ਅਪਰਾਧ

ਸਰਾਭਾ ਦੇ ਚੈਰੀਟੇਬਲ ਹਸਪਤਾਲ ਮੁਲਾਜ਼ਮਾਂ ਨੇ ਵਿਦਿਆਰਥੀਆਂ ਦੇ ਲੱਖਾਂ ਰੁਪਏ ਹੜਪੇ

Published

on

ਲੁਧਿਆਣਾ : ਸਰਾਭਾ ਦੇ ਚੈਰੀਟੇਬਲ ਹਸਪਤਾਲ ਦੇ 2 ਮੁਲਾਜ਼ਮਾਂ ਵੱਲੋਂ ਗੰਢਤੁੱਪ ਕਰਦਿਆਂ ਲਗਾਤਾਰ ਤਿੰਨ ਸਾਲ ਵਿਦਿਆਰਥੀਆਂ ਦੀ 20 ਲੱਖ ਰੁਪਏ ਫੀਸ ਹੜਪ ਲਈ। ਪੁਲਿਸ ਜਾਂਚ ਵਿੱਚ ਇਸ ਘੁਟਾਲੇ ਦਾ ਖੁਲਾਸਾ ਹੋਣ ਤੇ ਉਕਤ ਦੋਵਾਂ ਮੁਲਾਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ।

ਜ਼ਿਲ੍ਹੇ ਦੇ ਥਾਣਾ ਜੋਧਾ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਚੈਰੀਟੇਬਲ ਹਸਪਤਾਲ ਦੇ ਮੈਬਰ ਟਹਿਲ ਸਿੰਘ ਦੇ ਬਿਆਨਾਂ ‘ਤੇ ਦਰਜ ਹੋਏ ਮੁਕੱਦਮੇ ਅਨੁਸਾਰ ਕਾਲਜ ਵਿੱਚ ਜਸਬੀਰ ਕੌਰ ਵਾਸੀ ਅੱਬੂਵਾਲ ਤੇ ਜਸਵਿੰਦਰ ਸਿੰਘ ਗੁਰਨਾ ਵਾਸੀ ਮਾਣਕ ਮਾਜਰਾ ਮਾਲੇਰਕੋਟਲਾ ਬਤੌਰ ਮੁਲਾਜਮ ਨੌਕਰੀ ਕਰਦੇ ਸਨ।

ਉਕਤ ਦੋਵਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਗੰਢਤੁੱਪ ਕਰਦਿਆਂ ਵਿਦਿਆਰਥੀਆਂ ਕੋਲੋਂ ਪੂਰੀ ਫੀਸ ਲੈ ਕੇ ਰਸੀਦਬੁੱਕ ਦੀ ਕਾਰਬਨ ਕਾਪੀ ‘ਤੇ ਬਹੁਤ ਘੱਟ ਰਕਮ ਭਰ ਕੇ ਜਮ੍ਹਾਂ ਕਰਵਾ ਦਿੱਤੀ ਜਾਂਦੀ ਤੇ ਫਿਰ ਇਕ ਡੁਬਲੀਕੇਟ ਰਸੀਦ ਕਾਪੀ ਤਿਆਰ ਕਰਕੇ ਵਿਦਿਆਰਥੀਆਂ ਤੋਂ ਧੋਖੇ ਨਾਲ ਫੀਸ ਵਸੂਲਦੇ ਰਹੇ। ਮਾਮਲਾ ਸਾਹਮਣੇ ਆਉਣ ‘ਤੇ ਕਾਲਜ ਵੱਲੋਂ ਸਾਲ 2015 ਤੋਂ 2018 ਤਕ ਦਾ ਰਿਕਾਰਡ ਵਾਚਣ ‘ਤੇ ਸਾਹਮਣੇ ਆਇਆ ਕਿ ਉਕਤ ਦੋਵਾਂ ਨੇ ਇਸ ਅਰਸੇ ਦੌਰਾਨ 20 ਲੱਖ 89 ਹਜ਼ਾਰ ਰੁਪਏ ਹੜਪ ਲਏ, ਜਿਸ ‘ਤੇ ਥਾਣਾ ਜੋਧਾ ਦੀ ਪੁਲਿਸ ਨੇ ਉਕਤ ਦੋਵਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ।

 

Facebook Comments

Trending

Copyright © 2020 Ludhiana Live Media - All Rights Reserved.