ਪਾਲੀਵੁੱਡ
ਨੇਹਾ ਕੱਕੜ ਦੀ ਬਰਥਡੇ ਪਾਰਟੀ ‘ਚੋਂ ਗੁੰਮ ਰੋਹਨਪ੍ਰੀਤ, ਨਾ ਹੀ ਕੀਤੀ ਵਿਸ਼, ਲੋਕਾਂ ਕਿਹਾ-ਰਿਸ਼ਤੇ ‘ਚ ਆ ਗਈ ਦਰਾੜ!
Published
2 years agoon

ਗਾਇਕੀ ਦੇ ਖ਼ੇਤਰ ‘ਚ ਵੱਡੀਆਂ ਮੱਲਾਂ ਮਾਰਨ ਵਾਲੀ ਮਸ਼ਹੂਰ ਗਾਇਕਾ ਨੇਹਾ ਕੱਕੜ ਨੇ 6 ਜੂਨ ਨੂੰ ਆਪਣਾ 35ਵਾਂ ਜਨਮਦਿਨ ਮਨਾਇਆ। ਨੇਹਾ ਕੱਕੜ ਨੇ ਆਪਣਾ ਇਹ ਖ਼ਾਸ ਦਿਨ ਆਪਣੇ ਦੋਸਤਾਂ ਤੇ ਪਰਿਵਾਰ ਨਾਲ ਮਨਾਇਆ।
ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬਰਥਡੇ ਪਾਰਟੀ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਵੇਖ ਕੇ ਉਸ ਦੇ ਚਾਹੁੰਣ ਵਾਲਿਆਂ ਦੇ ਦਿਲਾਂ ‘ਚ ਕਈ ਸਵਾਲ ਖੜ੍ਹੇ ਹੋ ਗਏ ਹਨ।
ਦਰਅਸਲ ‘ਚ ਨੇਹਾ ਕੱਕੜ ਦੀ ਬਰਥਡੇ ਪਾਰਟੀ ‘ਚ ਉਸ ਦਾ ਪਤੀ ਰੋਹਨਪ੍ਰੀਤ ਸਿੰਘ ਨਜ਼ਰ ਨਹੀਂ ਆਇਆ।
ਹੁਣ ਲੋਕ ਨੇਹਾ ਕੱਕੜ ਦੀਆਂ ਤਸਵੀਰਾਂ ਹੇਠ ਕੁਮੈਂਟ ਕਰਕੇ ਸਵਾਲ ਪੁੱਛ ਰਹੇ ਹਨ ਕਿ ਰੋਹਨਪ੍ਰੀਤ ਇਸ ਪਾਰਟੀ ਦਾ ਹਿੱਸਾ ਕਿਉਂ ਨਹੀਂ ਹਨ।
ਇੰਨਾ ਹੀ ਨਹੀਂ ਕਈ ਲੋਕਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਉਨ੍ਹਾਂ ਦੇ ਰਿਸ਼ਤੇ ‘ਚ ਦਰਾਰ ਆ ਗਈ ਹੈ।
ਨੇਹਾ ਕੱਕੜ ਨੇ ਆਪਣਾ ਜਨਮਦਿਨ 6 ਜੂਨ ਨੂੰ ਆਪਣੇ ਪੇਕੇ ਘਰ (ਮੁੰਬਈ) ਵਿਖੇ ਮਨਾਇਆ। ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਗਈਆਂ ਸਨ ਪਰ ਰੋਹਨਪ੍ਰੀਤ ਉੱਥੇ ਨਹੀਂ ਸੀ। ਇਨ੍ਹਾਂ ਤਸਵੀਰਾਂ ‘ਚ ਨੇਹਾ ਨੇ ਪਹਿਲਾਂ ਸਾਰਿਆਂ ਨਾਲ ਚਾਹ ਪਾਰਟੀ ਕੀਤੀ ਅਤੇ ਫਿਰ ਜਨਮਦਿਨ ਦਾ ਕੇਕ ਕੱਟਿਆ।
ਇਨ੍ਹਾਂ ਤਸਵੀਰਾਂ ‘ਚ ਨੇਹਾ ਆਪਣੇ ਪਰਿਵਾਰ, ਦੋਸਤ, ਕ੍ਰਿਕਟਰ ਯੁਜਵੇਂਦਰ ਚਾਹਲ ਆਪਣੀ ਪਤਨੀ ਨਾਲ ਨਜ਼ਰ ਆ ਰਹੀ ਸੀ ਪਰ ਰੋਹਨਪ੍ਰੀਤ ਇਨ੍ਹਾਂ ਤਸਵੀਰਾਂ ਤੋਂ ਗਾਇਬ ਸੀ।
ਨਾ ਹੀ ਰੋਹਨ ਨੇ ਨੇਹਾ ਕੱਕੜ ਦੇ ਜਨਮਦਿਨ ਦੀ ਕੋਈ ਪੋਸਟ ਲਿਖੀ। ਇਸ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਦੇ ਦਿਮਾਗ ‘ਚ ਸਵਾਲ ਆ ਰਿਹਾ ਹੈ ਕਿ ਰੋਹਨ ਕਿੱਥੇ ਹੈ। ਕੀ ਉਨ੍ਹਾਂ ਦੇ ਰਿਸ਼ਤੇ ‘ਚ ਦਰਾਰ ਆ ਗਈ ਹੈ?
ਇਕ ਯੂਜ਼ਰ ਨੇ ਪੋਸਟ ‘ਤੇ ਲਿਖਿਆ, ”ਪਰ ਰੋਹਨਪ੍ਰੀਤ ਕਿੱਥੇ ਹੈ?” ਇਕ ਹੋਰ ਯੂਜ਼ਰ ਨੇ ਲਿਖਿਆ, ”ਤਸਵੀਰਾਂ ‘ਚ ਤੁਹਾਡਾ ਪਤੀ ਕਿੱਥੇ ਹੈ।” ਤੀਜੇ ਯੂਜ਼ਰ ਨੇ ਲਿਖਿਆ, ”ਰੋਹਨ ਜੀ ਦੀ ਖੇਡ ਖ਼ਤਮ ਹੋ ਗਈ ਹੈ।” ਚੌਥੇ ਯੂਜ਼ਰ ਨੇ ਲਿਖਿਆ, ”ਰੋਹਨਪ੍ਰੀਤ ਤੁਹਾਡੇ ਜਨਮਦਿਨ ‘ਤੇ ਨਹੀਂ ਦਿਖਾਈ ਦਿੱਤੀ। ਸੱਦਾ ਨਹੀਂ ਦਿੱਤਾ ਗਿਆ ਸੀ?” ਇਕ ਹੋਰ ਯੂਜ਼ਰ ਨੇ ਲਿਖਿਆ, ”ਕੀ ਲੜਾਈ ਹੋਈ ਹੈ? ਤੁਹਾਡੇ ਜਨਮਦਿਨ ‘ਤੇ ਨਹੀਂ ਦਿਖ ਰਹੇ।”
You may like
-
ਪਿੰਡ ਪਲਾਹੀ ਵਿਖੇ ਮਨਾਇਆ ਗਿਆ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ
-
ਮਸ਼ਹੂਰ ਪੰਜਾਬੀ ਗਾਇਕ ਦਾ ਦਿਹਾਂਤ, ਇੰਡਸਟਰੀ ‘ਚ ਸੋਗ ਦੀ ਲਹਿਰ
-
ਸਟੇਜ ‘ਤੇ ਪਰਫਾਰਮੈਂਸ ਦੌਰਾਨ ਪੰਜਾਬੀ ਗਾਇਕ ਗੈਰੀ ਸੰਧੂ ‘ਤੇ ਹਮਲਾ…
-
ਪੰਜਾਬੀ ਗਾਇਕ ਗੁਰਦਾਸ ਮਾਨ ਨੇ ਸਿੱਖ ਜਥੇਬੰਦੀਆਂ ਤੋਂ ਮੰਗੀ ਮਾਫੀ, ਹੋਏ ਭਾਵੁਕ
-
ਪ੍ਰਸ਼ੰਸਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਇਸ ਪੰਜਾਬੀ ਗਾਇਕ ਦਾ ਹੋਇਆ ਦੇ. ਹਾਂਤ
-
ਕੰਗਨਾ ਰਣੌਤ ‘ਤੇ ਭੜਕੇ ਪੰਜਾਬੀ ਗਾਇਕ ਜੱਸੀ, ਕਿਹਾ- ਭਾਵੇਂ ਤੂੰ …