ਪੰਜਾਬੀ
ਆਰ.ਟੀ.ਏ. ਵਲੋਂ ਡਰਾਈਵਿੰਗ ਟੈਸਟ ਟਰੈਕ ਦੀ ਅਚਨਚੇਤ ਚੈਕਿੰਗ
Published
2 years agoon
ਲੁਧਿਆਣਾ : ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਟੀ ਲੁਧਿਆਣਾ ਡਾ. ਪੂਨਮਪ੍ਰੀਤ ਕੌਰ ਪੀ.ਸੀ.ਐਸ ਵੱਲੋਂ ਆਰ.ਟੀ.ਏ ਦਫ਼ਤਰ ਲੁਧਿਆਣਾ ਅਧੀਨ ਡਰਾਈਵਿੰਗ ਟੈਸਟ ਟਰੈਕ ‘ਤੇ ਸਵੇਰੇ ਅਤੇ ਬਾਅਦ ਦੁਪਹਿਰ ਅਚਨਚੇਤ ਚੈਕਿੰਗ ਕੀਤੀ ਗਈ। ਆਰ.ਟੀ.ਏ. ਡਾ. ਪੂਨਮਪ੍ਰੀਤ ਕੌਰ ਨੇ ਦੱਸਿਆ ਕਿ ਟਰੈਕ ‘ਤੇ ਪਬਲਿਕ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਝ ਬਦਲਾਅ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਲਾਇਸੰਸ ਦੀ ਸਕਰੂਟਨੀ ਲਈ ਪਹਿਲਾਂ ਇੱਕ ਕਾਂਊਟਰ ਸੀ ਹੁਣ ਦੋ ਕਾਂਊਟਰ ਕਰ ਦਿੱਤੇ ਗਏ ਹਨ ਅਤੇ ਲਾਇਸੰਸ ਦੀ ਫੋਟੋ ਲਈ ਵੀ ਹੁਣ ਦੋ ਬੂਥ ਬਣਾਏ ਗਏ ਹਨ। ਇਸ ਤੋਂ ਇਲਾਵਾ ਬਾਹਰ ਸ਼ੈਡ ਏਰੀਆਂ ਬਣਾਇਆ ਗਿਆ ਜਿਸ ਵਿੱਚ ਬੈਠਣ ਦੇ ਏਰੀਏ ਵਿੱਚ ਵਾਧਾ ਕਰਕੇ ਪਬਲਿਕ ਲਈ ਬੈਠਣ ਲਈ ਕੁਰਸੀਆਂ ਅਤੇ ਪੱਖਿਆਂ ਦਾ ਵੀ ਪ੍ਰਬੰਧ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਟਰੈਕ ‘ਤੇ ਪਬਲਿਕ ਦੇ ਪੀਣ ਵਾਲੇ ਪਾਣੀ ਦੇ ਕੂਲਰ ਦੀ ਸਰਵਿਸ ਕਰਵਾ ਕੇ ਚਾਲੂ ਕਰਵਾ ਦਿੱਤਾ ਗਿਆ ਹੈ ਤਾਂ ਜੋ ਆਮ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਹੂਲਤ ਮਿਲ ਸਕੇ। ਪਬਲਿਕ ਲਈ ਟਰੈਕ ‘ਤੇ ਟੋਕਨ ਸਿਸਟਮ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਟਰੈਕ ‘ਤੇ ਲਾਇਸੰਸ ਸਬੰਧੀ ਅਤੇ ਆਰ.ਟੀ.ਏ ਦਫ਼ਤਰ ਵਿੱਚ ਆਰ.ਸੀ ਅਤੇ ਹੋਰ ਸੇਵਾਵਾਂ ਸਬੰਧੀ ਇਕ ਪੁੱਛ-ਗਿਛ ਕੇਂਦਰ ਬਣਾਇਆ ਗਿਆ ਹੈ ।
You may like
-
ਆਰ.ਟੀ.ਏ. ਵਲੋਂ ਸੜਕਾਂ ‘ਤੇ ਅਚਨਚੇਤ ਚੈਕਿੰਗ ਦੌਰਾਨ 07 ਗੱਡੀਆਂ ਨੂੰ ਧਾਰਾ 207 ਅੰਦਰ ਬੰਦ
-
ਜ਼ਿਲ੍ਹਾ ਪ੍ਰਸ਼ਾਸ਼ਨ ਨਾਗਰਿਕਾਂ ਨੂੰ ਪਾਰਦਰਸ਼ੀ ਸੇਵਾਵਾਂ ਮੁੱਹਈਆ ਕਰਵਾਉਣ ਲਈ ਵਚਨਬੱਧ – ਡਿਪਟੀ ਕਮਿਸ਼ਨਰ
-
ਟ੍ਰਾਂਸਪੋਰਟ ਵਿਭਾਗ ਸਬੰਧੀ ਮੁਸ਼ਕਿਲਾਂ ਦੇ ਨਿਪਟਾਰੇ ਲਈ ਵਿਸ਼ੇਸ਼ ਕੈਂਪਾਂ ਦਾ ਆਯੋਜਨ 30 ਸਤੰਬਰ ਨੂੰ
-
ਸੇਫ ਸਕੂਲ ਵਾਹਨ ਪਾਲਿਸੀ ਤਹਿਤ 04 ਸਕੂਲ ਵੈਨਾਂ ਦੇ ਕੀਤੇ ਚਾਲਾਨ
-
ਆਰ.ਟੀ.ਏ. ਵਲੋਂ ਅਚਨਚੇਤ ਚੈਕਿੰਗ ਦੌਰਾਨ ਵੱਖ-ਵੱਖ 30 ਵਾਹਨਾਂ ਦੇ ਕੀਤੇ ਚਾਲਾਨ
-
ਆਰ.ਟੀ.ਏ. ਵਲੋਂ ਅਚਨਚੇਤ ਚੈਕਿੰਗ ਦੌਰਾਨ 15 ਵਾਹਨਾਂ ਦੇ ਕੀਤੇ ਚਾਲਾਨ
