Connect with us

ਇੰਡੀਆ ਨਿਊਜ਼

ਪੀਯੂ ਸੈਨੇਟ ਗ੍ਰੈਜੂਏਟ ਚੋਣਾਂ ’ਚ ਸੰਦੀਪ, ਮੁਕੇਸ਼ ਤੇ ਰੰਧਾਵਾ ਦੀ ਜਿੱਤ

Published

on

Sandeep, Mukesh and Randhawa win PU Senate graduate elections

ਚੰਡੀਗਡ਼੍ਹ : ਸੈਨੇਟ ਗ੍ਰੈਜੂਏਟ ਚੋਣਾਂ ਸਬੰਧੀ 15 ਵਿੱਚੋਂ ਤਿੰਨ ਸੀਟਾਂ ਦੇ ਨਤੀਜੇ ਐਲਾਨੇ ਗਏ ਹਨ। ਤਿੰਨਾਂ ਸੀਟਾਂ ’ਤੇ ਪੀਯੂ ਦੇ ਸਾਬਕਾ ਸੈਨੇਟਰਾਂ ਨੇ ਧਮਾਕੇਦਾਰ ਜਿੱਤ ਹਾਸਿਲ ਕੀਤੀ ਹੈ

। ਸੈਨੇਟ ਚੋਣ ਦੰਗਲ ਵਿਚ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਚ ਅਸਿਸਟੈਂਟ ਪ੍ਰੋ. ਸੰਦੀਪ ਨੇ 3667 ਵੋਟਾਂ ਨਾਲ ਜਿੱਤ ਦਰਜ ਕੀਤੀ। ਲੁਧਿਆਣਾ ਸਥਿਤ ਸਰਕਾਰੀ ਕਾਲਜ ਦੇ ਸਾਬਕਾ ਪ੍ਰੋ. ਡਾ. ਮੁਕੇਸ਼ ਅਰੋਡ਼ਾ ਨੇ 2859 ਵੋਟਾਂ ਦੇ ਨਾਲ ਪੀਯੂ ਸੈਨੇਟ ਵਿਚ ਰਿਕਾਰਡ ਸੱਤਵੀਂ ਵਾਰ ਜਿੱਤ ਹਾਸਿਲ ਕੀਤੀ।

ਸਾਬਕਾ ਸੈਨੇਟਰ ਡੀਪੀਐੱਸ ਰੰਧਾਵਾ ਨੇ 2386 ਵੋਟਾਂ ਦੇ ਨਾਲ ਸੈਨੇਟ ਚੋਣਾਂ ਜਿੱਤ ਲਈਆਂ। ਓਧਰ, ਮਾਹਰਾਂ ਦਾ ਕਹਿਣਾ ਹੈ ਕਿ ਪਹਿਲੇ ਗੇਡ਼ ਦੀ ਗਿਣਤੀ 1500 ਤੋਂ ਵੱਧ ਵੋਟਾਂ ਹਾਸਿਲ ਕਰ ਸਕਣ ਵਾਲੇ ਉਮੀਦਵਾਰ ਹੀ ਜਿੱਤ ਦੇ ਲਾਗੇ ਪੁੱਜ ਸਕਣਗੇ। ਔਰਤ ਉਮੀਦਵਾਰਾਂ ਦਾ ਸੈਨੇਟ ਵਿਚ ਪੁੱਜਣਾ ਇਸ ਵਾਰ ਵੀ ਸੰਭਵ ਨਹੀਂ ਜਾਪ ਰਿਹਾ ਹੈ। ਵਕੀਲ ਡੀਪੀਐੱਸ ਰੰਧਾਵਾ ਨੇ ਚੰਡੀਗਡ਼੍ਹ, ਪ੍ਰੋ. ਮੁਕੇਸ਼ ਤੇ ਸੰਦੀਪ ਨੇ ਪੰਜਾਬ ਕੋਟੇ ਤੋਂ ਜਿੱਤ ਹਾਸਿਲ ਕੀਤੀ ਹੈ।

Facebook Comments

Trending