ਖੇਤੀਬਾੜੀ

ਰੂਸ ਦੇ ਵਫ਼ਦ ਨੇ ਦੁਵੱਲੇ ਸਹਿਯੋਗ ਦੇ ਮੌਕਿਆਂ ਦੀ ਤਲਾਸ਼ ਲਈ ਪੀ.ਏ.ਯੂ. ਦਾ ਕੀਤਾ ਦੌਰਾ

Published

on

ਲੁਧਿਆਣਾ : ਰੂਸ ਦੇ ਪਿ੍ਆਨਿਸ਼ਨੀਕੋਵ ਇੰਸਟੀਚਿਊਟ ਆਫ ਐਗਰੋਕੈਮਿਸਟਰੀ ਤੋਂ ਪੰਜ ਮੈਂਬਰੀ ਵਫਦ ਨੇ ਕੀਟ ਵਿਗਿਆਨ ਦੇ ਖੇਤਰ ਵਿੱਚ ਆਪਸੀ ਸਹਿਯੋਗ ਦੀ ਤਲਾਸ਼ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ। ਪੀ.ਆਈ.ਏ., ਰੂਸ ਦੇ ਨਿਰਦੇਸ਼ਕ ਡਾ. ਸਰਗੇਈ ਸਕੁਰਕਿਨ ਦੀ ਅਗਵਾਈ ਵਾਲੇ ਵਫਦ ਦੇ ਹੋਰ ਮੈਂਬਰਾਂ ਵਿੱਚ ਉਪ ਨਿਰਦੇਸ਼ਕ ਡਾ. ਅਲੈਕਸੀ ਬੇਰੇਜਨੋਵ ਖੋਜ ਪ੍ਰਯੋਗਸਾਲਾ ਦੇ ਮੁਖੀ ਡਾ. ਮਾਰੀਆ ਮੁਖੀਨਾ; ਸੀਨੀਅਰ ਖੋਜ ਅਧਿਕਾਰੀ ਡਾ. ਇਰੀਨਾ ਬਾਈਕੋਵਸਕੀਆ, ਅਤੇ ਡਾ ਅੰਨਾ ਸਕੁਰਕੀਨਾ ਸ਼ਾਮਿਲ ਸਨ।

ਡਾ. ਗੋਸਲ ਨੇ ਮਹਿਮਾਨ ਟੀਮ ਨੂੰ ਦੱਸਿਆ ਕਿ ਪੀ.ਏ.ਯੂ. ਹਰੀ ਕ੍ਰਾਂਤੀ ਦੀ ਮੋਢੀ ਸੰਸਥਾ ਹੋਣ ਦੇ ਨਾਲ-ਨਾਲ ਵਰਤਮਾਨ ਵਿੱਚ ਖੇਤੀ ਦੀਆਂ ਵਿਕਸਿਤ ਤਕਨੀਕਾਂ ਅਤੇ ਮਧੂ-ਮੱਖੀ ਪਾਲਣ ਅਤੇ ਖੇਤੀ ਮਸੀਨੀਕਰਨ ਵਿੱਚ ਮੋਹਰੀ ਹੈ। ਉਨਾਂ ਦੱਸਿਆ ਕਿ ਪੰਜਾਬ ਵਿੱਚ ਕੀਟਨਾਸਕਾਂ ਦੀ ਖਪਤ ਵਿੱਚ ਕਮੀ ਲਿਆਉਣ ਲਈ ਪੀ.ਏ.ਯੂ. ਵੱਲੋਂ ਸਖਤ ਯਤਨ ਕੀਤੇ ਜਾ ਰਹੇ ਹਨ ਜੋ ਕਿ 2015-16 ਵਿੱਚ 5,743 ਰੁਪਏ ਪ੍ਰਤੀ ਹੈਕਟੇਅਰ ਤੋਂ ਘਟ ਕੇ 2019-20 ਵਿੱਚ 4,995 ਰੁਪਏ ਪ੍ਰਤੀ ਹੈਕਟੇਅਰ ਤੱਕ ਰਹਿ ਗਈ ਹੈ।

ਉਨਾਂ ਕਿਹਾ ਕਿ ਖਾਦ ਦੀ ਖਪਤ 2015-16 ਵਿੱਚ 247 ਕਿਲੋਗ੍ਰਾਮ/ਹੈਕਟੇਅਰ ਤੋਂ 2019-20 ਵਿੱਚ 242 ਕਿਲੋਗ੍ਰਾਮ/ਹੈਕਟੇਅਰ ਤੱਕ ਸਥਿਰ ਬਣੀ ਹੋਈ ਹੈ। ਉਨਾਂ ਦੱਸਿਆ ਕਿ ਪੰਜਾਬ ਰਾਜ 17,000 ਮੀਟਿ੍ਰਕ ਟਨ ਸਹਿਦ ਦਾ ਉਤਪਾਦਨ ਕਰ ਰਿਹਾ ਹੈ, ਉਨਾਂ ਕਿਹਾ ਕਿ ਇਸ ਨੇ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਨਾਲ-ਨਾਲ ਪੇਂਡੂ ਔਰਤਾਂ ਅਤੇ ਨੌਜਵਾਨਾਂ ਦੀ ਰੋਜੀ-ਰੋਟੀ ਨੂੰ ਕਾਇਮ ਰੱਖਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ।

ਡਾ. ਕੰਗ ਨੇ ਖੋਜ, ਅਧਿਆਪਨ ਅਤੇ ਪਸਾਰ ਵਿੱਚ ਪੀ.ਏ.ਯੂ. ਦੀਆਂ ਸਾਨਦਾਰ ਪ੍ਰਾਪਤੀਆਂ ’ਤੇ ਵੀ ਚਾਨਣਾ ਪਾਇਆ। ਉਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੇ ਸੁਝਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਖੋਜ ਪ੍ਰੋਗਰਾਮਾਂ ਨੂੰ ਮੁੜ ਤਰਜੀਹ ਦਿੱਤੀ ਜਾਂਦੀ ਹੈ ਜੋ ਪੀ.ਏ.ਯੂ. ਵਾਂਗ ਹੀ ਆਪਣੇ ਖੇਤਾਂ ਵਿੱਚ ਪ੍ਰਯੋਗ ਕਰਦੇ ਹਨ। ਉਹਨਾਂ ਇਹ ਵੀ ਦੱਸਿਆ ਕਿ ਪੀ.ਏ.ਯੂ. ਦਾ ਕਿਸਾਨਾਂ ਨਾਲ ਇੱਕ ਮਿਸਾਲੀ ਸਬੰਧ ਹੈ ਜੋ ਤਕਨੀਕੀ ਮਾਰਗਦਰਸਨ ਲਈ ਵਿਗਿਆਨੀਆਂ ਨਾਲ ਨਿਰੰਤਰ ਸੰਪਰਕ ਵਿੱਚ ਰਹਿੰਦੇ ਹਨ ।

 

Facebook Comments

Trending

Copyright © 2020 Ludhiana Live Media - All Rights Reserved.