ਪੰਜਾਬੀ

ਕਰਤਾਰਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਛਕਣਗੀਆਂ ਬਾਬੇ ਨਾਨਕ ਦੇ ਖੇਤਾਂ ’ਚ ਪੈਦਾ ਹੋਏ ਅਨਾਜ ਤੋਂ ਬਣਿਆ ਲੰਗਰ

Published

on

ਪਾਕਿਸਤਾਨ/ਕਰਤਾਰਪੁਰ ਸਾਹਿਬ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਕਿਸਤਾਨ ’ਚ ਜੋਤੀ-ਜੋਤਿ ਸਮਾਉਣ ਵਾਲੇ ਪਵਿੱਤਰ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੁਣ ਸੰਗਤ ਨੂੰ ਬਾਬੇ ਨਾਨਕ ਦੇ ਖੇਤਾਂ ਵਿਚ ਪੈਦਾ ਹੋਏ ਅਨਾਜ ਦਾ ਲੰਗਰ ਮਿਲੇਗਾ। ਦੱਸ ਦੇਈਏ ਕਿ ਇਹ ਸ਼ਲਾਘਾਯੋਗ ਉਪਰਾਲਾ ਪਾਕਿਸਤਾਨ ਸਰਕਾਰ ਅਤੇ ਉੱਥੋਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਕਿਸਤਾਨ ਐੱਸ. ਜੀ. ਪੀ. ਸੀ. ਦੇ ਮੈਂਬਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰੀਬ 18 ਸਾਲ ਦਾ ਸਮਾਂ ਬਿਤਾਇਆ ਹੈ ਅਤੇ ਉਥੇ ਖੇਤੀ ਕੀਤੀ ਹੈ। ਉਨ੍ਹਾਂ ਦੀ ਯਾਦ ਵਿਚ ਬਣੇ ਗੁਰਦੁਆਰਾ ਸਾਹਿਬ ਕੋਲ ਕਰੀਬ 100 ਏਕੜ ਤੋਂ ਵੱਧ ਜ਼ਮੀਨ ਹੈ, ਜਿਸ ਵਿਚੋਂ 40 ਏਕੜ ਜ਼ਮੀਨ ਵਿਚ ਗੁਰੂ ਘਰ ਦੀ ਇਮਾਰਤ, ਸਰਾਵਾਂ, ਲੰਗਰ ਅਤੇ ਦੀਵਾਨ ਹਾਲ ਬਣੇ ਹੋਏ ਹਨ।

ਇਸ ਤੋਂ ਇਲਾਵਾ 60 ਏਕੜ ਜ਼ਮੀਨ ’ਚ, ਜੋ ਬਾਬੇ ਨਾਨਕ ਦੇ ਖੇਤ ਸਨ। ਉਸ ਵਿਚ ਹੁਣ ਪਾਕਿ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਨਾਜ ਪੈਦਾ ਕਰੇਗੀ। ਇਸ ਵਿਚ ਕਣਕ, ਮੱਕੀ, ਸੂਰਜਮੁਖੀ ਅਤੇ ਖਜੂਰ ਦੇ ਬਾਗ ਲਗਾਏ ਗਏ ਹਨ। ਪਾਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਇੰਦਰਜੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ‘ਨਾਮ ਜਪੋ, ‘ਕਿਰਤ ਕਰੋ’ ਅਤੇ ‘ਵੰਡ ਛਕੋ’ ਦੇ ਦਰਸਾਏ ਮਾਰਗ ’ਤੇ ਚੱਲ ਕੇ ਪਾਕਿ ਸਰਕਾਰ ਬਾਬੇ ਨਾਨਕ ਦੇ ਖੇਤਾਂ ਵਿਚ ਅਨਾਜ ਦੀ ਪੈਦਾਵਾਰ ਕਰੇਗੀ ਅਤੇ ਜੋ ਸੰਗਤ ਵਿਚ ਵੰਡ ਕੇ ਛਕਾਇਆ ਜਾਵੇਗਾ।

Facebook Comments

Trending

Copyright © 2020 Ludhiana Live Media - All Rights Reserved.