ਪੰਜਾਬੀ

ਐੱਸ. ਸੀ.ਡੀ.ਸਰਕਾਰੀ ਕਾਲਜ ਦੇ ਸੱਤ ਖੋਜਾਰਥੀਆਂ ਨੇ ਪੀ.ਐਚ.ਡੀ ਦੀ ਡਿਗਰੀ ਕੀਤੀ ਹਾਸਲ

Published

on

ਲੁਧਿਆਣਾ : ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ, ਲੁਧਿਆਣਾ ਦੇ ਪੋਸਟ ਗ੍ਰੈਜੂਏਟ ਹਿੰਦੀ ਵਿਭਾਗ ਅਤੇ ਖੋਜ ਕੇਂਦਰ ਦੇ ਸੱਤ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਡਿਗਰੀ ਵੰਡ ਸਮਾਰੋਹ ਵਿੱਚ ਸੱਤ ਖੋਜਾਰਥੀਆਂ ਨੇ ਪੀਐਚਡੀ ਦੀ ਡਿਗਰੀ ਪ੍ਰਾਪਤ ਕੀਤੀ।

ਕਾਲਜ ਵਿੱਚ 2010 ਵਿੱਚ ਸ਼ੁਰੂ ਹੋਏ ਪੀਐਚਡੀ ਹਿੰਦੀ ਖੋਜ ਕੇਂਦਰ ਵਿੱਚ ਇਸ ਸਾਲ ਦੇ ਡਿਗਰੀ ਵੰਡ ਸਮਾਰੋਹ ਵਿੱਚ ਸਭ ਤੋਂ ਵੱਧ ਖੋਜਾਰਥੀਆਂ ਨੇ ਡਿਗਰੀਆਂ ਹਾਸਲ ਕੀਤੀਆਂ। ਇਸੇ ਕਾਲਜ ਦੇ ਹਿੰਦੀ ਵਿਭਾਗ ਵਿੱਚ ਪੜ੍ਹਾ ਰਹੀ ਖੋਜਾਰਥੀ ਡਾ.ਸੋਨਦੀਪ ਨੇ ਕਿਹਾ ਕਿ ਹਿੰਦੀ ਵਿਭਾਗ ਦੇ ਅਧਿਆਪਕਾਂ ਨੇ ਸੁਪਨੇ ਵੀ ਦਿਖਾਏ ਤੇ ਉਨ੍ਹਾਂ ਨੂੰ ਪੂਰਾ ਵੀ ਕੀਤਾ। ਇਨ੍ਹਾਂ ਤੋਂ ਇਲਾਵਾ ਸੇਵਾਮੁਕਤ ਪ੍ਰੋਫੈਸਰ ਡਾ: ਮੁਕੇਸ਼ ਕੁਮਾਰ ਅਰੋੜਾ, ਡਾ: ਹਰਦੀਪ ਸਿੰਘ ਅਤੇ ਡਾ: ਰਜਿੰਦਰ ਜੈਨ ਦੀ ਅਗਵਾਈ ਹੇਠ ਡਾ: ਰਮੇਸ਼ ਕੁਮਾਰ, ਡਾ: ਹਰਪ੍ਰੀਤ ਕੌਰ, ਡਾ: ਮੋਨਿਕਾ ਧੁੱਲਾ, ਡਾ: ਰਾਜਪਾਲ, ਡਾ: ਸੁਮਨ ਅਤੇ ਡਾ: ਮਨੀਸ਼ਾ ਨੇ ਕ੍ਰਮਵਾਰ ਆਪਣੀ ਪੀਐਚਡੀ ਪੂਰੀ ਕੀਤੀ।

ਕਾਲਜ ਦੇ ਪਿ੍ੰਸੀਪਲ ਪ੍ਰੋਫ਼ੈਸਰ (ਡਾ.) ਪਰਦੀਪ ਸਿੰਘ ਵਾਲੀਆ ਨੇ ਇਸ ਮੌਕੇ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਹਿੰਦੀ ਵਿਭਾਗ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੋਜ ਦੇ ਖੇਤਰ ਵਿਚ ਕਾਲਜ ਲਈ ਇਹ ਇਕ ਅਹਿਮ ਪ੍ਰਾਪਤੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਹ ਸੰਸਥਾ ਹੋਰ ਵੀ ਅੱਗੇ ਹੋਵੇਗੀ ਅਤੇ ਐਸ ਸੀ ਡੀ ਸਰਕਾਰੀ ਕਾਲਜ ਲੁਧਿਆਣਾ ਪੰਜਾਬ ਦੀਆਂ ਮੋਹਰੀ ਸੰਸਥਾਵਾਂ ਵਿੱਚ ਗਿਣਿਆ ਜਾਵੇਗਾ।

ਹਿੰਦੀ ਵਿਭਾਗ ਦੇ ਮੁਖੀ ਪ੍ਰੋ. ਨਿਸ਼ੀ ਅਰੋੜਾ ਨੇ ਸਮੂਹ ਖੋਜਾਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਹਿੰਦੀ ਵਿਭਾਗ ਦੇ ਵਿਦਿਆਰਥੀਆਂ ਨੇ ਕਾਲਜ ਦੇ ਇਤਿਹਾਸ ਵਿੱਚ ਮੱਲਾਂ ਮਾਰੀਆਂ ਹਨ। ਵਿਭਾਗ ਦੇ ਪ੍ਰੋਫ਼ੈਸਰ ਡਾ: ਸੌਰਭ ਕੁਮਾਰ ਨੇ ਦੱਸਿਆ ਕਿ ਹਿੰਦੀ ਵਿਭਾਗ ਵਿੱਚ 2010 ਤੋਂ ਕੀਤੇ ਜਾ ਰਹੇ ਖੋਜ ਕਾਰਜਾਂ ਸਦਕਾ ਇਹ ਕਾਲਜ ਪੰਜਾਬ ਰਾਜ ਦਾ ਪਹਿਲਾ ਸਰਕਾਰੀ ਕਾਲਜ ਬਣਿਆ ਸੀ ਜਿੱਥੇ ਪੀਐਚਡੀ ਕੀਤੀ ਜਾ ਸਕੇ। ਹੁਣ ਤੱਕ 20 ਤੋਂ ਵੱਧ ਰਿਸਰਚ ਸਕਾਲਰ ਇੱਥੋਂ ਪੀ.ਐੱਚ.ਡੀ.ਦੀ ਡਿਗਰੀ ਹਾਸਲ ਕਰ ਚੁੱਕੇ ਹਨ।

 

Facebook Comments

Trending

Copyright © 2020 Ludhiana Live Media - All Rights Reserved.