ਪੰਜਾਬੀ

RTI ਐਕਟੀਵਿਸਟਸ ਨੇ ਗਲਾਡਾ ਦਫ਼ਤਰ ਦੇ ਬਾਹਰ ਕੀਤਾ ਪ੍ਰਦਰਸ਼ਨ, ਮਿਲੀਭੁਗਤ ਨਾਲ ਕੱਟੀਆਂ ਜਾ ਰਹੀਆਂ ਨਜਾਇਜ਼ ਕਲੋਨੀਆਂ

Published

on

ਲੁਧਿਆਣਾ : ਆਰਟੀਆਈ ਐਕਟੀਵਿਸਟ ਕੁਮਾਰ ਗੌਰਵ ਨੇ ਨਜਾਇਜ਼ ਕਲੋਨੀਆਂ ਕੱਟਣ ਵਾਲੇ ਕਲੋਨਾਈਜ਼ਰ ਅਤੇ ਗਲਾਡਾ ਅਧਿਕਾਰੀਆਂ ਵਿਚਕਾਰ ਮਿਲੀ ਭੁਗਤ ਦੀ ਗੱਲ ਕਹਿੰਦਿਆਂ ਗਲਾਡਾ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ।ਸਮਾਜ ਸੇਵੀ ਤੇ ਆਰਟੀਆਈ ਐਕਟੀਵੈਸਟ ਨੇ ਮੁੱਖ ਦਫ਼ਤਰ ਅੱਗੇ ਹੋ ਰਹੀਆਂ ਬੇਨਿਯਮੀਆਂ ਨੂੰ ਲੈ ਕੇ ਗਲਾਡਾ ਵਿਰੁੱਧ ਧਰਨਾ ਦਿੱਤਾ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਾਮਲੇ ’ਚ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ।

ਪ੍ਰਦਰਸ਼ਨਕਾਰੀ ਕੁਮਾਰ ਗੌਰਵ ਨੇ ਦੱਸਿਆ ਕਿ ਗਲਾਡਾ ਅਧੀਨ ਆਉਂਦੇ ਵੱਖ ਵੱਖ ਇਲਾਕਿਆਂ ’ਚ ਗਲਾਡਾ ਅਫ਼ਸਰਾਂ ਵੱਲੋਂ ਮਿਲੀਭੁਗਤ ਕਰਕੇ ਵੱਡੇ ਪੱਧਰ ’ਤੇ ਨਜ਼ਾਇਜ ਕਲੋਨੀਆਂ ਕਟਵਾਈਆਂ ਜਾ ਰਹੀਆਂ ਹਨ। ਗਲਾਡਾ ਅਫ਼ਸਰਾਂ ਦੀ ਮਿਲੀਭੁਗਤ ਨਾਲ ਸਰਕਾਰ ਨੂੰੂ ਚੂਨਾ ਲੱਗ ਰਿਹਾ ਹੈ। ਜਿਸ ਵਿਰੁੱਧ ਕਿਸੇ ਦਾ ਵੀ ਧਿਆਨ ਨਹੀਂ। ਉਨਾਂ ਦੱਸਿਆ ਕਿ ਕਲੋਨੀਆਂ 10 ਕਿੱਲਿਆਂ ਵਿੱਚ ਵੀ ਕੱਟੀਆਂ ਜਾ ਰਹੀਆਂ ਹਨ ਤੇ 1 ਕਿੱਲਾ ਜ਼ਮੀਨ ਵਿੱਚ ਵੀ ਜੋ ਕਿ ਪੂਰੀ ਤਰਾਂ ਗੈਰ ਕਾਨੂੰਨੀ ਹਨ।

ਉਨਾਂ ਅੱਗੇ ਦੱਸਿਆ ਕਿ ਕਲੋਨਾਈਜਰਾਂ ਦੁਆਰਾ ਕਲੋਨੀਆਂ ਅੰਦਰ ਬੋਰ ਕਰਕੇ ਗੰਦੇ ਪਾਣੀ ਨੂੰੂ ਜ਼ਮੀਨਦੋਜ ਕੀਤਾ ਜਾ ਰਿਹਾ ਹੈ ਜਾਂ ਫਿਰ ਨਜ਼ਾਇਜ ਤਰੀਕੇ ਨਾਲ ਸੀਵਰੇਜ ’ਚ ਪਾਇਆ ਜਾ ਰਿਹਾ ਹੈ। ਉਨਾਂ ਇਹ ਵੀ ਦੱਸਿਆ ਕਿ ਕਈ ਕਲੋਨਾਈਜ਼ਰ ਸੰਨ 2018 ਤੋਂ ਪਹਿਲਾਂ ਦੇ ਫੁੱਲ ਐਂਡ ਫਾਇਲ ਦੇ ਐਗਰੀਮੈਂਟ ਦਿਖਾ ਕੇ ਲੋਕਾਂ ਨੂੰ ਬੇਵਕੂਫ਼ ਬਣਾ ਰਹੇ ਹਨ ਪਰ ਗਲਾਡਾ ਅਫ਼ਸਰ ਕੁੰਭਕਰਨੀ ਨੀਂਦ ਸੁੱਤੇ ਪਏ ਹਨ।

ਇੰਨਾਂ ਹੀ ਨਹੀਂ ਕਲੋਨਾਈਜਰਾਂ ਦੁਆਰਾ ਗਲਾਡਾ ਅਫ਼ਸਰਾਂ ਦੀਆਂ ਅੱਖਾਂ ਸਾਹਮਣੇ ਹੀ ਕਲੋਨੀ ’ਚ ਸੜਕਾਂ, ਸੀਵਰੇਜ ਮੌਜੂਦਾ ਸਮੇਂ ਅੰਦਰ ਪਾ ਕੇ ਗਲਤ ਤਰੀਕੇ ਨਾਲ ਰਜਿਸਟਰੀਆਂ ਕਰਵਾ ਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ। ਮਿਲਖ਼ ਅਫ਼ਸਰ ਰਣਦੀਪ ਸਿੰਘ ਹੀਰ ਨੇ ਸੰਪਰਕ ਕਰਨ ’ਤੇ ਕਿਹਾ ਕਿ ਉਨਾਂ ਨੂੰ ਸ਼ਿਕਾਇਤ ਮਿਲ ਚੁੱਕੀ ਹੈ। ਇਸ ਲਈ ਉਹ ਰਿਕਾਰਡ ਚੈੱਕ ਕਰਕੇ ਖਾਮੀਆਂ ਪਾਏ ਜਾਣ ’ਤੇ ਸਬੰਧਿਤ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਲਿਖਣਗੇ।

Facebook Comments

Trending

Copyright © 2020 Ludhiana Live Media - All Rights Reserved.