ਪੰਜਾਬੀ

ਖੰਨਾ ਤੋਂ ਅਕਾਲੀ ਆਗੂ ਇਕਬਾਲ ਸਿੰਘ ਚੰਨੀ ਭਾਜਪਾ ਚ ਹੋਏ ਸ਼ਾਮਲ

Published

on

ਲੁਧਿਆਣਾ : ਖੰਨਾ ਹਲਕੇ ਤੋਂ ਕਦਵਾਰ ਅਕਾਲੀ ਆਗੂ ਇਕਬਾਲ ਸਿੰਘ ਚੰਨੀ ਜਿਨ੍ਹਾਂ ਨੇ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਸੀ, ਭਾਜਪਾ ਵਿਚ ਸ਼ਾਮਲ ਹੋ ਗਏ ਹਨ । ਨਵੀਂ ਦਿੱਲੀ ਵਿੱਚ ਇਕ ਭਰਵੇਂ ਸਮਾਗਮ ਦੌਰਾਨ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਲ ਕੀਤਾ।

ਇਹ ਜ਼ਿਕਰਯੋਗ ਹੈ ਕਿ ਇਕਬਾਲ ਸਿੰਘ ਚੰਨੀ ਖੰਨਾ ਹਲਕੇ ਦੇ ਵਿਚ ਕਾਫੀ ਹਰਮਨ ਪਿਆਰੇ ਆਗੂ ਹਨ ਅਤੇ ਉਨ੍ਹਾਂ ਨੇ ਖੰਨਾ ਹਲਕੇ ਦੇ ਵਿਕਾਸ ਦੇ ਲਈ ਬੀਤੇ ਸਮੇਂ ਦੇ ਵਿਚ ਕਾਫੀ ਉੱਦਮ ਵੀ ਕੀਤੇ ਹਨ ਅਤੇ ਉਹ ਖੰਨੇ ਨੂੰ ਅੱਗੇ ਵਧਦਾ ਹੋਇਆ ਦੇਖਣਾ ਚਾਹੁੰਦੇ ਹਨ ।

ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਇਸ ਵਾਰ ਉਨ੍ਹਾਂ ਨੂੰ ਖੰਨਾ ਹਲਕੇ ਤੋਂ ਟਿਕਟ ਦਿੱਤੀ ਜਾਵੇਗੀ ਪਰ ਪਾਰਟੀ ਨੇ ਇਸ ਹਲਕੇ ਤੋਂ ਉਨ੍ਹਾਂ ਨੂੰ ਟਿਕਟ ਨਾ ਦੇ ਕੇ ਕਿਸੇ ਹੋਰ ਨੂੰ ਟਿਕਟ ਦੇ ਦਿੱਤੀ ਜਿਸ ਕਾਰਨ ਉਨ੍ਹਾਂ ਨੇ ਰੋਸ ਵਜੋਂ ਪਾਰਟੀ ਨੂੰ ਛੱਡਣ ਦਾ ਫ਼ੈਸਲਾ ਕੀਤਾ।

ਦੱਸਦਈਏ ਕਿ ਇਕਬਾਲ ਸਿੰਘ ਚੰਨੀ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੇ ਨਾਲ ਖੰਨਾ ਹਲਕੇ ਚ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਉਮੀਦਵਾਰ ਲਈ ਕਾਫੀ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ ਕਿਉਂਕਿ ਉਨ੍ਹਾਂ ਦਾ ਇਸ ਹਲਕੇ ਦੇ ਵਿਚ ਚੰਗਾ ਖਾਸਾ ਜਨ ਆਧਾਰ ਹੈ ਅਤੇ ਲੋਕਾਂ ਦੇ ਦੁੱਖ ਸੁੱਖ ਵਿਚ ਹਮੇਸ਼ਾ ਨਾਲ ਖੜ੍ਹਦੇ ਹਨ।

Facebook Comments

Trending

Copyright © 2020 Ludhiana Live Media - All Rights Reserved.