Connect with us

ਖੇਤੀਬਾੜੀ

ਖੁਸ਼ਕ ਬੰਦਰਗਾਹ ‘ਤੇ ਸੰਯੁਕਤ ਕਿਸਾਨ ਮੋਰਚਾ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਪੱਕਾ ਧਰਨਾ ਲਗਾਤਾਰ ਜਾਰੀ

Published

on

Samyukta Kisan Morcha and Jamhuri Kisan Sabha Punjab continue dharna at dry port

ਡੇਹਲੋਂ/ਲੁਧਿਆਣਾ : ਕੇਂਦਰੀ ਖੇਤੀ ਕਾਨੂੰਨਾਂ ਰੱਦ ਕਰਨ ਤੇ ਕਿਸਾਨੀ ਜਿਣਸਾਂ ਦੇ ਘੱਟੋ-ਘੱਟ ਸਮੱਰਥਨ ਮੁੱਲ ਯਕੀਨੀ ਬਣਾਉਂਦਾ ਨਵਾਂ ਕਾਨੂੰਨ ਬਣਵਾਉਣ ਦੀ ਮੰਗ ਨੂੰ ਲੈ ਕੇ ਸਥਾਨਕ ਕਿਲਾ ਰਾਏਪੁਰ ਸਥਿਤ ਅਡਾਨੀਆਂ ਦੀ ਖੁਸ਼ਕ ਬੰਦਰਗਾਹ ‘ਤੇ ਸੰਯੁਕਤ ਕਿਸਾਨ ਮੋਰਚਾ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਪੱਕਾ ਧਰਨਾ ਲਗਾਤਾਰ ਜਾਰੀ ਹੈ। ਬੇਸ਼ੱਕ ਇੱਥੇ ਬਣਾਇਆਂ ਧੁੱਪ ਤੇ ਮੀਂਹ ਤੋਂ ਬਚਣ ਲਈ ਛੱਪਰ ਟੁੱਟ ਗਿਆ ਸੀ ਪਰ ਅੰਦੋਲਨਕਾਰੀਆਂ ਨੇ ਧਰਨਾ ਜਾਰੀ ਰੱਖਿਆ ਹੋਇਆ ਹੈ। ਮੰਗਲਵਾਰ ਨੂੰ ਧਰਨੇ ਦੀ ਪ੍ਰਧਾਨਗੀ ਜਰਨੈਲ ਕੌਰ, ਅਮਨਦੀਪ ਕੌਰ ਤੇ ਮਹਿੰਦਰ ਕੌਰ ਨੇ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਕਿਹਾ ਕਿ ਮੋਦੀ ਸਰਕਾਰ ਜਿੰਨਾ ਚਿਰ ਪਾਸ ਕੀਤੇ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ, ਓਨਾ ਚਿਰ ਇਹ ਅਦੋਲਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਅੰਦੋਲਨਕਾਰੀਆਂ ਨੂੰ ਜਿੱਥੇ ਸਰਕਾਰ ਨਾਲ ਲੜਾਈ ਲੜਨੀ ਪੈ ਰਹੀ ਹੈ, ਉੱਥੇ ਖ਼ਰਾਬ ਮੌਸਮ, ਝੱਖੜ, ਮੀਂਹ, ਗਰਮੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਔਕੜਾਂ ਦੇ ਬਾਵਜੂਦ ਇਹ ਅੰਦੋਲਨ ਜਿੱਤ ਨਾਲ ਖਤਮ ਹੋਵੇਗਾ ਅਤੇ ਮੋਦੀ ਸਰਕਾਰ ਦੀ ਇਸ ‘ਚ ਸ਼ਰਮਨਾਕ ਹਾਰ ਹੋਵੇਗੀ।

Facebook Comments

Trending