Connect with us

ਪੰਜਾਬੀ

ਆਰ.ਟੀ.ਏ. ਪੂਨਮ ਪ੍ਰੀਤ ਕੌਰ ਵਲੋਂ ਡਰਾਈਵਿੰਗ ਟੈਸਟ ਟਰੈਕ ਦੀ ਅਚਨਚੇਤ ਚੈਕਿੰਗ

Published

on

RTA Accidental checking of driving test track by Poonam Preet Kaur

ਲੁਧਿਆਣਾ :  ਡਾ: ਪੂਨਮਪ੍ਰੀਤ ਕੌਰ ਪੀ.ਸੀ.ਐਸ ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਲੁਧਿਆਣਾ ਵੱਲੋਂ ਦਫ਼ਤਰੀ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਡਰਾਈਵਿੰਗ ਟੈਸਟ ਟਰੈਕ ‘ਤੇ ਅਚਨਚੇਤ ਚੈਕਿੰਗ ਕੀਤੀ ਗਈ। ਉਨ੍ਹਾਂ ਚੈਕਿੰਗ ਦੌਰਾਨ ਡਰਾਈਵਿੰਗ ਟੈਸਟ ਟਰੈਕ ‘ਤੇ ਤਾਇਨਾਤ ਸਟਾਫ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਟਰੈਕ ਵਿਖੇ ਆਪਣਾ ਕੰਮ ਕਰਾਵਾਉਣ ਵਾਲੇ ਬਿਨੈਕਾਰਾਂ ਨੂੰ ਸਹਿਯੋਗ ਦਿੰਦਿਆਂ ਚੰਗਾ ਵਿਵਹਾਰ ਕੀਤਾ ਜਾਵੇ।

ਆਰ.ਟੀ.ਏ. ਡਾ. ਪੂਨਮ ਪ੍ਰੀਤ ਕੌਰ ਵਲੋਂ ਹਦਾਇਤ ਕੀਤੀ ਗਈ ਕਿ ਟਰੈਕ ਦੀਆਂ ਗਤੀਵਿਧੀਆ ‘ਤੇ ਨਜ਼ਰ ਰੱਖਣ ਲਈ ਕੈਮਰੇ ਇੰਨਸਟਾਲ ਕੀਤੇ ਜਾਣ। ਇਸ ਤੋ ਇਲਾਵਾ ਆਰ.ਟੀ.ਏ ਦਫ਼ਤਰ ਵਿਖੇ ਤਾਇਨਾਤ ਸਟਾਫ ਦੀ  ਸ਼ਾਮ 4.30 ਵਜੇ ਅਚਨਚੇਤ ਹਾਜ਼ਰੀ ਚੈਕ ਕੀਤੀ ਗਈ। ਬਾਅਦ ਵਿੱਚ, ਦਫ਼ਤਰੀ ਕੰਮ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਮੀਟਿੰਗ ਬੁਲਾਈ ਗਈ ਜਿਸ ਵਿੱਚ ਸਮੂਹ  ਸਟਾਫ ਨੂੰ ਦੁਹਰਾਇਆ ਗਿਆ ਕਿ ਦਫ਼ਤਰੀ ਕੰਮ-ਕਾਜ਼ ਦਾ ਤੈਅ ਸਮੇਂ ਵਿੱਚ ਨਿਪਟਾਰਾ ਕੀਤਾ ਜਾਵੇ।

ਡੀਲਿੰਗ ਕਰਮਚਾਰੀ ਦੇ ਕੋਰਟ ਕੇਸ ਵਿੱਚ ਜਾਣ ਦੀ ਸੂਰਤ ਵਿੱਚ ਲੋਕਾਂ ਦੀ ਖੱਜਲ ਖੁਆਰੀ ਤੋਂ ਬਚਾਅ ਲਈ ਸਥਾਪਤ ਹੈਲਪ ਡੈਸਕ ਦਾ ਸਮਾਂ ਵਧਾ ਕੇ ਸਵੇਰੇ 9.00 ਵਜ਼ੇ ਤੋ ਸ਼ਾਮ 5.00 ਵਜ਼ੇ ਤੱਕ ਦਾ ਕਰ ਦਿੱਤਾ ਗਿਆ ਹੈ ਤਾਂ ਜੋ ਇਸ ਸਮੇਂ ਦੌਰਾਨ ਦਫ਼ਤਰੀ ਕੰਮ ਕਰਾਉਣ ਵਾਲੇ ਲੋਕਾਂ ਨੂੰ ਨਿਰਾਸ਼ਾ ਦਾ ਸਹਾਮਣਾ ਨਾ ਕਰਨਾ ਪਵੇ।

ਚਾਲਾਨ ਕਾਊਂਟਰ ‘ਤੇ ਪਬਲਿਕ ਦੀ ਸਹੂਲਤ ਲਈ ਦਸਤਾਵੇਜ਼ਾ ਨੂੰ ਡਿਲਵਰ ਕਰਨ ਲਈ 2 ਹੋਰ ਮੁਲਾਜ਼ਮਾ ਦੀ ਡਿਊਟੀ ਲਗਾਈ ਗਈ ਤਾਂ ਜੋ ਪਬਲਿਕ ਨੂੰ ਜਿਆਦਾ ਸਮਾਂ ਲਾਈਨ ਵਿੱਚ ਖੜ੍ਹਨਾ ਨਾ ਪਵੇ ਅਤੇ ਸਾਰੇ ਸਟਾਫ ਨੂੰ ਪੁਰਾਣੀ ਪਈ ਹੋਈ ਪੈਡੇਸੀ ਨੂੰ ਖਤਮ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ।

 

Facebook Comments

Trending