Connect with us

ਵਿਸ਼ਵ ਖ਼ਬਰਾਂ

ਰੂਸ ਨੇ ਕੋਰੋਨਾ ਵਾਇਰਸ ਦੀ ਪਹਿਲੀ ਦਵਾਈ ਵੇਚਣ ਦੀ ਦਿੱਤੀ ਮਨਜ਼ੂਰੀ

Published

on

ਰੂਸ ਨੇ ਹਲਕੇ ਤੋਂ ਦਰਮਿਆਨੀ ਕੋਰੋਨਾ ਸੰਕ੍ਰਮਣਾਂ ਲਈ ਆਰ-ਫਾਰਮ ਕੰਪਨੀ ਦੇ ਕੋਰੋਨਾਵੀਰ ਇਲਾਜ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਐਂਟੀ ਵਾਇਰਲ ਦਵਾਈ ਨੂੰ ਦੇਸ਼ ਦੀਆਂ ਫਾਰਮੇਸੀਆਂ ‘ਚ ਲਿਜਾਇਆ ਜਾ ਸਕਦਾ ਹੈ। ਕੋਰੋਨਾ ਦੀ ਇਸ ਕੋਰੋਨਾਵੀਰ ਦਵਾਈ ਦੀ ਮਨਜ਼ੂਰੀ ਨਾਲ ਮਈ ਵਿੱਚ ਇੱਕ ਹੋਰ ਰੂਸੀ ਕੋਵਿਡ-19 ਦਵਾਈ ਐਵੀਫਵੀਰ ਲਈ ਪ੍ਰਵਾਨਗੀ ਦਿੱਤੀ ਜਾ ਰਹੀ ਹੈ। ਦੋਨੋ ਫਵੀਪਿਰਵੀਰ ਤੇ ਅਧਾਰਿਤ ਹਨ ਜਿਸਨੂੰ ਜਾਪਾਨ ਵਿੱਚ ਵਿਕਸਤ ਕੀਤਾ ਗਿਆ ਸੀ ਅਤੇ ਉੱਥੇ ਇਸ ਵਾਇਰਸ ਦੇ ਇਲਾਜ ਲਈ ਵਿਆਪਕ ਤੌਰ ਤੇ ਵਰਤਿਆ ਜਾਂਦਾ ਹੈ।

ਦੱਸਣਯੋਗ ਹੈ ਕਿ ਆਰ-ਫਾਰਮ ਦਾ ਐਲਾਨ ਇਸ ਗੱਲ ਦਾ ਇੱਕ ਹੋਰ ਸੰਕੇਤ ਹੈ ਕਿ ਰੂਸ ਵਾਇਰਸ ਦੇ ਵਿਰੁੱਧ ਦਵਾਈ ਬਣਾਉਣ ਲਈ ਵਿਸ਼ਵਵਿਆਪੀ ਦੌੜ ਵਿੱਚ ਬੜ੍ਹਤ ਲੈਣ ਲਈ ਸਖਤ ਮਿਹਨਤ ਕਰ ਰਿਹਾ ਹੈ। ਇਹ ਪਹਿਲਾਂ ਹੀ ਆਪਣੇ ਕੋਵਿਡ-19 ਪ੍ਰੀਖਣਾਂ ਦਾ ਨਿਰਯਾਤ ਕਰ ਰਿਹਾ ਹੈ ਅਤੇ ਇਸ ਨੇ ਆਪਣੀ ਸਪੂਤਨਿਕ-ਵੀ ਵੈਕਸੀਨ ਦੀ ਸਪਲਾਈ ਕਰਨ ਲਈ ਕਈ ਅੰਤਰਰਾਸ਼ਟਰੀ ਸੌਦਿਆਂ ਦਾ ਪ੍ਰਬੰਧਨ ਕੀਤਾ ਹੈ। ਇਸ ਸਬੰਧੀ ਕੰਪਨੀ ਨੇ ਕਿਹਾ ਕਿ ਉਸਨੂੰ 168 ਮਰੀਜ਼ਾਂ ਤੇ ਪੜਾਅ-III ਦੇ ਕਲੀਨਿਕਲ ਟ੍ਰਾਇਲਾਂ ਤੋਂ ਬਾਅਦ ਇਸ ਦਵਾਈ ਲਈ ਮਨਜ਼ੂਰੀ ਮਿਲ ਗਈ ਹੈ। ਸਰਕਾਰੀ ਰਜਿਸਟਰ ਵਿੱਚ ਦਰਜ ਹੈ ਕਿ ਇਹ ਦਵਾਈ ਜੁਲਾਈ ਵਿੱਚ ਕੋਰੋਨਾ ਦੇ ਇਲਾਜ ਲਈ ਹਸਪਤਾਲ ਵਿੱਚ ਪਹਿਲੀ ਵਾਰ ਵਰਤੀ ਗਈ ਸੀ।

ਦੱਸਣਯੋਗ ਹੈ ਕਿ ਸੈਂਟਰਲ ਡਰੱਗ ਸਟੈਂਡਰਡਜ਼ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਨੇ ਕੋਰੋਨਾ ਵੈਕਸੀਨ ਦੀ ਮਨੁੱਖੀ ਜਾਂਚ ਜਾਂ ਨਵੀਂ ਦਵਾਈ ਦੀ ਮਨਜ਼ੂਰੀ ਅਤੇ ਵਿਕਰੀ ਨਾਲ ਸਬੰਧਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਸ ਵਿੱਚ ਵਾਲੰਟੀਅਰਾਂ ਦੀ ਗਿਣਤੀ ਇੱਕ ਹਜ਼ਾਰ ਤੋਂ ਵੀ ਘੱਟ ਹੁੰਦੀ ਹੈ। ਤੀਜੇ ਪੜਾਅ ਦੇ ਮਨੁੱਖੀ ਪ੍ਰੀਖਣ ਵਿੱਚ ਵੈਕਸੀਨ ਦੀ ਪ੍ਰਭਾਵਸ਼ਾਲੀ ਕੁਸ਼ਲਤਾ ਦਾ ਨਿਰੀਖਣ ਕੀਤਾ ਜਾਣਾ ਚਾਹੀਦਾ ਹੈ। ਇਸ ਵਿੱਚ ਹਜ਼ਾਰਾਂ ਵਾਲੰਟੀਅਰਾਂ ਨੂੰ ਸ਼ਾਮਿਲ ਹੋਣ ਦੀ ਲੋੜ ਹੈ। ਉਨ੍ਹਾਂ ਦੇ ਸਫਲ ਪ੍ਰੀਖਣਾਂ ਤੋਂ ਬਾਅਦ ਰੈਗੂਲੇਟਰ ਦੀ ਮਨਜ਼ੂਰੀ ਲੈਣੀ ਜ਼ਰੂਰੀ ਹੈ। ਜਿਸ ਤੋਂ ਬਾਅਦ ਚੌਥੇ ਪੜਾਅ ਵਿੱਚ ਵੈਕਸੀਨ ਦੀ ਮਾਰਕੀਟਿੰਗ ਦੀ ਨਿਗਰਾਨੀ ਕੀਤੀ ਜਾਵੇਗੀ। CDSCO ਨੇ ਸਪੱਸ਼ਟ ਕੀਤਾ ਕਿ ਵੈਕਸੀਨ ਦੇ ਵਿਕਾਸ ਦੇ ਪੜਾਵਾਂ ਵਿੱਚ ਇਸ ਨੂੰ ਅਜੇ ਤੱਕ ਕਿਸੇ ਵੀ ਉਲੰਘਣਾ ਦੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ।

Source: dailypost

Facebook Comments

Advertisement

Advertisement

ਤਾਜ਼ਾ

ਇੰਡੀਆ ਨਿਊਜ਼12 mins ago

ਰੇਲਵੇ ਦੀ ਨਵੀਂ ਸ਼ੁਰੂਆਤ, ਟ੍ਰੇਨਾਂ ‘ਚ ਔਰਤਾਂ ਦੀ ਰੱਖਿਆ ਕਰੇਗੀ ਮੇਰੀ ਸਹੇਲੀ

ਮਹਿਲਾ ਯਾਤਰੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਭਾਰਤੀ ਰੇਲਵੇ ਨੇ ਮੇਰੀ ਸਹੇਲੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸਦੇ ਲਈ ਰੇਲਵੇ...

ਲੁਧਿਆਣਾ ਨਿਊਜ਼54 mins ago

ਲੁਧਿਆਣਾ ‘ਚ ਘਟੀ ਕੋਰੋਨਾ ਦੀ ਰਫਤਾਰ, ਜ਼ਿਲ੍ਹੇ ‘ਚੋਂ ਮਿਲੇ ਸਿਰਫ 30 ਮਾਮਲੇ

ਜ਼ਿਲ੍ਹਾ ਲੁਧਿਆਣਾ ਨੇ ਹੁਣ ਕੋਰੋਨਾ ਮਹਾਂਮਾਰੀ ਤੇ ਕਾਬੂ ਪਾ ਲਿਆ ਹੈ ਅਤੇ ਦਿਨੋਂ-ਦਿਨ ਹਾਲਾਤ ਠੀਕ ਹੁੰਦੇ ਨਜ਼ਰ ਆ ਰਹੇ ਹਨ।...

ਲੁਧਿਆਣਾ ਨਿਊਜ਼2 hours ago

ਲੁਧਿਆਣਾ ‘ਚ ਇਨ੍ਹਾਂ ਥਾਵਾਂ ਤੇ ਪਟਾਕਿਆਂ ਦੀਆਂ 37 ਦੁਕਾਨਾਂ ਨੂੰ ਮਿਲੀ ਮਨਜ਼ੂਰੀ

ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ ‘ਚ 6 ਸਾਈਟਾਂ ਤੇ ਦੁਕਾਨਾਂ ਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਸਾਈਟਾਂ ਤੇ 37...

ਲੁਧਿਆਣਾ ਨਿਊਜ਼2 hours ago

ਲੁਧਿਆਣਾ ‘ਚ ਵਧਿਆ ਪ੍ਰਦੂਸ਼ਣ, ਲੋਕਾਂ ਨੂੰ ਆ ਰਹੀ ਸਾਹ ਲੈਣ ‘ਚ ਸਮੱਸਿਆ

ਪੰਜਾਬ ‘ਚ ਪ੍ਰਦੂਸ਼ਣ ਦੇ ਕਾਰਨ ਸਥਿਤੀ ਦਿਨੋਂ-ਦਿਨ ਬਦਤਰ ਹੁੰਦੀ ਜਾ ਰਹੀ ਹੈ। ਪੰਜਾਬ ‘ਚ ਦੁਸ਼ਹਿਰੇ ਦੇ ਤਿਉਹਾਰ ਤੇ ਪ੍ਰਦੂਸ਼ਣ ਦਾ...

ਬਾਲੀਵੁੱਡ2 hours ago

ਨੇਹਾ ਕੱਕੜ ਨੇ ਆਪਣੇ ਵਿਆਹ ‘ਚ ਕੀਤਾ ਧਮਾਕੇਦਾਰ ਡਾਂਸ, ਵੀਡੀਓ ਵਾਇਰਲ

ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦਾ ਬੀਤੇ ਦਿਨੀਂ ਹੀ ਵਿਆਹ ਹੋਇਆ ਹੈ ਅਤੇ ਉਨ੍ਹਾਂ ਦੇ ਵਿਆਹ...

ਲੁਧਿਆਣਾ ਨਿਊਜ਼3 hours ago

ਕਾਮਰੇਡ ਬਲਵਿੰਦਰ ਸਿੰਘ ਹੱਤਿਆ ਮਾਮਲੇ ‘ਚ ਪੁਲਿਸ ਪਹੁੰਚੀ ਸਲੇਮ ਟਾਬਰੀ ਇਲਾਕੇ, ਖੰਗਾਲੇ 100 ਤੋਂ ਵੱਧ ਕੈਮਰੇ

ਕੁੱਝ ਦਿਨ ਪਹਿਲਾਂ ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਹੋਇਆ ਸੀ ਅਤੇ ਇਸ ਮਾਮਲੇ ‘ਚ ਤਰਨਤਾਰਨ ਪੁਲਿਸ ਨੇ...

ਪੰਜਾਬ ਨਿਊਜ਼3 hours ago

AAP ਮਹਿਲਾ ਵਿਧਾਇਕਾਂ ਨੇ ਕੀਤੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਦੀ ਮੰਗ

ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ‘ਚ ਕਾਨੂੰਨ ਵਿਵਸਥਾ ਭੰਗ ਹੋ ਚੁੱਕੀ ਹੈ। ਕਿਸਾਨ ਸੜਕਾਂ ਤੇ ਉਤਰਨ ਨੂੰ ਮਜਬੂਰ ਹੋ...

ਲੁਧਿਆਣਾ ਨਿਊਜ਼3 hours ago

ਲੁਧਿਆਣਾ ‘ਚ ਹੋਈ ਠੰਡ ਦੀ ਸ਼ੁਰੂਆਤ, ਜਾਣੋਂ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ

ਜ਼ਿਲ੍ਹਾ ਲੁਧਿਆਣਾ ‘ਚ ਹੁਣ ਸਵੇਰ ਅਤੇ ਸ਼ਾਮ ਨੂੰ ਠੰਡ ਦਾ ਅਹਿਸਾਸ ਹੋਣ ਲੱਗਿਆ ਹੈ ਪਰ ਅੱਜ ਯਾਨੀ ਸੋਮਵਾਰ ਨੂੰ ਸਵੇਰੇ...

ਪੰਜਾਬ ਨਿਊਜ਼4 hours ago

NRI ਦੀ ਕੋਠੀ ਤੋਂ ਹੁੰਦਾ ਸੀ ਭੁੱਕੀ ਦਾ ਗੋਰਖਧੰਦਾ, ਛਾਪੇਮਾਰੀ ਦੌਰਾਨ ਵੱਡੀ ਮਾਤਰਾ ‘ਚ ਭੁੱਕੀ ਦੀ ਖੇਪ ਬਰਾਮਦ

ਅੱਜ ਦਿਹਾਤ ਪੁਲਿਸ ਵੱਲੋਂ ਕਰਤਾਰਪੁਰ ਦੀ ਇੱਕ NRI ਦੀ ਕੋਠੀ ਦੀ ਗੈਰੇਜ ‘ਚੋਂ ਭੁੱਕੀ ਦੀ ਵੱਡੀ ਖੇਪ ਲੁਕਾ ਕੇ ਰੱਖੇ...

ਲੁਧਿਆਣਾ ਨਿਊਜ਼4 hours ago

ਲੁਧਿਆਣਾ ਦੇ ਬਜ਼ਾਰਾਂ ‘ਚ ਤਿਉਹਾਰਾਂ ਨੂੰ ਲੈ ਕੇ ਨਜ਼ਰ ਆਈ ਰੌਣਕ, ਲੋਕਾਂ ‘ਚ ਘੱਟ ਹੋਇਆ ਕੋਰੋਨਾ ਖੌਫ

ਜ਼ਿਲ੍ਹਾ ਲੁਧਿਆਣਾ ਨੂੰ ਹੌਜਰੀ ਅਤੇ ਹੋਰ ਕੰਮਾਂ ਲਈ ਜਾਣਿਆ ਜਾਂਦਾ ਹੈ ਅਤੇ ਇਨ੍ਹਾਂ ਦਿਨਾਂ ‘ਚ ਤਿਉਹਾਰਾਂ ਤੇ ਹੌਜਰੀ ਦੇ ਸੀਜ਼ਨ...

ਲੁਧਿਆਣਾ ਨਿਊਜ਼5 hours ago

ਲੁਧਿਆਣਾ ਪੁਲਿਸ ਨੇ ਪਟਾਕਿਆਂ ਨੂੰ ਲੈ ਕੇ ਜਾਰੀ ਕੀਤਾ ਨਵਾਂ ਸ਼ਡਿਊਲ

ਦੀਵਾਲੀ ਮੌਕੇ ਪਟਾਕਿਆਂ ਦੀਆਂ ਆਰਜ਼ੀ ਦੁਕਾਨਾਂ ਅਲਾਟ ਕਰਨ ਸਬੰਧੀ ਪੁਲਿਸ ਨੇ ਸ਼ਡਿਊਲ ਜਾਰੀ ਕੀਤਾ ਹੈ। ਇਸ ਮੌਕੇ ਏ.ਸੀ.ਪੀ ਰਣਜੀਤ ਸਿੰਘ...

ਇੰਡੀਆ ਨਿਊਜ਼5 hours ago

ਕੋਲਾ ਘਪਲੇ ਮਾਮਲੇ ‘ਚ ਸਾਬਕਾ ਕੇਂਦਰੀ ਮੰਤਰੀ ਦਿਲੀਪ ਰੇ ਨੂੰ ਮਿਲੀ 3 ਸਾਲ ਦੀ ਸਜ਼ਾ

CBI ਦੀ ਇੱਕ ਵਿਸ਼ੇਸ਼ ਅਦਾਲਤ ਨੇ ਅੱਜ 21 ਸਾਲ ਪੁਰਾਣੇ ਕੋਲਾ ਘੋਟਾਲਾ ਮਾਮਲੇ ‘ਚ ਸਾਬਕਾ ਕੇਂਦਰੀ ਮੰਤਰੀ ਦਿਲੀਪ ਰੇ ਨੂੰ...

Trending