Connect with us

ਪੰਜਾਬ ਨਿਊਜ਼

10 ਅਕਤੂਬਰ ਤਕ ਮੰਗਾਂ ਨਹੀਂ ਮੰਨੀਆਂ ਤਾਂ ਮੁੜ ਹੜਤਾਲ ਕਰਨਗੇ ਰੋਡਵੇਜ਼ ਕਾਨਟ੍ਰੈਕਟ ਬੱਸ ਮੁਲਾਜ਼ਮ

Published

on

Roadways contract bus employees will strike again if demands are not met by October 10

ਲੁਧਿਆਣਾ : ਕਾਨਟ੍ਰੈਕਟ ਬੱਸ ਮੁਲਾਜ਼ਮਾਂ ਦੀ ਮੰਗਲਵਾਰ ਨੂੰ ਲੁਧਿਆਣਾ ਬੱਸ ਸਟੈਂਡ ਦਫ਼ਤਰ ‘ਚ ਮੀਟਿੰਗ ਹੋਈ। ਮੁਲਾਜ਼ਮਾਂ ਨੇ ਸੂਬੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਮੰਗਾਂ ਜਲਦ ਪੂਰੀਆਂ ਕੀਤੀਆਂ ਜਾਣ ਨਹੀਂ ਤਾਂ ਮੁਲਾਜ਼ਮ ਬੱਸਾਂ ਦਾ ਚੱਕਾ ਜਾਮ ਕਰ ਦੇਣਗੇ। ਸਰਕਾਰ ਦੀ ਫੇਰਬਦਲ ਹੋਣ ਕਾਰਨ ਬੱਸ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਹੋਰ ਮੰਗਾਂ ਨੂੰ ਲੈ ਕੇ ਬੱਸ ਹੜਤਾਲ ਦੀ ਤਰੀਕ ਟਲ਼ ਗਈ ਹੈ।

ਜਾਣਕਾਰੀ ਦਿੰਦਿਆਂ ਕਾਨਟ੍ਰੈਕਟ ਬੱਸ ਯੂਨੀਅਨ ਦੇ ਅਹੁਦਾਧਿਕਾਰੀ ਸ਼ਮਸ਼ੇਰ ਸਿੰਘ ਸੱਗੂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਜ਼ਮਾਂ ਦੇ ਵਫ਼ਦ ਦੀ ਮੀਟਿੰਗ ਹੋਈ, ਜਿਸ ‘ਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਸਾਰੇ ਮਾਮਲਿਆਂ ਨੂੰ ਦੇਖ ਰਹੇ ਹਨ। ਬੱਸ ਮੁਲਾਜ਼ਮਾਂ ਦੀਆਂ ਮੰਗਾਂ ਨੂੰ 10 ਅਕਤੂਬਰ ਤਕ ਹੱਲ ਕਰ ਦੇਣਗੇ। ਇਸ ਲਈ ਬੱਸਾਂ ਦੀ ਹੜਤਾਲ ਫਿਲਹਾਲ ਟਾਲ਼ ਦਿੱਤੀ ਗਈ ਹੈ।

ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਯੂਨੀਅਨ ਨੂੰ 29 ਸਤੰਬਰ ਤਕ ਦਾ ਟਾਈਮ ਦਿੱਤਾ ਸੀ ਪਰ ਸੱਤਾ ਬਦਲਣ ਤੋਂ ਬਾਅਦ ਹੁਣ ਦੁਬਾਰਾ ਉਨ੍ਹਾਂ ਦੀਆਂ ਮੰਗਾਂ ‘ਤੇ ਵਿਚਾਰ ਹੋਵੇਗਾ। ਜੇ ਮੰਗਾਂ ਨੂੰ ਨਹੀਂ ਮੰਨਿਆ ਗਿਆ ਤਾਂ 11 ਅਕਤੂਬਰ ਤੋਂ ਗੇਟ ਰੈਲੀ ਸ਼ੁਰੂ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਮੀਟਿੰਗ ‘ਚ ਫ਼ੈਸਲਾ ਲਿਆ ਗਿਆ ਹੈ ਕਿ 10 ਅਕਤੂਬਰ ਤਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰੇ ਨਹੀਂ ਤਾਂ ਲਗਾਤਾਰ ਤਿੰਨ ਦਿਨੀਂ 11, 12 ਤੇ 13 ਅਕਤੂਬਰ ਨੂੰ ਬੱਸਾਂ ਦੀ ਹੜਤਾਲ ਰੱਖ ਕੇ ਅੱਗੇ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ।

Facebook Comments

Trending