ਪੰਜਾਬੀ

ਵਿਆਹ ਦੇ ਬੰਧਨ ’ਚ ਬੱਝੇ ਰਿਚਾ-ਅਲੀ, ਵੇਖੋ Wedding outfits ਦੀਆਂ ਸ਼ਾਨਦਾਰ ਤਸਵੀਰਾਂ

Published

on

ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਅਤੇ ਅਲੀ ਫ਼ਜ਼ਲ ਹਮੇਸ਼ਾ ਲਈ ਇਕ-ਦੂਜੇ ਦੇ ਹੋ ਗਏ ਹਨ। ਜੋੜੇ ਨੇ ਪਰਿਵਾਰ ਅਤੇ ਦੋਸਤਾਂ ਦੀ ਮੌਜੂਦਗੀ ’ਚ ਵਿਆਹ ਕਰਵਾ ਲਿਆ ਹੈ। ਹਾਲ ਹੀ ’ਚ ਜੋੜੇ ਨੇ ਆਪਣੇ ਵਿਆਹ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਜਿਸ ਨੂੰ ਪ੍ਰਸ਼ੰਸਕ ਬੇਹੱਦ ਪਿਆਰ ਦੇ ਰਹੇ ਹਨ।

ਰਿਚਾ ਚੱਢਾ ਅਤੇ ਅਲੀ ਫ਼ਜ਼ਲ ਨੇ ਆਪਣੇ ਵਿਆਹ ਦੇ ਆਊਟਫ਼ਿਟਜ਼ ਇਕੋ ਰੰਗ ਦੇ ਰੱਖੇ ਹਨ। ਇਸ ਜੋੜੇ ਨੇ ਮਸ਼ਹੂਰ ਡਿਜ਼ਾਈਨਰ ਅਬੂ ਜਾਨੀ ਅਤੇ ਸੰਦੀਪ ਖ਼ੋਸਲਾ ਵੱਲੋਂ ਡਿਜ਼ਾਈਨ ਕੀਤੇ ਸ਼ਾਹੀ ਜੋੜੇ ’ਚ ਵਿਆਹ ਕਰਵਾਇਆ।

ਦੋਵੇਂ ਤਸਵੀਰਾਂ ’ਚ ਸ਼ਾਨਦਾਰ ਲੱਗ ਰਹੇ ਹਨ। ਪ੍ਰਸ਼ੰਸਕਾਂ ਰਿਚਾ-ਅਲੀ ਦੀ ਜੋੜੀ ਨੇ ਬੇਹੱਦ ਪਸੰਦ ਕਰ ਰਹੇ ਹਨ। ਦੋਵਾਂ ਦੇ ਲੁੱਕ ਨੂੰ ਦੇਖ ਕੇ ਲੱਗਦਾ ਹੈ ਕਿ ਜੋੜੇ ਨੇ ਮੁਸਲਿਮ ਰੀਤੀ-ਰਿਵਾਜਾਂ ਨਾਲ ਨਿਕਾਹ ਕੀਤਾ ਹੈ। ਰਿਚਾ ਚੱਢਾ ਸ਼ਰਾਰਾ ਸੂਟ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਹੈਵੀ ਨੈੱਕਲੇਸ ਅਤੇ ਮੈਚਿੰਗ ਝੁਮਕੇ ਪਾਏ ਹਨ।

ਇਸ ਦੇ ਨਾਲ ਅਦਾਕਾਰਾ ਨੇ ਨੱਕ ’ਚ ਨਥਨੀ ਪਾਈ ਹੈ ਜੋ ਉਸ ਦੀ ਲੁੱਕ ਨੂੰ ਚਾਰ-ਚੰਨ ਲਗਾ ਰਹੀ ਹੈ। ਰਿਚਾ ਦੇ ਸਿਰ ਦਾ ਝੂਮਰ ਉਸ ਦੀ ਖੂਬਸੂਰਤੀ ਨੂੰ ਹੋਰ ਵੀ ਵਧਾ ਰਿਹਾ ਹੈ।

ਇਸ ਲੁੱਕ ’ਚ ਅਦਾਕਾਰਾ ਰਾਜਕੁਮਾਰੀ ਦੀ ਤਰ੍ਹਾਂ ਲਗ ਰਹੀ ਹੈ। ਇਸ ਦੇ ਨਾਲਅਲੀ ਫ਼ਜ਼ਲ ਵੀ ਸ਼ੇਰਵਾਨੀ ਲੁੱਕ ’ਚ ਸ਼ਾਨਦਾਰ ਨਜ਼ਰ ਆ ਰਹੇ ਹਨ। ਦੋਵਾਂ ਨੇ ਇਕ ਦੂਜੇ ਨਾਲ ਖੂਬਸੂਰਤ ਪੋਜ਼ ਦਿੱਤੇ। ਪ੍ਰਸ਼ੰਸਕਾਂ ਜੋੜੇ ਦੀਆਂ ਤਸਵੀਰਾਂ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਹਰ ਕੋਈ ਇਨ੍ਹਾਂ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ।

ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਦੋਵੇਂ ਇਕ-ਦੂਜੇ ਨਾਲ ਬੇਹੱਦ ਖ਼ੁਸ਼ ਨਜ਼ਰ ਆ ਰਹੇ ਹਨ। ਦੱਸ ਦੇਈਏ ਰਿਚਾ ਅਤੇ ਅਲੀ ਪਹਿਲੀ ਵਾਰ ਫ਼ੁਕਰੇ ਦੇ ਸੈੱਟ ’ਤੇ ਮਿਲੇ ਸਨ। ਜੋੜਾ ਉਦੋਂ ਤੋਂ ਹੀ ਰਿਲੇਸ਼ਨਸ਼ਿਪ ’ਚ ਹੈ। ਦੋਵੇਂ ‘ਫੁਕਰੇ 3’ ’ਚ ਵੀ ਨਜ਼ਰ ਆਉਣਗੇ ਜੋ ਵਿਆਹ ਤੋਂ ਬਾਅਦ ਇਸ ਜੋੜੇ ਦੀ ਪਹਿਲੀ ਫ਼ਿਲਮ ਹੋਵੇਗੀ।

 

 

Facebook Comments

Trending

Copyright © 2020 Ludhiana Live Media - All Rights Reserved.