Connect with us

ਇੰਡੀਆ ਨਿਊਜ਼

ਦੁਸਹਿਰੇ ਮੌਕੇ ਦੋ ਕਰੋੜ ਤੋਂ ਵੱਧ ਜਲੇਬੀਆਂ ਖਾ ਗਏ ਇਹ ਸ਼ਹਿਰ ਦੇ ਵਾਸੀ

Published

on

residents city ate more 20 million jalebis occasion of Dussehra

ਤੁਹਾਨੂੰ ਦੱਸ ਦਿੰਦੇ ਹਾਂ ਕਿ ਦੁਸਹਿਰੇ ਦਾ ਤਿਉਹਾਰ ਕੱਲ੍ਹ ਯਾਨੀ ਕਿ ਸ਼ੁੱਕਰਵਾਰ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਬਾਜ਼ਾਰਾਂ ’ਚ ਵੀ ਕਾਫ਼ੀ ਰੌਣਕ ਨੂੰ ਵੇਖਣ ਨੂੰ ਮਿਲੀ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਬੀਤੇ ਸਾਲ ਕੋਰੋਨਾ ਦੇ ਕਾਰਨ ਦੁਸਹਿਰੇ ਦਾ ਤਿਉਹਾਰ ਕਾਫ਼ੀ ਫਿੱਕਾ ਰਿਹਾ ਸੀ। ਜ਼ਿਆਦਾਤਰ ਦੁਸਹਿਰੇ ਮੌਕੇ ਹੋਣ ਵਾਲੇ ਵੱਡੇ-ਵੱਡੇ ਪ੍ਰੋਗਰਾਮ ਨਹੀਂ ਕੀਤੇ ਸਨ ਪਰ ਇਸ ਵਾਰ ਕੋਰੋਨਾ ਦੇ ਕੇਸਾਂ ’ਚ ਆਈ ਕਮੀ ਨੂੰ ਵੇਖਦੇ ਹੋਏ ਪੂਰੇ ਦੇਸ਼ਭਰ ’ਚ ਪੂਰੇ ਉਤਸ਼ਾਹ ਨਾਲ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ। ਜਿੱਥੇ ਬਾਜ਼ਾਰਾਂ ’ਚ ਲੋਕਾਂ ਦੀ ਰੌਣਕ ਵੇਖਣ ਨੂੰ ਮਿਲੀ, ਉਥੇ ਹੀ ਜਲੇਬੀਆਂ ਦੀਆਂ ਦੁਕਾਨਾਂ ’ਤੇ ਬੇਹੱਦ ਭੀੜ ਵੇਖੀ ਗਈ। ਕਈ ਜਗ੍ਹਾ ’ਤੇ ਤਾਂ ਜਲੇਬੀਆਂ ਲੈਣ ਵਾਲਿਆਂ ਦੀਆਂ ਲਾਈਨਾਂ ਤੱਕ ਲੱਗੀਆਂ ਮਿਲੀਆਂ। ਇਕ ਅੰਦਾਜ਼ੇ ਮੁਤਾਬਕ ਦੁਸਹਿਰੇ ਦੇ ਮੌਕੇ ਜਲੰਧਰ ਦੇ ਲੋਕ ਦੋ ਕਰੋੜ ਦੀਆਂ ਜਲੇਬੀਆਂ ਤੱਕ ਖਾ ਗਏ ਹਨ। ਦੱਸਣਯੋਗ ਹੈ ਕਿ ਜ਼ਿਲ੍ਹੇ ’ਚ 1800 ਤੋਂ ਵੱਧ ਹਲਵਾਈ ਦੀਆਂ ਦੁਕਾਨਾਂ ’ਤੇ ਸ਼ੁੱਕਰਵਾਰ ਨੂੰ ਵੱਖਰੇ ਤੌਰ ’ਤੇ ਟੈਂਟ ਅਤੇ ਸਟਾਲ ਲਗਾ ਕੇ ਜਲੇਬੀਆਂ ਤਿਆਰ ਕੀਤੀਆਂ ਜਾਂਦੀਆਂ ਰਹੀਆਂ। ਕਈ ਛੋਟੇ ਹਲਵਾਈਆਂ ਨੇ ਤਾਂ ਬਾਜ਼ਾਰਾਂ ਅਤੇ ਦੁਸਹਿਰਾ ਉਤਸਵ ਸਥਾਨ ਨੂੰ ਜਾਣ ਵਾਲੇ ਰਸਤਿਆਂ ’ਚ ਵੀ ਸਟਾਲ ਲਗਾ ਕੇ ਜਲੇਬੀਆਂ ਵੇਚੀਆਂ।

ਉੱਥੇ ਹੀ ਹਰ ਦੁਕਾਨ ’ਤੇ ਕਰੀਬ 50 ਕਿਲੋ ਤੋਂ ਵੱਧ ਜਲੇਬੀਆਂ ਦੀ ਵਿਕਰੀ ਹੋਈ। ਦੁਸਹਿਰੇ ਦੇ ਪਵਿੱਤਰ ਤਿਉਹਾਰ ਮੌਕੇ ਲੋਕਾਂ ਨੇ ਭਗਵਾਨ ਸ਼੍ਰੀ ਰਾਮ ਨੂੰ ਜਲੇਬੀਆਂ ਦਾ ਭੋਗ ਲਗਾ ਕੇ ਜਲੇਬੀਆਂ ਦਾ ਪ੍ਰਸਾਦ ਵੀ ਵੰਡਿਆ। ਦੁਸਹਿਰਾ ਕਮੇਟੀਆਂ ਨੇ ਵੀ ਕਰੀਬ 10 ਤੋਂ ਵੱਧ ਥਾਵਾਂ ’ਤੇ ਜਲੇਬੀਆਂ ਦਾ ਲੰਗਰ ਵੰਡਿਆ। ਸ਼ਹਿਰ ’ਚ ਇਸ ਵਾਰ ਕਰੀਬ 180 ਰੁਪਏ ਤੋਂ ਲੈ ਕੇ ਦਾਲ ਵਾਲੀ ਦੇਸੀ ਘਿਓ ਨਾਲ ਬਣੀ ਹੋਈ ਜਲੇਬੀ 350 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚੀ ਗਈ। ਦੁਸਹਿਰੇ ਵਾਲੇ ਤਿਉਹਾਰ ’ਤੇ ਜ਼ਿਆਦਾਤਰ ਲੋਕ ਜਲੇਬੀਆਂ ਖਾਣੀਆਂ ਪੰਸਦ ਕਰਦੇ ਹਨ। ਇਕ ਪੰਡਿਤ ਮੁਤਾਬਕ ਭਗਵਾਨ ਸ਼੍ਰੀ ਰਾਮ ਜੀ ਨੂੰ ‘ਸ਼ਸ਼ਕੁਲੀ’ ਨਾਂ ਦੀ ਮਿਠਾਈ ਪਸੰਦ ਸੀ। ਇਸ ਮਿਠਾਈ ਨੂੰ ਹੁਣ ‘ਜਲੇਬੀ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਦੁਸਹਿਰੇ ’ਤੇ ਜਲੇਬੀਆਂ ਖਾਣ ਦੀ ਪਰੰਪਰਾ ਸਦੀਆਂ ਤੋਂ ਚਲੀ ਆ ਰਹੀ ਹੈ।

 

Facebook Comments

Trending