Connect with us

ਲੁਧਿਆਣਾ ਨਿਊਜ਼

ਸਾਲ 2035 ਤੋਂ ਬਾਅਦ ਪੀਣ ਦੇ ਪਾਣੀ ਨੂੰ ਤਰਸਣਗੇ ਲੁਧਿਆਣਾ ਸ਼ਹਿਰ ਦੇ ਵਾਸੀ

Published

on

ਲੁਧਿਆਣਾ – ਪੰਜਾਬ ਦੇਉਦਯੋਗਿਕ ਸ਼ਹਿਰ ਲੁਧਿਆਣਾ ਵਿੱਚ ਨੈਸ਼ਨਲ ਗਰੀਨ ਟ੍ਰਿਬੀਊਨਲ ਦੇ ਚੇਅਰਮੈਨ ਜਸਟਿਸ ਆਦਰਸ਼ ਕੁਮਾਰ ਗੋਇਲ ਦਾ ਪਹਿਲੀ ਵਾਰ ‘ਇਨਵਾਇਰਮੈਂਟ ਅਵੇਅਰਨੈੱਸ ਪ੍ਰੋਗਰਾਮ’ ਵਿੱਚ ਪੁੱਜਣ ਤੇ ਸੁਆਗਤ ਕੀਤਾ ਜਾਵੇਗਾ ਪਰ ਖਾਸ ਸੁਆਗਤ ਸ਼ਹਿਰ ਦੀਆਂ ਕਰੀਬ 280 ਡਾਇੰਗਾਂ ਦੇ ਕਾਰੋਬਾਰੀ 10.50 ਕਰੋੜ ਲੀਟਰ ਪਾਣੀ ਬੁੱਢੇ ਨਾਲੇ ਵਿੱਚ ਰੋੜ੍ਹ ਕੇ ਕਰਨਗੇ। ਦੂਜੇ ਪਾਸੇ ਇਸੇ ਸ਼ਹਿਰ ਦੇ ਲੋਕਾਂ ਨੂੰ 2035 ਤੋਂ ਬਾਅਦ ਪੀਣ ਦੇ ਪਾਣੀ ਲਈ ਤਰਸਣਾ ਪਵੇਗਾ।

ਇਸ ਦਾ ਕਾਰਨ ਹੈ ਕਿ ਸ਼ਹਿਰ ਵਿਛਗ ਗਰਾਊਂਡ ਵਾਟਰ ਲੈਵਲ 500 ਫੁੱਟ ਤੋਂ ਹੇਠਾਂ ਜਾ ਚੁੱਕਾ ਹੈ ਅਤੇ ਸੂਬੇ ਦੇ ਕਈ ਇਲਾਕਿਆਂ ਵਿੱਚ ਤਾਂ 1200 ਫੁੱਟ ਹੇਠਾਂ ਤੱਕ ਪਾਣੀ ਪਹੁੰਚ ਚੁੱਕਾ ਹੈ। ਸਾਡੀਆਂ ਸਰਕਾਰਾਂ ਪਾਣੀ ਨੂੰ ਬਚਾਉਣ ਲਈ ਕੋਸ਼ਿਸ਼ ਕਰ ਰਹੀਆਂ ਹਨ ਪਰ ਜਿਸ ਡਾਇੰਗ ਇੰਡਸਟਰੀ ਤੋਂ ਪਾਣੀ ਨੂੰ ਬਚਾਇਆ ਜਾ ਸਕਦਾ ਹੈ, ਉਸ ਤੇ ਨਾ ਤਾਂ ਪੰਜਾਬ ਸਰਕਾਰ ਅਤੇ ਨਾ ਹੀ ਕੇਂਦਰ ਸਰਕਾਰ ਦਾ ਕੋਈ ਧਿਆਨ ਹੈ। ਇੰਨਾ ਹੀ ਨਹੀਂ, ਹਾਲ ਹੀ ਵਿੱਚ NGT  ਨੇ ਇਕ ਵੀ ਫੈਸਲੇ ਵਿੱਚ ਡਾਇੰਗਾਂ ਨੂੰ ਬੁੱਢੇ ਨਾਲੇ ਵਿੱਚ ਪਾਣੀ ਨੂੰ ਧੜੱਲੇ ਨਾਲ ਸੁੱਟਣ ਦੀ ਇਜਾਜ਼ਤ ਦੇ ਦਿੱਤੀ ਹੈ।

Facebook Comments

Trending