Connect with us

ਪੰਜਾਬ ਨਿਊਜ਼

ਡੇਰਾ ਬਿਆਸ ਆਉਣ ਵਾਲੇ ਸ਼ਰਧਾਲੂਆਂ ਲਈ ਰਾਹਤ ਭਰੀ ਖ਼ਬਰ, ਹਟਾਈ ਗਈ ਇਹ ਪਾਬੰਦੀ

Published

on

Relieving news for pilgrims coming to Dera Beas, this ban has been removed

ਭਾਰਤ ਸਰਕਾਰ ਵੱਲੋਂ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਏਅਰ ਸੁਵਿਧਾ ’ਤੇ ਰਜਿਸਟਰ ਤੋਂ ਛੋਟ ਦੇ ਨਾਲ-ਨਾਲ ਉਨ੍ਹਾਂ ’ਤੇ ਲਾਗੂ ਕੋਵਿਡ ਦੇ ਟੀਕਾਕਰਨ ਦੇ ਸਬੂਤ ਨੂੰ ਹਟਾਉਣ ਤੋਂ ਬਾਅਦ ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਡੇਰਾ ਬਿਆਸ ਆਉਣ ਵਾਲੇ ਸ਼ਰਧਾਲੂਆਂ ਲਈ ਪਹਿਲਾਂ ਤੋਂ ਲਾਗੂ ਸ਼ਰਤ ਨੂੰ ਹਟਾ ਲਿਆ ਗਿਆ ਹੈ। ਇਕ ਬੁਲਾਰੇ ਨੇ ਦੱਸਿਆ ਕਿ ਡੇਰੇ ‘ਚ ਆਉਣ ਵਾਲੇ ਯਾਤਰੂਆਂ ’ਤੇ ਵੀ ਇਹੋ ਨਿਯਮ ਲਾਗੂ ਹੋਣਗੇ, ਜੋ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਜਾ ਚੁੱਕੇ ਹਨ।

ਹੁਣ ਡੇਰੇ ਆਉਣ ਵਾਲੇ ਹਰ ਇਕ ਨਾਗਰਿਕ ਨੂੰ ਕੋਵਿਡ ਦੀ ਵੈਕਸੀਨੇਸ਼ਨ ਦੀ ਕੋਈ ਲੋੜ ਨਹੀਂ ਹੋਵੇਗੀ ਅਤੇ ਨਾ ਹੀ ਆਰ. ਟੀ. ਪੀ. ਸੀ. ਆਰ. ਟੈਸਟ ਦਿਖਾਉਣ ਦੀ ਹੀ ਲੋੜ ਹੋਵੇਗੀ। ਦੱਸਣਯੋਗ ਹੈ ਕਿ ਕੋਵਿਡ ਦੇ ਦਰਮਿਆਨ ਡੇਰਾ ਬਿਆਸ ਵੱਲੋਂ ਭਾਰਤ ਵਿਚਲੇ ਸਾਰੇ ਸੈਂਟਰਾਂ ‘ਚ ਸਤਿਸੰਗ ਕਰਨ ਦੀ ਮਨਾਹੀ ਕੀਤੀ ਜਾ ਚੁੱਕੀ ਸੀ ਅਤੇ ਡੇਰਾ ਬਿਆਸ ’ਚ ਵੀ ਸੰਗਤ ਦੀ ਆਮਦ ’ਤੇ ਰੋਕ ਲਗਾਈ ਹੋਈ ਸੀ, ਜਿਸ ਤੋਂ ਬਾਅਦ ਹਾਲਾਤ ਕੰਟਰੋਲ ਹੋਣ ’ਤੇ ਡੇਰੇ ਪ੍ਰਬੰਧਕਾਂ ਵੱਲੋਂ ਉਕਤ ਸਰਟੀਫਿਕੇਟ ਅਤੇ ਮਾਸਕ ਨੂੰ ਜ਼ਰੂਰੀ ਕਰਾਰ ਦਿੱਤਾ ਗਿਆ ਸੀ।

Facebook Comments

Trending