ਪੰਜਾਬ ਨਿਊਜ਼

ਮਾਲ ਅਫਸਰ ਅਣਮਿੱਥੇ ਸਮੇਂ ਦੀ ਹੜਤਾਲ ਰੱਖਣਗੇ ਜਾਰੀ, ਜਾਣੋ ਵਜ੍ਹਾ

Published

on

ਲੁਧਿਆਣਾ : ਪਿਛਲੇ ਕਈ ਦਿਨਾਂ ਤੋਂ ਹੜਤਾਲ ’ਤੇ ਗਏ ਮਾਲ ਅਧਿਕਾਰੀਆਂ ਨੇ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਦੀ ਅਪੀਲ ਤੋਂ ਬਾਅਦ ਵੀ ਹੜਤਾਲ ਅਣਮਿੱਥੇ ਸਮੇਂ ਲਈ ਅੱਗੇ ਵਧਾ ਦਿੱਤੀ ਹੈ। ਇਸ ਕਾਰਨ ਹੁਣ ਅਗਲੇ ਕਈ ਦਿਨਾਂ ਤੱਕ ਤਹਿਸੀਲਾਂ ਵਿੱਚ ਸੁੰਨਸਾਨ ਰਹਿਣ ਦੀ ਸੰਭਾਵਨਾ ਹੈ। ਹੁਣ ਪੈਂਡਿੰਗ ਮੰਗਾਂ ਦੀ ਬਹਾਲੀ ਤੱਕ ਰੈਵੇਨਿਉ ਅਧਿਕਾਰੀ ਹੜਤਾਲ ਜਾਰੀ ਰੱਖਣਗੇ।

ਰੈਵੀਨਿਊ ਅਧਿਕਾਰੀਆਂ ਦੀ ਐਸੋਸੀਏਸ਼ਨ ਦਾ ਕਹਿਣਾ ਹੈ ਜਦ ਤਕ ਪੈਂਡਿੰਗ ਮੰਗਾਂ ਪੰਜਾਬ ਸਰਕਾਰ ਵੱਲੋਂ ਪ੍ਰਵਾਨਤ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਪੰਜਾਬ ਭਰ ਦੇ ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਤੇ ਜਿਲ੍ਹਾ ਮਾਲ ਅਫਸਰ ਹੜਤਾਲ ਜਾਰੀ ਰੱਖਣਗੇ। ਦੱਸਣਯੋਗ ਹੈ ਕਿ ਪੰਜਾਬ ਰੈਵਨਿਊ ਅਫਸਰ ਐਸੋਸੀਏਸ਼ਨ ਦੇ ਜਨਰਲ ਇਜਲਾਸ ਦੀ ਮੀਟਿੰਗ ਬੀਤੇ ਦਿਨੀਂ 22 ਜੁਲਾਈ ਨੂੰ ਲੁਧਿਆਣਾ ਵਿਖੇ ਹੋਈ ਸੀ ਜਿਸ ਵਿਚ ਸਮੱਸਿਆਵਾਂ ਵਿਚਾਰੀਆਂ ਗਈਆਂ ਸਨ।

ਇਹ ਮੰਗਾਂ ਸਨ ਮੁੱਖ ਮੰਤਰੀ ਦੇ ਲੈਵਲ ਤੇ 2 ਵਾਰ ਫੈਸਲਾ ਹੋਣ ਬਾਵਜੂਦ ਸਿਕਿਊਰਟੀ ਦਾ ਨਾ ਮਿਲਣਾ, ਦੋ ਹਫਤਿਆਂ ਤੋਂ ਪੀਸੀਐਸ 2020 ਦਾ ਪੈਨਲ ਚੀਫ ਸੈਕਟਰੀ ਕੋਲ ਪੈਂਡਿੰਗ ਹੈ, ਪਰ ਕਾਰਵਾਈ ਨਹੀਂ ਹੋਈ, ਦਾ ਮਸਲਾ ਹੱਲ ਕੀਤਾ ਜਾਵੇ। ਐੱਫਸੀਆਰ ਵੱਲੋਂ ਐਨਓਸੀ ਕਰ ਕੇ ਤਿੰਨ ਚਾਰਜਸ਼ੀਟਾਂ ਨੂੰ ਫਾਈਲ ਨਾ ਕਰਨਾ ਤੇ ਇੰਕਰੀਮੈਂਟ ਰੋਕਣ ਦੇ ਫੈਸਲੇ ਨੂੰ ਰੀਵਿਊ ਨਾ ਕਰਨ ’ਤੇ ਗਿਲ੍ਹਾ ਜ਼ਾਹਰ ਕੀਤਾ ਗਿਆ ਸੀ।

Facebook Comments

Trending

Copyright © 2020 Ludhiana Live Media - All Rights Reserved.