Connect with us

ਪੰਜਾਬ ਨਿਊਜ਼

RSS ਨੇ ਪੰਜਾਬ ‘ਚ ਕਿਸਾਨੀ ਅੰਦੋਲਨ ਕਾਰਨ ਸਾਲਾਨਾ ਦੁਸਹਿਰਾ ਵਰਦੀ ਪਰੇਡ ਕੀਤੀ ਰੱਦ

Published

on

RSS cancels annual Dussehra uniform parade peasant agitation in Punjab

ਮਿਲੀ ਜਾਣਕਾਰੀ ਅਨੁਸਾਰ RSS ਵੱਲੋਂ ਪੰਜਾਬ ਵਿਚ ਦੁਸਹਿਰੇ ‘ਤੇ ਕੀਤੀ ਜਾਣ ਵਾਲੀ ਵਰਦੀ ਪਰੇਡ ਰੱਦ ਕਰ ਦਿੱਤੀ ਗਈ ਹੈ। ਹਰ ਸਾਲ ਆਰ. ਐੱਸ. ਐੱਸ. ਵੱਲੋਂ ਪੂਰੀ ਵਰਦੀ ਤੇ ਲਾਠੀਆਂ ਨਾਲ ਇਹ ਪਰੇਡ ਕੀਤੀ ਜਾਂਦੀ ਹੈ ਤੇ ਕਈ ਵਾਰ ਇਸ ਪਰੇਡ ਵਿਚ ਹਥਿਆਰਾਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ।ਆਰ. ਐੱਸ. ਐੱਸ. ਵੱਲੋਂ ਦੁਸਹਿਰੇ ‘ਤੇ ਹੋਣ ਵਾਲੀ ਪਰੇਡ ਨੂੰ ਰੱਦ ਕਰਨ ਲਈ ਲਿਖਤੀ ਤੌਰ ‘ਤੇ ਕੋਈ ਨੋਟਿਸ ਨਹੀਂ ਦਿੱਤਾ ਗਿਆ ਹੈ ਸਗੋਂ ਜ਼ੁਬਾਨੀ ਤੌਰ ‘ਤੇ ਸਾਰਿਆਂ ਨੂੰ ਇਸ ਫੈਸਲੇ ਬਾਰੇ ਦੱਸਿਆ ਗਿਆ ਹੈ। ਆਰ. ਐੱਸ. ਐੱਸ. ਵੱਲੋਂ ਪਰੇਡ ਰੱਦ ਕਰਨ ਦਾ ਕੋਈ ਸਪੱਸ਼ਟ ਕਾਰਨ ਅਜੇ ਤੱਕ ਨਹੀਂ ਦੱਸਿਆ ਗਿਆ ਹੈ। ਪੰਜਾਬ ਇਕਾਈ ਦੇ ਪ੍ਰਧਾਨ ਇਕਬਾਲ ਸਿੰਘ ਨੇ ਦੱਸਿਆ ਕਿ ਲੋਕਲ ਇਕਾਈਆਂ ਨੂੰ ਦੁਸਹਿਰੇ ‘ਤੇ ਪਰੇਡ ਤੋਂ ਬਚਣ ਅਤੇ ਸਥਾਨਕ ਪੱਧਰ ‘ਤੇ ਛੋਟੇ ਪ੍ਰੋਗਰਾਮ ਕਰਨ ਲਈ ਕਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਾਂਤੀ ਤੇ ਸਦਭਾਵਨਾ ਤੋਂ ਉਪਰ ਕੁਝ ਵੀ ਨਹੀਂ, ਉਹ ਆਪਣੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਕੋਈ ਫੈਸਲਾ ਲੈਣ।

ਉੱਥੇ ਹੀ ਆਰ. ਐੱਸ. ਐੱਸ. ਦਾ ਕਹਿਣਾ ਹੈ ਕਿ ਹਰ ਸਾਲ ਪਰੇਡ ਲਈ ਉਨ੍ਹਾਂ ਵੱਲੋਂ ਇੱਕ ਹਫਤਾ ਪਹਿਲਾਂ ਹੀ ਰੂਟ ਮੈਪ ਬਣਾ ਲਿਆ ਜਾਂਦਾ ਸੀ ਪਰ ਇਸ ਸਾਲ ਅਜਿਹਾ ਕੋਈ ਰੂਟ ਮੈਪ ਨਹੀਂ ਤਿਆਰ ਕੀਤਾ ਗਿਆ ਹੈ ਤੇ ਇਸ ਸਾਲ ਪਰੇਡ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ।

 

Facebook Comments

Advertisement

ਤਾਜ਼ਾ

This time the famine in India overtook these countries This time the famine in India overtook these countries
ਇੰਡੀਆ ਨਿਊਜ਼55 seconds ago

ਇਸ ਵਾਰ ਭਾਰਤ ‘ਚ ਭੁੱਖਮਰੀ ਨੇ ਇਨ੍ਹਾਂ ਦੇਸ਼ਾਂ ਨੂੰ ਪਛਾੜਿਆ

ਮਿਲੀ ਜਾਣਕਾਰੀ ਅਨੁਸਾਰ 116 ਦੇਸ਼ਾਂ ਦੇ ਗਲੋਬਲ ਹੰਗਰ ਇੰਡੈਕਸ ( ਜੀਐਚਆਈ ) 2021 ਵਿੱਚ ਭਾਰਤ 101 ਵੇਂ ਸਥਾਨ ‘ ਤੇ...

Ravana is worshiped at these places in India, know the reason Ravana is worshiped at these places in India, know the reason
ਇੰਡੀਆ ਨਿਊਜ਼10 mins ago

ਭਾਰਤ ‘ਚ ਇਨ੍ਹਾਂ ਥਾਵਾਂ ‘ਤੇ ਹੁੰਦੀ ਹੈ ਰਾਵਣ ਦੀ ਪੂਜਾ, ਜਾਣੋ ਕਾਰਨ

ਤੁਹਾਨੂੰ ਦੱਸ ਦਈਏ ਕਿ ਦੁਸਹਿਰਾ ਦਾ ਅਰਥ ਹੈ ਕਿ ਵਿਜੇ ਦਸ਼ਮੀ ਦਾ ਤਿਉਹਾਰ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਸਭ...

Scientists found radio signals could be life beyond Earth Scientists found radio signals could be life beyond Earth
ਇੰਡੀਆ ਨਿਊਜ਼23 mins ago

ਵਿਗਿਆਨੀਆਂ ਨੂੰ ਮਿਲਿਆ ਰੇਡੀਉ ਸਿਗਨਲ ਧਰਤੀ ਤੋਂ ਪਾਰ ਵੀ ਹੋ ਸਕਦਾ ਹੈ ਜੀਵਨ

ਤੁਹਾਨੂੰ ਦੱਸ ਦਿੰਦੇ ਹਾਂ ਕਿ ਪੁਲਾੜ ਤੋਂ ਆਉਣ ਵਾਲੇ ਰੇਡੀਉ ਸਿਗਨਲ ਵਿਗਿਆਨੀਆਂ ਲਈ ਹੈਰਾਨੀ ਦਾ ਕਾਰਨ ਬਣੇ ਹੋਏ ਹਨ। ਇਨ੍ਹਾਂ...

Gurbinder Singh will be the candidate for Verka Milk Plant Ludhiana elections Gurbinder Singh will be the candidate for Verka Milk Plant Ludhiana elections
ਪੰਜਾਬੀ24 mins ago

ਵੇਰਕਾ ਮਿਲਕ ਪਲਾਂਟ ਲੁਧਿਆਣਾ ਦੀਆਂ ਚੋਣਾਂ ਲਈ ਗੁਰਬਿੰਦਰ ਸਿੰਘ ਹੋਣਗੇ ਉਮੀਦਵਾਰ

ਖੰਨਾ : ਖੰਨਾ ਹਲਕੇ ‘ਚ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੀਆਂ ਚੋਣਾਂ ਦਾ ਮਾਹੌਲ ਭੱਖਣਾ ਸ਼ੁਰੂ ਹੋ ਗਿਆ ਹੈ। ਕੈਬਨਿਟ ਮੰਤਰੀ...

Haryana's D.C. in Singhu Border case Yes. P. To s. Was. Commission sought answer Haryana's D.C. in Singhu Border case Yes. P. To s. Was. Commission sought answer
ਇੰਡੀਆ ਨਿਊਜ਼33 mins ago

ਸਿੰਘੂ ਬਾਰਡਰ ਮਾਮਲੇ ’ਚ ਹਰਿਆਣਾ ਦੇ ਡੀ. ਜੀ. ਪੀ. ਤੋਂ ਐੱਸ. ਸੀ. ਕਮਿਸ਼ਨ ਨੇ ਮੰਗਿਆ ਜਵਾਬ

ਸਿੰਘੂ ਬਾਰਡਰ ਮਾਮਲੇ ‘ਚ ਨੈਸ਼ਨਲ ਐੱਸ. ਸੀ. ਕਮਿਸ਼ਨ ਦੇ ਚੇਅਰਮੈਨ।ਉਨ੍ਹਾਂ ਕਿਹਾ ਕਿ ਸਿੰਘੂ ਬਾਰਡਰ ’ਤੇ ਲਖਬੀਰ ਸਿੰਘ ਦੀ ਹੱਤਿਆ ਦੇ...

Kejriwal runs away from promise to bring in Majithia at the cost of water: Bains Kejriwal runs away from promise to bring in Majithia at the cost of water: Bains
ਪੰਜਾਬੀ44 mins ago

ਕੇਜਰੀਵਾਲ ਪਾਣੀਆਂ ਦੀ ਕੀਮਤ ਤੇ ਮਜੀਠੀਆ ਨੂੰ ਅੰਦਰ ਕਰਨ ਦੇ ਵਾਅਦੇ ਤੋਂ ਭੱਜੇ : ਬੈਂਸ

ਲੁਧਿਆਣਾ : ਕੇਜਰੀਵਾਲ ਵੱਲੋਂ ਪੰਜਾਬ ਦੇ ਵਪਾਰੀਆਂ ਅਤੇ ਕਾਰੋਬਾਰੀਆਂ ਦੇ ਨਾਲ ਕੀਤੇ ਗਏ 10 ਵਾਅਦਿਆਂ ‘ਤੇ ਆਪਣੀ ਪ੍ਰਤੀਕਿ੍ਆ ਦਿੰਦੇ ਹੋਏ...

Ram Raj to be established in Punjab: CM Channy Ram Raj to be established in Punjab: CM Channy
ਇੰਡੀਆ ਨਿਊਜ਼54 mins ago

ਪੰਜਾਬ ‘ਚ ਰਾਮ ਰਾਜ ਹੋਵੇਗਾ ਸਥਾਪਤ – ਮੁੱਖ ਮੰਤਰੀ ਚੰਨੀ

ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੀਤੇ ਦਿਨ ਸ੍ਰੀ ਚਮਕੌਰ ਸਾਹਿਬ ਅਤੇ ਮੋਰਿੰਡਾ...

The High Court sternly took action against those who claimed to have a fake accident The High Court sternly took action against those who claimed to have a fake accident
ਇੰਡੀਆ ਨਿਊਜ਼1 hour ago

ਫ਼ਰਜ਼ੀ ਹਾਦਸਾ ਵਿਖਾ ਕੇ ਕਲੇਮ ਲੈਣ ਵਾਲਿਆਂ ’ਤੇ ਹਾਈ ਕੋਰਟ ਸਖ਼ਤ

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮਹੱਤਵਪੂਰਨ ਆਦੇਸ਼ ’ਚ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਸਾਰੇ ਮੋਟਰ ਦੁਰਘਟਨਾ ਦਾਅਵਾ...

Rahul Dravid will soon take over as the coach of Team India Rahul Dravid will soon take over as the coach of Team India
ਇੰਡੀਆ ਨਿਊਜ਼1 hour ago

ਟੀਮ ਇੰਡੀਆ ਦੇ ਕੋਚ ਦਾ ਅਹੁਦਾ ਜਲਦ ਹੀ ਸੰਭਾਲਣਗੇ ਰਾਹੁਲ ਦ੍ਰਾਵਿੜ

ਤੁਹਾਨੂੰ ਦੱਸ ਦਿੰਦੇ ਹਾਂ ਕਿ ਭਾਰਤ ਦੇ ਸਾਬਕਾ ਦਿੱਗਜ ਖਿਡਾਰੀ ਰਾਹੁਲ ਦ੍ਰਾਵਿੜ ਹੁਣ ਭਾਰਤੀ ਕ੍ਰਿਕਟ ਟੀਮ ਦੇ ਕੋਚ ਹੋਣਗੇ। ਉਹ...

The mischievous miscreant set fire to his own motorcycle, causing panic among the people The mischievous miscreant set fire to his own motorcycle, causing panic among the people
ਅਪਰਾਧ1 hour ago

ਸ਼ਰਾਰਤੀ ਅਨਸਰ ਨੇ ਆਪਣੇ ਹੀ ਮੋਟਰਾਸਾਈਕਲ ਨੂੰ ਲਾਈ ਅੱਗ, ਲੋਕਾਂ ’ਚ ਫੈਲੀ ਦਹਿਸ਼ਤ

ਬਠਿੰਡਾ : ਦੁਸਹਿਰੇ ਮੌਕੇ ਸ਼ੁੱਕਰਵਾਰ ਸ਼ਾਮ ਨੂੰ ਸਥਾਨਕ ਪਰਸਰਾਮ ਨਗਰ ਦੇ ਚੌਕ ਵਿਚ ਇਕ ਵਿਅਕਤੀ ਵੱਲੋਂ ਆਪਣੇ ਮੋਟਰਸਾਈਕਲ ਨੂੰ ਅੱਗ...

Sony instructs insurance company to work with hospitals Sony instructs insurance company to work with hospitals
ਪੰਜਾਬ ਨਿਊਜ਼1 hour ago

ਸੋਨੀ ਨੇ ਬੀਮਾ ਕੰਪਨੀ ਨੂੰ ਹਸਪਤਾਲਾਂ ਨਾਲ ਮਿਲ ਕੇ ਕੰਮ ਕਰਨ ਦੇ ਦਿੱਤੇ ਨਿਰਦੇਸ਼

ਚੰਡੀਗੜ੍ਹ : ਸਰਕਾਰ ਵੱਲੋਂ ਸ਼ੁਰੂ ਕੀਤੀ ਸਿਹਤ ਬੀਮਾ ਯੋਜਨਾ ਸੂਬੇ ’ਚ ਪੂਰੀ ਸਫਲਤਾ ਨਾਲ ਚੱਲ ਰਹੀ ਹੈ ਅਤੇ ਇਸ ਯੋਜਨਾ...

The Punjab Government has issued new Covid Guidelines in the state The Punjab Government has issued new Covid Guidelines in the state
ਕਰੋਨਾਵਾਇਰਸ2 hours ago

ਪੰਜਾਬ ਸਰਕਾਰ ਨੇ ਸੂਬੇ ’ਚ ਨਵੀਆਂ ਕੋਵਿਡ ਗਾਈਡਲਾਈਲਨਜ਼ ਕੀਤੀਆਂ ਜਾਰੀ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੂਬੇ ’ਚ ਕੋਰੋਨਾ ਵਾਇਰਸ ਨੂੰ ਲੈ ਕੇ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਸਰਕਾਰ ਨੇ ਅੰਦਰੂਨੀ 400...

Trending