Connect with us

ਪੰਜਾਬੀ

ਉਦਯੋਗਾਂ ‘ਤੇ ਬੋਝ ਬਣਿਆ ਸਟੀਲ ਕੀਮਤਾਂ ਦਾ ਵਾਧਾ : ਰਿਐਤ

Published

on

Rising steel prices, a burden on industries: Riyadh

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਇੰਡਸਟਰੀ ਵਿੰਗ ਦੇ ਪ੍ਰਧਾਨ ਤੇ ਐਲਿਟ ਇੰਡਸਟਰੀਜ਼ ਦੇ ਡਾਇਰੈਕਟਰ ਹਾਰਮਹਿਕ ਸਿੰਘ ਰਿਐਤ ਨੇ ਸਟੀਲ ਦੀਆਂ ਕੀਮਤਾਂ ‘ਚ ਕੀਤੇ ਗਏ ਭਾਰੀ ਵਾਧੇ ਦਾ ਸਖਤ ਵਿਰੋਧ ਕਰਦਿਆਂ ਕਿਹਾ ਕਿ ਕੀਮਤਾਂ ‘ਚ ਕੀਤਾ ਗਿਆ ਇਹ ਵਾਧਾ ਬਿਲਕੁਲ ਹੀ ਤਰਕਹੀਣ ਹੈ, ਜਿਸ ਦੇ ਨਾਲ ਵਪਾਰੀ ਵਰਗ ਤੇ ਸਿਰਫ ਇੱਕ ਮਹੀਨੇ ‘ਚ ਹੀ ਕਰੀਬ 8 ਰੁਪਏ ਪ੍ਰਤੀ ਕਿਲੋ ਦਾ ਵੱਡਾ ਵਾਧਾ ਬੋਝ ਪਾਇਆ ਗਿਆ ਹੈ, ਜਿਸਦੇ ਨਾਲ ਖਾਸ ਕਰਕੇ ਛੋਟੇ ਤੇ ਦਰਮਿਆਨੇ ਉਦਯੋਗਪਤੀਆਂ ਦੇ ਕਾਰੋਬਾਰ ਤੇ ਵੱਡੀ ਸੱਟ ਵੱਜੇਗੀ।

ਦੇਸ਼ ਦੇ ਉਦਯੋਗਪਤੀ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਕਰਕੇ ਆਪਣੇ ਕਾਰੋਬਾਰ ਨੂੰ ਚੱਲਦਾ ਰੱਖਣ ਲਈ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਇਹ ਵਾਧਾ ਬਿਲਕੁਲ ਹੀ ਨਾਜਾਇਜ਼ ਹੈ ਕਿਉਂਕਿ ਅਜੇ ਪਿਛਲੇ ਆਰਡਰ ਹੀ ਨਹੀਂ ਪੂਰੇ ਹੋਏ ਤੇ ਨਵਾਂ ਮਾਲ ਉਨ੍ਹਾਂ ਨੂੰ ਮਹਿੰਗੇ ਭਾਅ ਖਰੀਦਣਾ ਪੈ ਰਿਹਾ ਹੈ।

ਰਿਐਤ ਨੇ ਕੇਂਦਰ ਸਰਕਾਰ ਤੇ ਸਟੀਲ ਮੰਤਰੀ ਨੂੰ ਸਟੀਲ ਦੀਆਂ ਕੀਮਤਾਂ ‘ਚ ਕੀਤਾ ਵਾਧਾ ਵਾਪਸ ਲੈਣ ਦੇ ਨਾਲ-ਨਾਲ ਸਟੀਲ ਦੇ ਨਿਰਯਾਤ ‘ਤੇ ਪਾਬੰਦੀ ਲਾਉਣ ਦੀ ਮੰਗ ਕਰਦਿਆਂ ਕਿਹਾ ਸਰਕਾਰ ਜੇਕਰ ਉਦਯੋਗਾਂ ਨੂੰ ਬਚਾਉਣਾ ਚਾਹੁੰਦੀ ਹੈ ਤਾਂ ਇਹ ਵਾਧਾ ਵਾਪਸ ਲੈਕੇ ਤੁਰੰਤ ਉਨ੍ਹਾਂ ਨੂੰ ਰਾਹਤ ਦੇਵੇ।

Facebook Comments

Trending