ਪੰਜਾਬੀ

ਆਰ.ਟੀ.ਏ. ਵਲੋਂ ਅਚਨਚੇਤ ਚੈਕਿੰਗ ਦੌਰਾਨ 15 ਵਾਹਨਾਂ ਦੇ ਕੀਤੇ ਚਾਲਾਨ

Published

on

ਸਕੱਤਰ ਆਰ.ਟੀ.ਏ, ਲੁਧਿਆਣਾ ਵੱਲੋਂ ਲੁਧਿਆਣਾ ਦੀ ਹਦੂਦ ਅੰਦਰ ਆਉਂਦੇ ਵਿਸ਼ਕਰਮਾ ਚੌਂਕ ਤੋਂ ਟਿੱਬਾ ਚੌਂਕ ਅਤੇ ਢੇਹਲੋਂ ਦੀਆਂ ਸੜਕਾਂ ‘ਤੇ ਅਚਨਚੇਤ ਚੈਕਿੰਗ ਦੌਰਾਨ 10 ਗੱਡੀਆਂ ਨੂੰ ਧਾਰਾ 207 ਅੰਦਰ ਬੰਦ ਕੀਤਾ ਜਿਨਾਂ ਵਿੱਚੋਂ 04 ਟਰੱਕ, 02 ਟਿੱਪਰ, 03 ਕੈਂਟਰ, 01 ਛੋਟਾ ਹਾਥੀ -ਓਵਰਲੋਡ, ਬਾਡੀ ਆਲਟਰੇਸ਼ਨ, ਬਿਨਾਂ ਦਸਤਾਵੇਜ਼ਾਂ, ਓਵਰਹਾਈਟ ਅਤੇ ਹੋਰ ਕਾਨੂੰਨੀ ਨੀਯਮਾਂ ਦੀ ਉਲੰੰਘਣਾ ਕਰਨ ਕਾਰਨ ਧਾਰਾ 207 ਅੰਦਰ ਬੰਦ ਕੀਤੇ ਅਤੇ 05 ਗੱਡੀਆਂ ਦੇ ਚਲਾਨ ਕੀਤੇ ਜਿਨਾਂ ਵਿੱਚੋਂ 01 ਟਰੱਕ, 02 ਕੈਂਟਰ , 01 ਟਰੱਕ ਟਰਾਲਾ – ਬਨਾਂ ਦਸਤਾਵੇਜ਼ਾਂ, ਓਵਰਹਾਈਟ ਅਤੇ ਐਚ.ਐਸ.ਆਰ.ਪੀ. ਪਲੇਟਾਂ ਕਰਕੇ ਚਲਾਨ ਕੀੇਤੇ ਗਏ।

ਸਕੱਤਰ ਆਰ.ਟੀ.ਏ. ਲੁਧਿਆਣਾ ਵੱਲੋਂ ਦੱਸਿਆ ਗਿਆ ਕਿ ਪਹਿਲਾਂ ਵੀ ਸਮੇਂ-ਸਮੇਂ ਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਂਦੇ ਰਹੇ ਹਨ ਕਿ ਕੋਈ ਵੀ ਮੋਟਰ ਵਹੀਕਲ ਐਕਟ 1988 ਮੁਤਾਬਿਕ ਜਾਰੀ ਕੀਤੇ ਨੀਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਿਉਂਕਿ ਆਏ ਦਿਨ ਓਵਰਲੋਡਿਂਗ ਜਾਂ ਟ੍ਰੈਫਿਕ ਨੀਯਮਾਂ ਦੀ ਉਲੰਘਣਾ ਕਾਰਨ ਸੜਕ ਹਾਦਸਿਆਂ ਦੀ ਤਦਾਦ ਦਿਨ ਪ੍ਰਤੀ ਦਿਨ ਵੱਧ ਰਹੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ।

Facebook Comments

Trending

Copyright © 2020 Ludhiana Live Media - All Rights Reserved.