Connect with us

ਪੰਜਾਬੀ

ਸੰਯੁਕਤ ਸਮਾਜ ਮੋਰਚਾ ਵੱਲੋਂ ਵਿਧਾਨ ਸਭਾ ਚੋਣਾਂ ਲਈ 10 ਉਮੀਦਵਾਰਾਂ ਦਾ ਐਲਾਨ

Published

on

Samyukta Samaj Morcha announces 10 candidates for Assembly elections

ਲੁਧਿਆਣਾ : ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਸੰਯੁਕਤ ਸਮਾਜ ਮੋਰਚਾ ਵੱਲੋਂ ਚੋਣਾਂ ਲਈ 10 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਸਮਰਾਲਾ ਤੋਂ ਬਲਬੀਰ ਸਿੰਘ ਰਾਜੇਵਾਲ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ।

ਇਸ ਦੇ ਇਲਾਵਾ ਰਵਨੀਤ ਬਰਾੜ ਮੋਹਾਲੀ ਤੋਂ, ਪ੍ਰੇਮ ਸਿੰਘ ਭੰਗੂ ਘਨੌਰ ਤੋਂ, ਹਰਜਿੰਦਰ ਸਿੰਘ ਟਾਂਡਾ ਖਡੂਰ ਸਾਹਿਬ ਤੋਂ, ਡਾਕਟਰ ਸੁਖਮਨਦੀਪ ਸਿੰਘ ਤਰਨਤਾਰਨ, ਅਜੇ ਕੁਮਾਰ ਫਿਲੌਰ, ਬਲਰਾਜ ਸਿੰਘ ਠਾਕੁਰ ਕਾਦੀਆਂ ਤੋਂ, ਰਾਜੇਸ਼ ਕੁਮਾਰ ਕਰਤਾਰਪੁਰ ਤੋਂ, ਰਮਨਦੀਪ ਸਿੰਘ ਜੈਤੋਂ ਤੋਂ, ਨਵਦੀਪ ਸੰਘਾ ਨੂੰ ਮੋਗਾ ਤੋਂ ਵਿਧਾਨ ਸਭਾ ਚੋਣਾਂ ਲਈ ਟਿਕਟ ਦਿੱਤੀ ਗਈ ਹੈ।

ਇਥੇ ਦੱਸ ਦੇਈਏ ਕਿ 22 ਕਿਸਾਨ ਜਥੇਬੰਦੀਆਂ ਨੇ ਮਿਲ ਕੇ ਸੰਯੁਕਤ ਸਮਾਜ ਮੋਰਚਾ ਨਾਂ ਦੀ ਪਾਰਟੀ ਬਣਾਈ ਸੀ ਅਤੇ 117 ਸੀਟਾਂ ’ਤੇ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਸੀ।

Facebook Comments

Trending