Connect with us

ਪੰਜਾਬੀ

ਸਮਰਾਲਾ ਦੇ ਆੜ੍ਹਤੀਏ ਤੇ ਮੰਡੀ ਐਸੋਸੀਏਸ਼ਨਾਂ ਵਲੋਂ ਰਾਜੇਵਾਲ ਦੀ ਹਮਾਇਤ ਦਾ ਐਲਾਨ

Published

on

Samrala's Arhatiya and Mandi Associations announce support for Rajewal

ਸਮਰਾਲਾ (ਲੁਧਿਆਣਾ ) : ਸਥਾਨਕ ਅਨਾਜ ਮੰਡੀ ਦੇ ਆੜ੍ਹਤੀਆਂ, ਮੰਡੀ ਮਜ਼ਦੂਰਾਂ-ਪੱਲੇਦਾਰਾਂ ਤੇ ਅਕਾਊਟੈਂਟ ਐਸੋਸੀਏਸ਼ਨ ਵਲੋਂ ਸਮਰਾਲਾ ਹਲਕੇ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਬਲਬੀਰ ਸਿੰਘ ਰਾਜੇਵਾਲ ਦੀ ਹਮਾਇਤ ਦਾ ਐਲਾਨ ਕਰ ਦਿੱਤਾ ਹੈ।

ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਪਾਲ ਸਿੰਘ ਢਿੱਲੋਂ ਅਤੇ ਪੰਜਾਬ ਮੰਡੀ ਬੋਰਡ ਦੇ ਸਾਬਕਾ ਡਾਇਰੈਕਟਰ ਆਲਮਦੀਪ ਸਿੰਘ ਮੱਲਮਾਜਰਾ ਨੇ ਦੱਸਿਆ ਕਿ ਖੇਤੀ ਵਿਰੋਧੀ ਕਾਨੂੰਨਾਂ ਵਿਰੁੱਧ ਦੇਸ਼ ਵਿਆਪੀ ਸੰਘਰਸ਼ ਚਲਾ ਕੇ ਸੰਘਰਸ਼ ਫਤਿਹ ਕਰਨ ਵਾਲੇ ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਚਿਹਰੇ ਬਲਬੀਰ ਸਿੰਘ ਰਾਜੇਵਾਲ ਸਦਕਾ ਨਾ ਸਿਰਫ਼ ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟ ਅਦਾਰਿਆਂ ਵਲੋਂ ਖੋਹਣ ਦੀਆਂ ਕੋਸ਼ਿਸ਼ਾਂ ਅਸਫਲ ਹੋ ਗਈਆਂ ਹਨ, ਬਲਕਿ ਆੜ੍ਹਤੀਆਂ, ਸ਼ੈਲਰ ਉਦਯੋਗ, ਅਨਾਜ ਮੰਡੀ ਦੇ ਮਜ਼ਦੂਰਾਂ, ਅਕਾਊਾਟੈਂਟਾਂ ਅਤੇ ਛੋਟੇ ਕਾਰੋਬਾਰੀਆਂ ਅਤੇ ਦੁਕਾਨਦਾਰਾਂ ਦੇ ਰੁਜ਼ਗਾਰ ਵੀ ਖ਼ਤਮ ਕਰਨ ਦੇ ਮਨਸੂਬੇ ਵੀ ਅਸਫਲ ਹੋ ਗਏ ਹਨ।

ਆੜ੍ਹਤੀਆਂ ਸਮੇਤ ਸਾਰੇ ਵਰਗਾਂ ਨੇ ਫ਼ੈਸਲਾ ਕੀਤਾ ਹੈ ਕਿ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਰਾਜਸੀ ਧੜੇਬੰਦੀ ਤੋਂ ਉੱਪਰ ਉੱਠ ਕੇ ਕਿਸਾਨ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਬਲਬੀਰ ਸਿੰਘ ਰਾਜੇਵਾਲ ਨੂੰ ਚੋਣਾਂ ਵਿਚ ਜਿਤਾਇਆ ਜਾਵੇ।

ਮੀਟਿੰਗ ਵਿਚ ਇਨ੍ਹਾਂ ਆਗੂਆਂ ਤੋਂ ਇਲਾਵਾ ਬਲਜੀਤ ਸਿੰਘ ਸਰਪੰਚ ਸ਼ਾਮਗੜ੍ਹ, ਗੁਰਮੇਲ ਸਿੰਘ ਪਪੜੌਦੀ, ਤੇਜਿੰਦਰ ਸਿੰਘ ਤੇਜੀ ਰਾਜੇਵਾਲ, ਗੁਰਪਾਲ ਸਿੰਘ ਘੁੰਗਰਾਲੀ, ਰਿੰਕੂ ਥਾਪਰ, ਕੁਲਵਿੰਦਰ ਸਿੰਘ ਰਾਜੂ, ਰਾਜੂ ਪਪੜੌਦੀ, ਡਿੰਪਲ ਕੰਗ ਅਤੇ ਅਕਾਊਾਟੈਂਟ ਐਸੋਸੀਏਸ਼ਨ ਦੇ ਚੇਅਰਮੈਨ ਤਰਸੇਮ ਅਨੇਜਾ ਆਦਿ ਵੀ ਹਾਜ਼ਰ ਸਨ।

Facebook Comments

Trending