ਤਹਿਤ ਹੁਣ ਤੱਕ 85 ਹਜ਼ਾਰ ਦੇ ਕਰੀਬ ਕਿੱਟਾਂ ਮੁਫ਼ਤ ਵੰਡੀਆਂ ਜਾ ਚੁੱਕੀਆਂ ਹਨ। ਕਿੱਟਾਂ ਨੂੰ ਮੁਫ਼ਤ ਵੰਡਣ ਦੀ ਇਹ ਸੇਵਾ ਟਰੱਸਟ ਵੱਲੋਂ ਨਿਰੰਤਰ ਜਾਰੀ ਰੱਖਦਿਆਂ ਹੁਣ ਅਗਲੇ ਪੜਾਅ ਤਹਿਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਗੁਰਪੁਰਬ ਨੂੰ ਸਮਰਪਿਤ ਇਕ ਲੱਖ ਹੋਰ ਕਿੱਟ ਵੰਡਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੁਫ਼ਤ ਡਾਇਲਾਇਜ਼ਰ ਕਿੱਟ ਦਾ ਲਾਭ ਕੋਈ ਵੀ ਮਰੀਜ਼ ਲੈ ਸਕਦਾ ਹੈ ਬੇਸ਼ੱਕ ਉਹ ਟਰੱਸਟ ਵੱਲੋਂ ਸਥਾਪਿਤ ਕੀਤੇ ਜਾਂ ਕਿਸੇ ਵੀ ਹੋਰ ਸੈਂਟਰ ਤੋਂ ਆਪਣਾ ਡਾਇਲਸਿਸ ਕਰਵਾਉਂਦਾ ਹੋਵੇ।

Facebook Comments

Advertisement

ਤਾਜ਼ਾ

Fake Prashant Kishore is now inciting leaders against the Punjab Chief Minister Fake Prashant Kishore is now inciting leaders against the Punjab Chief Minister
ਅਪਰਾਧ1 hour ago

ਨਕਲੀ ਪ੍ਰਸ਼ਾਂਤ ਕਿਸ਼ੋਰੇ ਹੁਣ ਪੰਜਾਬ ਦੇ ਮੁੱਖ ਮੰਤਰੀ ਵਿਰੁੱਧ ਭੜਕਾ ਰਿਹਾ ਹੈ ਨੇਤਾਵਾਂ ਨੂੰ

ਪੰਜਾਬ ਵਿਚ ਨਕਲੀ ਪ੍ਰਸ਼ਾਂਤ ਕਿਸ਼ੋਰ ਨੇ ਹੁਣ ਕਾਂਗਰਸੀ ਆਗੂਆਂ ਦੇ ਨੱਕ ਵਿਚ ਨੱਕ ਪਾ ਦਿੱਤਾ ਹੈ। ਪ੍ਰਸ਼ਾਂਤ ਕਿਸ਼ੋਰ ਦੀ ਆਵਾਜ਼...

The chairman of Ludhiana Improvement Trust got involve protesting NGO officials The chairman of Ludhiana Improvement Trust got involve protesting NGO officials
ਅਪਰਾਧ2 hours ago

ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਪ੍ਰਦਰਸ਼ਨ ਕਰ ਰਹੇ ਐਨਜੀਓ ਅਧਿਕਾਰੀਆਂ ਨਾਲ ਉਲਝੇ

ਸਵੈਸੇਵੀ ਸੰਗਠਨ ਜਾਗ ਦੇ ਲੁਧਿਆਣਾ, ਕੌਂਸਲ ਆਫ ਇੰਜੀਨੀਅਰਜ਼ ਅਤੇ ਨਰੋਆ ਮੰਚ ਨੇ ਮੰਗਲਵਾਰ ਨੂੰ ਇੰਪਰੂਵਮੈਂਟ ਟਰੱਸਟ ਦੇ ਮੁੱਖ ਦਫ਼ਤਰ ਦੇ...

Monsoon rains amid strong winds in Ludhiana Monsoon rains amid strong winds in Ludhiana
ਪੰਜਾਬ ਨਿਊਜ਼2 hours ago

ਲੁਧਿਆਣਾ ‘ਚ ਤੇਜ਼ ਗਰਮੀ ਤੋਂ ਮਿਲੀ ਰਾਹਤ ਤੇਜ਼ ਹਵਾਵਾਂ ਦਰਮਿਆਨ ਵਰਖਿਆ ਮਾਨਸੂਨ

ਬੁੱਧਵਾਰ ਤੜਕੇ ਮਾਨਸੂਨ ਨੇ ਮਹਾਨਗਰ ਵਿੱਚ ਵਰ੍ਹਾਇਆ। ਲੁਧਿਆਣਾ ਵਿੱਚ ਸਵੇਰੇ ਲਗਭਗ 3 ਵਜੇ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਅਤੇ...

field body was buried by the aunt, the father swallowed the poison in shock field body was buried by the aunt, the father swallowed the poison in shock
ਅਪਰਾਧ2 hours ago

ਭੂਆ ਨੂੰ ਖਤਮ ਕਰਕੇ ਦੇਹ ਨੂੰ ਦੱਬ ਦਿੱਤਾ ਖੇਤ ‘ਚ,ਪਿਤਾ ਨੇ ਸਦਮੇ ਵਿੱਚ ਨਿਗਲਿਆ ਜ਼ਹਿਰ

ਪੁੱਤਰ ਨੇ ਭੂਆ ਨੂੰ ਮਾਰ ਦਿੱਤਾ ਅਤੇ ਲਾਸ਼ ਨੂੰ ਪਿੰਡ ਨਾਗਲ ਵਿੱਚ ਦਫਨਾਇਆ। ਜਦੋਂ ਇਸ ਬਾਰੇ ਕਾਤਲ ਦੇ ਪਿਤਾ ਨੂੰ...

10 rupee note falls from pocket Man pick up on road was run over by bus 10 rupee note falls from pocket Man pick up on road was run over by bus
ਦੁਰਘਟਨਾਵਾਂ2 hours ago

ਜੇਬ ਵਿੱਚੋਂ ਉੱਡਕੇ 10 ਰੁਪਏ ਦਾ ਨੋਟ ਡਿੱਗ ਪਿਆ ਸੜਕ ‘ਤੇ ਚੁੱਕਣ ਗਏ ਆਦਮੀ ਨੂੰ ਬੱਸ ਨੇ ਕੁਚਲਿਆ

ਕਿਸੇ ਨੂੰ ਨਹੀਂ ਪਤਾ ਕਿ ਕੋਈ ਵਿਅਕਤੀ ਕਦੋਂ ਅਤੇ ਕਿਵੇਂ ਮਰੇਗਾ, ਪਰ ਇੱਥੇ 48 ਸਾਲਾ ਸ਼ਿਵਰਾਜ ਨੇ ਸਿਰਫ 10 ਰੁਪਏ...

Ludhiana: Hooligan of factory watchman looted Rs 4 lakh pipes in Ludhiana Ludhiana: Hooligan of factory watchman looted Rs 4 lakh pipes in Ludhiana
ਅਪਰਾਧ3 hours ago

ਲੁਧਿਆਣਾ ਵਿੱਚ ਬਦਮਾਸ਼ਾਂ ਨੇ ਫੈਕਟਰੀ ਦੇ ਚੌਕੀਦਾਰ ਨੂੰ ਬੰਧਕ ਬਣਾਕੇ ਲੁੱਟੇ 4 ਲੱਖ ਰੁਪਏ ਦੀਆਂ ਪਾਈਪ

ਕਕਾ ਰੋਡ ਤੇ ਉਸਾਰੀ ਅਧੀਨ ਫੈਕਟਰੀ ਚ ਚੌਕੀਦਾਰ ਨੂੰ ਬੰਧਕ ਬਣਾਉਣ ਤੋਂ ਬਾਅਦ ਲੁਟੇਰੇ 4 ਲੱਖ ਰੁਪਏ ਦੀਆਂ ਪਾਈਪਾਂ ਲੈ...

Sweepers on the streets burned the idol Sweepers on the streets burned the idol
ਪੰਜਾਬੀ18 hours ago

ਸੜਕਾਂ ‘ਤੇ ਉਤਰੇ ਸਫ਼ਾਈ ਸੇਵਕਾਂ ਨੇ ਪੁਤਲਾ ਫੂਕਿਆ

ਜਗਰਾਓਂ : ਮਹੀਨੇ ਭਰ ਤੋਂ ਮੰਗਾਂ ਸਬੰਧੀ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਬੈਠੇ ਸਫ਼ਾਈ ਕਾਮਿਆਂ ਨੇ ਅੱਜ ਸੜਕਾਂ ‘ਤੇ ਉਤਰਦਿਆਂ...

Protested against skyrocketing oil prices Protested against skyrocketing oil prices
ਖੇਤੀਬਾੜੀ18 hours ago

ਤੇਲ ਦੇ ਅਸਮਾਨੀ ਪੁੱਜੇ ਭਾਅ ਖ਼ਿਲਾਫ਼ ਰੋਸ ਪ੍ਰਗਟਾਇਆ

ਜਗਰਾਓਂ : ਪੈਟਰੋਲ-ਡੀਜ਼ਲ, ਸਰੋਂ ਦਾ ਤੇਲ, ਰਿਫਾਇਨ ਤੇ ਆਮ ਵਸਤਾਂ ਦੇ ਅਸਮਾਨੀ ਜਾ ਲੱਗੇ ਭਾਅ ਖਿਲਾਫ ਅੱਜ ਕਿਸਾਨੀ ਮੋਰਚੇ ‘ਚ...

The Center is intoxicated with power and is violating human rights The Center is intoxicated with power and is violating human rights
ਖੇਤੀਬਾੜੀ19 hours ago

ਕੇਂਦਰ ਸੱਤਾ ਦੇ ਨਸ਼ੇ ‘ਚ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੀ

ਜਗਰਾਓਂ : ਖੇਤੀ ਕਾਨੂੰਨ ਦੀ ਵਾਪਸੀ ਦੀ ਮੰਗ ਨੂੰ ਲੈ ਕੇ 257 ਦਿਨਾਂ ਤੋਂ ਚੌਂਕੀਮਾਨ ਟੋਲ ਪਲਾਜ਼ਾ ‘ਤੇ ਧਰਨਾ ਦੇ...

Municipal employees staged a protest rally Municipal employees staged a protest rally
ਪੰਜਾਬ ਨਿਊਜ਼19 hours ago

ਨਗਰ ਨਿਗਮ ਮੁਲਜ਼ਮਾਂ ਨੇ ਕੀਤੀ ਰੋਸ ਰੈਲੀ

ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਸਮੂਹ ਨਗਰ ਕੌਂਸਲਾਂ ਤੇ ਨਗਰ ਨਿਗਮ ਵੱਲੋਂ ਮਿਉਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ‘ਤੇ...

The iceberg of the Antarctic Glacier is on the verge of collapse The iceberg of the Antarctic Glacier is on the verge of collapse
ਇੰਡੀਆ ਨਿਊਜ਼19 hours ago

ਟੁੱਟਣ ਦੀ ਕਗਾਰ ‘ਤੇ ਹੈ ਅੰਟਾਰਕਟਿਕਾ ਦੇ ਗਲੇਸ਼ੀਅਰ ਦੀ ਬਰਫੀਲੀ ਚੱਟਾਨ

ਆਪਣੇ ਫੈਸਲੇ ਵਿੱਚ ਜਸਟਿਸ ਪਾਲ ਨੇ ਲਿਖਿਆ ਕਿ ਇਸ ਦੇ ਵਾਪਰਨ ਤੋਂ ਬਾਅਦ ਕਿਸੇ ਘਟਨਾ ਬਾਰੇ ਕਾਨੂੰਨ ਬਣਾਉਣਾ ਉਚਿਤ ਨਹੀਂ...

Eight mobile phones, bundles of cigarettes and drugs were recovered from the jail Eight mobile phones, bundles of cigarettes and drugs were recovered from the jail
ਅਪਰਾਧ19 hours ago

ਜੇਲ੍ਹ ‘ਚੋਂ 8 ਮੋਬਾਈਲ ਫੋਨ, ਸਿਗਰੇਟ ਦੇ ਬੰਡਲ ਤੇ ਨਸ਼ੇ ਦੀਆਂ ਗੋਲ਼ੀਆਂ ਬਰਾਮਦ

ਅੰਮਿ੍ਤਸਰ : ਕੇਂਦਰੀ ਜੇਲ੍ਹ ਅੰਮਿ੍ਤਸਰ ‘ਚ ਚੈਕਿੰਗ ਦੌਰਾਨ 8 ਮੋਬਾਈਲ ਫੋਨ, ਸਿਗਰੇਟ ਦੇ 9 ਬੰਡਲ ਤੇ 105 ਨਸ਼ੇ ਦੀਆਂ ਗੋਲ਼ੀਆਂ...

Trending