ਪੰਜਾਬ ਨਿਊਜ਼

ਲੁਧਿਆਣਾ ਜ਼ਿਲ੍ਹੇ ਦੀਆਂ ਸਾਰੀਆਂ ਗ੍ਰਾਮ ਪੰਚਾਇਤਾਂ, ਬਲਾਕਾਂ ‘ਚ ਲਾਏ ਜਾਣਗੇ ਬੂਟੇ – ਰਸ਼ਮੀਤ ਕੌਰ

Published

on

ਲੁਧਿਆਣਾ : ਆਜ਼ਾਦੀ ਦਾ ਅਮ੍ਰਿਤ ਮਹਾਂਉਤਸਵ ਤਹਿਤ ਨਹਿਰੂ ਯੁਵਾ ਕੇਂਦਰ ਲੁਧਿਆਣਾ ਵੱਲੋਂ 30 ਅਗਸਤ ਤੱਕ ਲੁਧਿਆਣਾ ਦੀਆਂ ਸਾਰੀਆਂ ਗ੍ਰਾਮ ਪੰਚਾਇਤਾਂ, ਬਲਾਕਾਂ, ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚ ‘ਮੇਰੀ ਮਿੱਟੀ, ਮੇਰਾ ਦੇਸ਼’ ਮੁਹਿੰਮ ਚਲਾਈ ਜਾ ਰਹੀ ਹੈ।

ਇਸ ਸਬੰਧੀ ਨਹਿਰੂ ਯੂਵਾ ਕੇਂਦਰ ਲੁਧਿਆਣਾ ਦੇ ਜ਼ਿਲ੍ਹਾ ਯੂਥ ਅਫ਼ਸਰ ਰਸ਼ਮੀਤ ਕੌਰ ਵਲੋਂ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਮੁਹਿੰਮ ਤਹਿਤ ਸਾਰੇ ਭਾਗੀਦਾਰਾਂ ਦੁਆਰਾ ਪੰਚ ਪਰਨ ਦਾ ਸੰਕਲਪ ਲੈਣਾ ਅਤੇ ਇੱਕ ‘ਅੰਮ੍ਰਿਤ ਵਾਟਿਕਾ’ ਬਣਾਉਣਾ ਸ਼ਾਮਲ ਹੈ, ਭਾਵ ਹਰੇਕ ਗ੍ਰਾਮ ਪੰਚਾਇਤ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚ 75 ਬੂਟੇ ਲਗਾਏ ਜਾਣਗੇ।

ਇਸ ਦਾ ਮੁੱਖ ਹਿੱਸਾ ਹੈ ‘ਵੀਰੋ ਕਾ ਵੰਦਨ’ ਭਾਵ ਉਨ੍ਹਾਂ ਵੀਰਾਂਂ ਨੂੰ ਸ਼ਰਧਾਂਜਲੀ ਭੇਟ ਕਰਨਾ ਹੈ ਜਿਨ੍ਹਾਂ ਦੇਸ਼ ਲਈ ਮਹਾਨ ਕੁਰਬਾਨੀਆਂ ਦਿੱਤੀਆਂ, ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦਾ ਸਨਮਾਨ ਕਰਨਾ, ਜਿਨ੍ਹਾਂ ਦੇਸ਼ ਦੀ ਸੇਵਾ ਲਈ ਬਲਿਦਾਨ ਦਿੱਤਾ। ਯੂਥ ਵਲੰਟੀਅਰ ਅਤੇ ਹੋਰ ਲੋਕ ਹਰੇਕ ਪੰਚਾਇਤ/ਪਿੰਡ ਤੋਂ ਮਿੱਟੀ ਇਕੱਠੀ ਕਰਨਗੇ ਅਤੇ ਉਨ੍ਹਾਂ ਨੂੰ ਬਲਾਕ ਪੱਧਰ ‘ਤੇ ਲਿਆਉਣਗੇ। ਹਰੇਕ ਬਲਾਕ ਤੋਂ ਪਿੰਡ ਦੀਆਂ ਪੰਚਾਇਤਾਂ ਦੀ ਮਿੱਟੀ ਵਾਲਾ ਮਿੱਟੀ-ਕਲਸ਼ ਰਾਸ਼ਟਰੀ ਰਾਜਧਾਨੀ ਵੱਲ ਲਿਜਾਇਆ ਜਾਵੇਗਾ।

ਜ਼ਿਲ੍ਹਾ ਯੂਥ ਅਫ਼ਸਰ ਲੁਧਿਆਣਾ ਨੇ ਅੱਗੇ ਕਿਹਾ ਕਿ ‘ਮੇਰੀ ਮਿੱਟੀ, ਮੇਰਾ ਦੇਸ਼’ ਮੁਹਿੰਮ ਰਾਹੀਂ ਮਿੱਟੀ ਨਾਲ ਜੁੜ ਕੇ ਅਤੇ ਆਪਣੇ ਨਾਇਕਾਂ ਦਾ ਸਨਮਾਨ ਕਰਕੇ, ਇਹ ਪ੍ਰੋਗਰਾਮ ਰਾਸ਼ਟਰੀ ਸਵੈਮਾਣ ਦੀ ਭਾਵਨਾ ਪੈਦਾ ਕਰੇਗਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਾਰਤ ਦੀ ਲਾਡਲੀ ਵਿਰਾਸਤ ਦੀ ਰੱਖਿਆ ਲਈ ਪ੍ਰੇਰਿਤ ਕਰੇਗਾ।

ਉਨ੍ਹਾਂ ਕਿਹਾ ਕਿ ਸਮੂਹਿਕ ਯਤਨਾਂ ਅਤੇ ਭਾਗੀਦਾਰੀ ਰਾਹੀਂ ਇਹ ਲੋਕ ਲਹਿਰ ਭਾਰਤ ਦੇ ਇਤਿਹਾਸ ‘ਤੇ ਅਮਿੱਟ ਛਾਪ ਛੱਡੇਗੀ। ਇਹ ਪ੍ਰੋਗਰਾਮ 9 ਅਗਸਤ 2023 ਨੂੰ ਪਿੰਡ ਦਾਊ ਮਾਜਰਾ ਵਿਖੇ ਨਹਿਰੂ ਯੁਵਾ ਕੇਂਂਦਰ ਅਤੇ ਯੂਥ ਸਪੋਰਟਸ ਐਂਡ ਵੈਲਫੇਅਰ ਕਲੱਬ, ਲੁਧਿਆਣਾ ਦੁਆਰਾ ਸ਼ੁਰੂ ਕੀਤਾ ਗਿਆ ਸੀ ਜਿੱਥੇ ਯੂਥ ਕਲੱਬ ਦੇ ਮੈਂਬਰਾਂ ਨੇ ਪੰਚ ਪ੍ਰਣ ਸੰਕਲਪ ਲਿਆ ਅਤੇ ਫੁੱਟਬਾਲ ਗਰਾਊਂਡ ਵਿੱਚ 75 ਬੂਟੇ ਲਗਾਏ।

ਪ੍ਰੋਗਰਾਮ ਦੌਰਾਨ ਆਈ.ਟੀ.ਬੀ.ਪੀ. ਬੱਦੋਵਾਲ, ਲੁਧਿਆਣਾ ਦੇ ਨਾਲ ਸ੍ਰੀ ਦੇਸ ਰਾਜ, ਡਿਪਟੀ ਕਮਾਂਡੈਂਟ ਹਾਜ਼ਰ ਸਨ। ਪ੍ਰੋਗਰਾਮ ਦੌਰਾਨ ਸ਼ ਹਰਪਾਲ ਸਿੰਘ, ਗੁਰਿੰਦਰ ਸਿੰਘ ਦੇ ਪਿਤਾ ਅਤੇ ਸਾਬਕਾ ਸੈਨਿਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਸੁਰਿੰਦਰ ਸਿੰਘ ਅਤੇ ਸਰਪੰਚ ਵੀ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.