ਪੰਜਾਬੀ

ਯੂਥ ਅਤੇ ਹੈਰੀਟੇਜ਼ ਫੈਸਟੀਬਲ ‘ਚ ਸਧਾਰ ਕਾਲਜ ਦਾ ਸਮੂਹ ਗਾਨ ਯੂਨੀਵਰਸਿਟੀ ਜੇਤੂ

Published

on

ਲੁਧਿਆਣਾ : ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸਧਾਰ, ਲੁਧਿਆਣਾ ਦਾ ਸਮੂਹ ਗਾਨ ਪੰਜਾਬ ਯੂਨੀਵਰਸਿਟੀ ਵਲੋਂ ਐੱਸਪੀਐਮ ਕਾਲਜ, ਮੁਕੇਰੀਆਂ ਵਿਖੇ ਕਰਵਾਏ ਗਏ ਇੰਟਰ ਜ਼ੋਨਲ ਯੂਥ ਅਤੇ ਹੈਰੀਟੇਜ਼ ਫੈਸਟੀਬਲ ਵਿਚੋਂ ਪਹਿਲੇ ਸਥਾਨ ‘ਤੇ ਰਿਹਾ। ਸੰਗੀਤ ਵਿਭਾਗ ਦੇ ਮੁਖੀ ਡਾ ਸੋਨੀਆ ਅਹੂਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮੂਹ ਗਾਨ ਮੁਕਾਬਲੇ ਵਿਚ ਬਾਰਾਂ ਟੀਮਾਂ ਨੂੰ ਪਛਾੜ ਕੇ ਸੁਧਾਰ ਕਾਲਜ ਦੀ ਟੀਮ ਜੇਤੂ ਰਹੀ।

ਇਸ ਟੀਮ ਵਿਚ ਕਾਲਜ ਦੇ ਵਿਦਿਆਰਥੀਆਂ ਨਵਜੋਤ ਕੋਰ, ਜਪਨੀਤ ਕੌਰ, ਤਨਵੀਰ ਕੌਰ, ਅਜੀਤ ਸਿੰਘ ਅਤੇ ਤਰਨਜੀਤ ਨੇ ਬਹੁਤ ਮਿਹਨਤ ਕੀਤੀ ਅਤੇ ਉਸੇ ਮਿਹਨਤ ਦਾ ਨਤੀਜਾ ਹੈ ਕਿ ਇਸ ਟੀਮ ਨੇ ਯੂਨੀਵਰਸਿਟੀ ਵਿਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ। ਜ਼ਿਕਰਯੋਗ ਹੈ ਇਸੇ ਟੀਮ ਦੀ ਮੈਂਬਰ ਤਰਨਜੀਤ ਕੌਰ ਨੇ ਲੋਕ ਗੀਤ ਮੁਕਾਬਲੇ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਕਾਲਜ ਦੀ ਭੰਗੜਾ ਟੀਮ ਵੀ ਇਸ ਯੂਥ ਫੈਸਟੀਵਲ ਵਿਚ ਦੂਜੇ ਸਥਾਨ ‘ਤੇ ਰਹੀ।

Facebook Comments

Trending

Copyright © 2020 Ludhiana Live Media - All Rights Reserved.