ਪੰਜਾਬੀ

ਗੁਰੂ ਹਰਿਗੋਬਿੰਦ ਖਾਲਸਾ ਕਾਲਜ ਵਿਚ ਮਨਾਇਆ ਸਵੱਛਤਾ ਦਿਵਸ

Published

on

ਗੁਰੂ ਹਰਿਗੋਬਿੰਦ ਖਾਲਸਾ ਕਾਲਜ, ਗੁਰੂਸਰ ਸਧਾਰ ਲੁਧਿਆਣਾ ਵਿਖੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਉਚੇਰੀ ਸਿੱਖਿਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਵੱਛਤਾ ਦਿਵਸ ਮਨਾਇਆ ਗਿਆ। ਆਮ ਦਿਨਾਂ ਵਾਂਗ ਹਾਜ਼ਰ ਹੋਏ ਕਾਲਜ ਦੇ ਸਟਾਫ ਅਤੇ ਵਿਿਦਆਰਥੀਆਂ ਵਲੋਂ ਸਵੱਛਤਾ ਦਿਵਸ ਮਨਾਉਂਦਿਆਂ ਕਾਲਜ ਵਿਚ ਸਵੱਛਤਾ ਅਭਿਆਨ ਚਲਾਇਆ ਗਿਆ।

ਇਸ ਅਭਿਆਨ ਤਹਿਤ ਕਾਲਜ ਕੈਂਪਸ ਸਮੇਤ ਇਲਾਕੇ ਦੇ ਇਤਿਹਾਸਕ-ਧਾਰਮਕ ਅਸਥਾਨ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ ਵੀ ਸਫਾਈ ਕੀਤੀ ਗਈ। ਇਸ ਮੌਕੇ ਵਿਿਦਆਰਥੀਆਂ ਦੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਵਿਿਦਆਰਥੀਆਂ ਨੇ ਸਫਾਈ ਦੀ ਮਹੱਤਤਾ, ਸਫਾਈ ਦੇ ਸਿਹਤ ਉੱਤੇ ਪੈਣ ਵਾਲੇ ਪ੍ਰਭਾਵ, ਸਫਾਈ ਕਰਨ ਦੇ ਢੰਗ-ਤਰੀਕਿਆਂ ਆਦਿ ਨੂੰ ਦਰਸਾਇਆ। ਇਸ ਮੌਕੇ ‘ਸਵੱਛਤਾ ਦੌੜ’ ਵੀ ਕਰਵਾਈ ਗਈ ਅਤੇ ਪੌਦੇ ਵੀ ਲਗਾਏ ਗਏ।

ਸਟਾਫ ਅਤੇ ਵਿਿਦਆਰੀਆਂ ਨੂੰ ਸੰਬੋਧਨ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਨੇ ਕਿਹਾ ਕਿ ਸਫਾਈ ਦੀ ਮਨੁੱਖਾ ਜ਼ਿੰਦਗੀ ਵਿਚ ਬੇਹੱਦ ਮਹੱਤਤਾ ਹੈ। ਪੁਰਾਣੇ ਸਮਿਆਂ ਵਿਚ ਮਨੁੱਖ ਅਨੇਕ ਬਿਮਾਰੀਆਂ ਤੋਂ ਪੀੜਤ ਰਹਿੰਦਾ ਸੀ ਅਤੇ ਕਈ ਵਾਰ ਇਨ੍ਹਾਂ ਬਿਮਾਰੀਆਂ ਕਾਰਣ ਉਸਦੀ ਮੌਤ ਵੀ ਹੋ ਜਾਂਦੀ ਸੀ। ਅਜੋਕੇ ਸਮੇਂ ਵਿਚ ਜੇਕਰ ਮਨੁੱਖ ਨੇ ਇਨ੍ਹਾਂ ਬਿਮਾਰੀਆਂ ਜਾਂ ਮਹਾਂਮਾਰੀਆਂ ਤੋਂ ਛੁਟਕਾਰਾ ਪਾਇਆ ਹੈ ਤਾਂ ਬਾਕੀ ਗੱਲਾਂ ਦੇ ਨਾਲ-ਨਾਲ ਸਫਾਈ ਦਾ ਵੀ ਵਡਮੁੱਲਾ ਯੋਗਦਾਨ ਹੈ।

ਉਨ੍ਹਾਂ ਅੱਗੇ ਕਿਹਾ ਕਿ ਰਾਸ਼ਟਰ ਪਿਤਾ ਦੇ ਜਨਮ ਦਿਵਸ ਨੂੰ ਸਵੱਛਤਾ ਅਭਿਆਨ ਦੇ ਰੂਪ ਵਿਚ ਮਨਾਉਣਾ ਬੇਹੱਦ ਸ਼ਲਾਘਾਯੋਗ ਕਦਮ ਹੈ। ਇਸ ਨਾਲ ਸਮੂਹਕ ਜਾਗਰੂਕਤਾ ਫੈਲਦੀ ਹੈ। ਸਫਾਈ ਦੇ ਮਾਮਲੇ ਵਿਚ ਸਮੂਹਕ ਜਾਗਰੂਕਤਾ ਬੇਹੱਦ ਮਹੱਤਵਪੂਰਣ ਹੁੰਦੀ ਹੈ। ਕਿਉਂਕਿ ਜੇਕਰ ਤੁਸੀਂ ਆਪਣੇ ਘਰ ਦੀ ਸਫਾਈ ਕਰਦੇ ਹੋ ਪਰ ਤੁਹਾਡੇ ਆਲੇ-ਦੁਆਲੇ ਵਿਚਰਣ ਵਾਲੇ ਗੰਦਗੀ ਪਾਈ ਰੱਖਦੇ ਹਨ ਤਾਂ ਤੁਹਾਡੀ ਕੀਤੀ ਹੋਈ ਸਫਾਈ ਦਾ ਵੀ ਉਨਾਂ ਪ੍ਰਭਾਵ ਨਹੀਂ ਰਹਿੰਦਾ ਜਦਕਿ ਸਮੂਹਕ ਰੂਪ ਵਿਚ ਕੀਤੀ ਸਫਾਈ ਦੁੱਗਣਾ ਪ੍ਰਭਾਵ ਪਾਉਂਦੀ ਹੈ।

Facebook Comments

Trending

Copyright © 2020 Ludhiana Live Media - All Rights Reserved.