Connect with us

ਇੰਡੀਆ ਨਿਊਜ਼

ਵਿਦੇਸ਼ੀ ਤੇ ਸਵਦੇਸ਼ੀ ਕੋਲੇ ਦੀ ਕੀਮਤ ’ਚ ਵਾਧਾ, ਲੁਧਿਆਣਾ ਦੀ ਸਨਅਤ ਸੰਕਟ ’ਚ

Published

on

Rising prices of foreign and domestic coal in Ludhiana's industrial crisis

ਲੁਧਿਆਣਾ : ਚੀਨ ’ਚ ਗਹਿਰਾਏ ਬਿਜਲੀ ਸੰਕਟ ਦਾ ਪ੍ਰਭਾਵ ਭਾਰਤੀ ਉਦਯੋਗਾਂ ’ਤੇ ਪੈਣਾ ਸ਼ੁਰੂ ਹੋ ਗਿਆ ਹੈ। ਉਦਯੋਗਿਕ ਨਗਰੀ ਲੁਧਿਆਣਾ ’ਚ ਕੋਲੇ ਦੀ ਭਾਰੀ ਖ਼ਪਤ ਹੁੰਦੀ ਹੈ, ਇਸਦਾ ਮੁੱਖ ਰੂਪ ਨਾਲ ਇਸਤੇਮਾਲ ਕਾਸਟਿੰਗ ਯੂਨਿਟਸ, ਲੋਹਾ, ਡਾਇੰਗ ਅਤੇ ਕਈ ਹੋਰ ਪ੍ਰੋਡਕਸ਼ਨ ਪ੍ਰੋਸੈੱਸ ’ਚ ਕੀਤਾ ਜਾਂਦਾ ਹੈ।

ਚੀਨ ਤੋਂ ਦਰਾਮਦ ਹੋਣ ਵਾਲੇ ਕੋਲੇ ਦੇ ਭਾਅ ’ਚ ਜਿਥੇ ਭਾਰੀ ਵਾਧਾ ਹੋਇਆ ਹੈ, ਉਥੇ ਹੀ ਹੁਣ ਸਵਦੇਸ਼ੀ ਕੋਲੇ ਦੇ ਰੇਟਾਂ ’ਚ ਵੀ ਇਕ ਮਹੀਨੇ ਤੋਂ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਇਨਪੁੱਟ ਕਾਸਟ ਵੱਧ ਜਾਣ ਨਾਲ ਇੰਡਸਟਰੀ ਲਈ ਚੁਣੌਤੀਆਂ ਪੈਦਾ ਹੋ ਰਹੀਆਂ ਹਨ।

ਗੱਲ ਚੀਨ ਕੋਲੇ ਦੀ ਕਰੀਏ ਤਾਂ ਇਸਦੀ ਕੀਮਤ ਇਕ ਮਹੀਨੇ ’ਚ 35 ਰੁਪਏ ਤੋਂ ਵੱਧ ਕੇ 53 ਰੁਪਏ ਕਿਲੋ ਹੋ ਗਈ ਹੈ, ਉਥੇ ਹੀ ਸਵਦੇਸ਼ੀ ਝਾਰਖੰਡ ਤੋਂ ਆਉਣ ਵਾਲੇ ਕੋਲੇ ਦੀ ਲੋਅ ਐਸ਼ ਦੀ ਕੀਮਤ 20 ਤੋਂ 33 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਇਕ ਮਹੀਨੇ ’ਚ ਇੰਨੀ ਤੇਜ਼ੀ ਆਉਣ ਨਾਲ ਇੰਡਸਟਰੀ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮੌਸਮ ’ਚ ਪਰਿਵਰਤਨ ਦੇ ਨਾਲ ਕੋਲੇ ਦੀ ਖ਼ਪਤ ਵੀ ਇਨ੍ਹੀਂ ਦਿਨੀਂ ਵੱਧ ਜਾਂਦੀ ਹੈ, ਅਜਿਹੇ ’ਚ ਜੇਕਰ ਸਥਿਤੀ ਕਾਬੂ ’ਚ ਨਾ ਆਈ ਤਾਂ ਕੋਲੇ ਦੀ ਕਿੱਲਤ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਸਿੰਘ ਕੋਲ ਦੇ ਐੱਮਡੀ ਮਨਿੰਦਰ ਪਾਲ ਸਿੰਘ ਅਨੁਸਾਰ ਕੋਲੇ ਦੇ ਭਾਅ ’ਚ ਪਿਛਲੇ ਇਕ ਮਹੀਨੇ ਤੋਂ ਵਾਧੇ ਦਾ ਦੌਰ ਜਾਰੀ ਹੈ। ਪਿਛਲੇ ਕਈ ਸਾਲਾਂ ਤੋਂ ਇੰਨੀ ਤੇਜ਼ੀ ਨਾਲ ਵਾਧਾ ਕਦੇ ਨਹੀਂ ਹੋਇਆ।

ਚੀਨ ’ਚ ਆਏ ਸੰਕਟ ਦਾ ਅਸਰ ਭਾਰਤ ’ਚ ਵੀ ਦਿਸਣ ਲੱਗਾ ਹੈ। ਕਿਉਂਕਿ ਚੀਨ ਤੋਂ ਸਪਲਾਈ ਘੱਟ ਹੋਣ ਕਾਰਨ ਕੀਮਤਾਂ ’ਚ ਵੀ ਵਾਧਾ ਹੋ ਗਿਆ ਹੈ। ਉਥੇ ਹੀ ਗੱਲ ਸਵਦੇਸ਼ੀ ਕੋਲੇ ਦੀ ਕਰੀਏ ਤਾਂ ਇਸਦੀ ਕੀਮਤ ਵੀ ਡਿਮਾਂਡ ਵੱਧਣ ਨਾਲ ਵੱਧ ਗਈ ਹੈ। ਕਿਉਂਕਿ ਚੀਨ ਦਾ ਕੋਲਾ ਘੱਟ ਆਉਣ ਨਾਲ ਸਵਦੇਸ਼ੀ ਕੋਲੇ ਦੀ ਮੰਗ ’ਚ ਵਾਧਾ ਹੋ ਰਿਹਾ ਹੈ।

Facebook Comments

Trending