ਅਪਰਾਧ

ਰੈਸਟੋਰੈਂਟ ਦੇ ਮਾਲਕ ਦੇ ਘਰ 25 ਲੱਖ ਰੁਪਏ ਦੀ ਚੋਰੀ, ਨੇਪਾਲੀ ਨੌਕਰ ਨੇ ਦਿੱਤਾ ਵਾਰਦਾਤ ਨੂੰ ਅੰਜਾਮ

Published

on

ਲੁਧਿਆਣਾ :   ਨੇਪਾਲੀ ਨੌਕਰ ਵੱਲੋਂ ਸ਼ਹਿਰ ਦੇ ਨਾਮੀਂ ਰੈਸਟੋਰੈਂਟ ਦੇ ਮਾਲਕ ਦੇ ਘਰੋਂ ਲੱਖਾਂ ਰੁਪੲੇ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰਨ ਦੀ ਘਟਨਾ ਸਾਹਮਣੇ ਆਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਥਾਣਾ ਸਰਾਭਾ ਨਗਰ ਦੇ ਲਾਗੇ ਯੈੱਸ ਬੇਕ ਨਾਮ ਦਾ ਇਕ ਰੈਸਟੋਰੈਂਟ ਹੈ। ਰੈਸਟੋਰੈਂਟ ਤੇ ਲਾਗੇ ਹੀ ਕਾਰੋਬਾਰੀ ਦਾ ਘਰ ਵੀ ਹੈ।

ਬੁੱਧਵਾਰ ਸਵੇਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਕਿ ਨੇਪਾਲੀ ਨੌਕਰ ਘਰ ਚੋਂ ਲੱਖਾਂ ਰੁਪਏ ਦੇ ਗਹਿਣੇ ਅਤੇ ਨਗਦੀ ਚੋਰੀ ਕਰਕੇ ਫ਼ਰਾਰ ਹੋ ਗਿਆ ਹੈ। ਜਾਣਕਾਰੀ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਹਾਲ ਦੀ ਘੜੀ ਇਸ ਮਾਮਲੇ ‘ਚ ਪੁਲਿਸ ਕੁਝ ਵੀ ਕਹਿਣ ਲਈ ਤਿਆਰ ਨਹੀਂ ਹੈ।

Facebook Comments

Trending

Copyright © 2020 Ludhiana Live Media - All Rights Reserved.