ਪੰਜਾਬ ਨਿਊਜ਼

ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਲਈ ਰਾਹਤ ਭਰੀ ਖ਼ਬਰ

Published

on

ਲੁਧਿਆਣਾ  : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਰਕਾਰੀ ਸਕੂਲਾਂ ‘ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਰਾਹਤ ਦਿੰਦੇ ਹੋਏ ਦਾਖ਼ਲਾ ਲੈਣ ਲਈ ਆਖ਼ਰੀ ਮਿਤੀ ‘ਚ 31 ਜੁਲਾਈ ਤੱਕ ਦਾ ਵਾਧਾ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੋਰਡ ਨੇ ਅਕਾਦਮਿਕ ਸੈਸ਼ਨ 2022-23 ਲਈ 5ਵੀਂ, 8ਵੀਂ ਅਤੇ 12ਵੀਂ ਜਮਾਤਾਂ ਲਈ ਸਕੂਲਾਂ ‘ਚ ਰੈਗੂਲਰ ਦਾਖ਼ਲਾ ਲੈਣ ਲਈ ਇਹ ਵਾਧਾ ਕੀਤਾ ਹੈ।

ਪਹਿਲਾਂ ਇਹ ਆਖ਼ਰੀ ਮਿਤੀ 15 ਮਈ ਨਿਰਧਾਰਿਤ ਕੀਤੀ ਗਈ ਸੀ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਉਪ ਸਕੱਤਰ ਅਕਾਦਮਿਕ ਅਨੁਸਾਰ 5ਵੀਂ, 8ਵੀਂ ਅਤੇ 12ਵੀਂ ਜਮਾਤਾਂ ਲਈ ਦਾਖ਼ਲੇ ਦੇ ਸ਼ਡਿਊਲ ਦੀ ਆਖ਼ਰੀ ਮਿਤੀ 31 ਜੁਲਾਈ ਹੋਵੇਗੀ । 31 ਜੁਲਾਈ ਤੋਂ ਬਾਅਦ 1 ਅਗਸਤ ਤੋਂ 31 ਅਗਸਤ ਤੱਕ ਆਨਲਾਈਨ ਪੋਰਟਲ ਰਾਹੀਂ ਦਾਖ਼ਲੇ ਦੀ ਮਨਜ਼ੂਰੀ ਦਿੱਤੀ ਜਾਵੇਗੀ।

Facebook Comments

Trending

Copyright © 2020 Ludhiana Live Media - All Rights Reserved.