Connect with us

ਇੰਡੀਆ ਨਿਊਜ਼

ਟਰੇਨ ਤੋਂ ਡਿੱਗਣ ਵਾਲੀ ਗਰਭਵਤੀ ਔਰਤ ਦੀ RPF ਕਾਂਸਟੇਬਲ ਨੇ ਇੰਝ ਬਚਾਈ ਜਾਨ

Published

on

RPF constable saved life of a pregnant woman who fell from train

ਇਹ ਮਾਮਲਾ ਮਹਾਰਾਸ਼ਟਰ ਦੇ ਕਲਿਆਣ ਰੇਲਵੇ ਸਟੇਸ਼ਨ ਦਾ ਹੈ। ਇਸ ਵਿੱਚ ਇੱਕ ਆਰਪੀਐਫ ਕਾਂਸਟੇਬਲ ਟ੍ਰੇਨ ਤੋਂ ਡਿੱਗੀ ਗਰਭਵਤੀ ਔਰਤ ਦੀ ਜਾਨ ਬਚਾਉਂਦਾ ਨਜ਼ਰ ਆ ਰਿਹਾ ਹੈ। ਦਰਅਸਲ ‘ਚ ਮਹਾਰਾਸ਼ਟਰ ਦੇ ਕਲਿਆਣ ਰੇਲਵੇ ਸਟੇਸ਼ਨ ਤੋਂ ਸੋਮਵਾਰ ਨੂੰ ਇੱਕ ਰੇਲ ਗੱਡੀ ਰਵਾਨਾ ਹੋਈ ਹੈ। ਇਸ ਦੌਰਾਨ ਯਾਤਰੀਆਂ ਵਿੱਚ ਰੇਲਗੱਡੀ ਵਿੱਚ ਚੜ੍ਹਨ ਅਤੇ ਉਤਰਨ ਦੀ ਕਾਹਲੀ ਰਹਿੰਦੀ ਹੈ ਉੱਥੇ ਹੀ ਉਦੋਂ ਹੀ ਇੱਕ ਗਰਭਵਤੀ ਔਰਤ ਚੱਲਦੀ ਰੇਲ ਗੱਡੀ ਤੋਂ ਪਲੇਟਫਾਰਮ ‘ਤੇ ਉਤਰਨ ਦੀ ਕੋਸ਼ਿਸ਼ ਕਰਦੀ ਹੈ ਪਰ ਉਸਦਾ ਪੈਰ ਫ਼ਿਸਲ ਜਾਂਦਾ ਹੈ ਅਤੇ ਉਹ ਡਿੱਗ ਜਾਂਦੀ ਹੈ। ਉਸਨੂੰ ਡਿੱਗਦਾ ਵੇਖ ਕੇ ਪਲੇਟਫਾਰਮ ‘ਤੇ ਮੌਜੂਦ ਲੋਕਾਂ ਵਿੱਚ ਹੜਕੰਪ ਮਚ ਜਾਂਦਾ ਹੈ। ਪਲੇਟਫਾਰਮ ਉੱਤੇ ਮੌਜੂਦ ਰੇਲਵੇ ਸੁਰੱਖਿਆ ਬਲ (RPF) ਦੇ ਇੱਕ ਕਾਂਸਟੇਬਲ ਐਸਆਰ ਖੰਡੇਕਰ ਨੇ ਹਿੰਮਤ ਦਿਖਾਈ ਅਤੇ ਔਰਤ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ। ਉਸ ਨੇ ਔਰਤ ਨੂੰ ਰੇਲ ਤੋਂ ਸੁਰੱਖਿਅਤ ਦੂਰੀ ‘ਤੇ ਖਿੱਚ ਲਿਆ ਅਤੇ ਉਸ ਦੀ ਜਾਨ ਬਚਾਈ।

ਜਾਣਕਾਰੀ ਅਨੁਸਾਰ ਚੰਦਰੇਸ਼ ਨਾਂ ਦਾ ਵਿਅਕਤੀ ਆਪਣੇ ਬੱਚੇ ਅਤੇ 8 ਮਹੀਨਿਆਂ ਦੀ ਗਰਭਵਤੀ ਪਤਨੀ ਨਾਲ ਗੋਰਖਪੁਰ ਐਕਸਪ੍ਰੈਸ ਟਰੇਨ ਵਿੱਚ ਸਫਰ ਕਰਨ ਲਈ ਕਲਿਆਣ ਰੇਲਵੇ ਸਟੇਸ਼ਨ ਪਹੁੰਚਿਆ ਸੀ ਪਰ ਸਟੇਸ਼ਨ ‘ਤੇ ਕੁਝ ਗਲਤੀ ਹੋਣ ਕਾਰਨ ਉਹ ਦੂਜੀ ਟ੍ਰੇਨ ‘ਚ ਸਵਾਰ ਹੋ ਗਏ ਸਨ। ਜਦੋਂ ਟ੍ਰੇਨ ਚੱਲੀ ਤਾਂ ਉਨ੍ਹਾਂ ਨੂੰ ਗਲਤ ਟ੍ਰੇਨ ਵਿੱਚ ਸਵਾਰ ਹੋਣ ਬਾਰੇ ਪਤਾ ਲੱਗਿਆ। ਇਸ ਤੋਂ ਬਾਅਦ ਹਰ ਕੋਈ ਹੇਠਾਂ ਆਉਣ ਲੱਗਾ। ਚੱਲਦੀ ਰੇਲ ਗੱਡੀ ਤੋਂ ਹੇਠਾਂ ਉਤਰਦੇ ਸਮੇਂ ਗਰਭਵਤੀ ਪਤਨੀ ਡਿੱਗ ਗਈ, ਜਿਸ ਨੂੰ ਆਰਪੀਐਫ ਕਾਂਸਟੇਬਲ ਨੇ ਬਚਾਇਆ।

 

Facebook Comments

Trending