ਪੰਜਾਬੀ

 ਬਸੰਤ ਰੁੱਤ ਬਾਰੇ ਫਿਲਮ ਅਤੇ ਕੌਫੀ ਟੇਬਲ ਕਿਤਾਬ ਕੀਤੀ ਜਾਰੀ

Published

on

 ਲੁਧਿਆਣਾ : ਪੀ ਏ ਯੂ ਵਿਚ ਇਕ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਬਸੰਤ ਰੁੱਤ ਬਾਰੇ ਇਕ ਫਿਲਮ ਅਤੇ ਪੀ ਏ ਯੂ ਵਲੋਂ ਬਣਾਈ ਕੌਫੀ ਟੇਬਲ ਕਿਤਾਬ ਜਾਰੀ ਕੀਤੀ ਗਈ  ਲੁਧਿਆਣਾ ਦੇ ਪੁਲਿਸ ਕਮਿਸ਼ਨਰ  ਸ੍ਰੀ ਮਨਦੀਪ ਸਿੰਘ ਸਿੱਧੂ ਇਸ ਸਮਾਗਮ ਦੇ ਮੁੱਖ ਮਹਿਮਾਨ ਸਨ। ਸ਼੍ਰੀ ਸਿੱਧੂ ਨੇ  ‘ਬਸੰਤ ਦਾ ਆਗਮਨ’ ਨਾਂ ਦੀ ਲਘੂ ਫ਼ਿਲਮ ਅਤੇ ਕੌਫੀ ਟੇਬਲ ਕਿਤਾਬ ਨੂੰ ਆਪਣੇ ਕਰ ਕਮਲਾਂ ਨਾਲ ਜਾਰੀ ਕੀਤਾ ।
ਉਨ੍ਹਾਂ ਆਪਣੇ ਸ਼ਬਦਾਂ ਵਿਚ ਪੀ ਏ ਯੂ ਦੇ ਖੇਤੀ ਵਿਕਾਸ ਲਈ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਬਸੰਤ ਰੁੱਤ ਨੂੰ ਮੌਸਮ ਤਬਦੀਲੀ ਦੇ ਨਾਲ ਨਾਲ ਮਨੁੱਖੀ ਭਾਵਨਾਵਾਂ ਵਿਚ ਪਰਿਵਰਤਨ ਦਾ ਸੰਕੇਤ ਕੀਤਾ। ਇਸ ਮੌਕੇ  ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ।  ਇਸ ਫਿਲਮ ਨੂੰ ਉੱਘੇ ਵਾਤਾਵਰਣ ਪ੍ਰੇਮੀ ਅਤੇ ਕੁਦਰਤ-ਕਲਾਕਾਰ ਸ੍ਰੀ ਹਰਪ੍ਰੀਤ ਸੰਧੂ ਨੇ ਤਿਆਰ ਕੀਤਾ ਹੈ।
 ਫਿਲਮ ਵਿੱਚ ਦਿਖਾਏ ਪੀਏਯੂ ਦੇ ਖੂਬਸੂਰਤ ਖੇਤਾਂ ਬਾਰੇ ਸ਼੍ਰੀ ਸਿੱਧੂ ਨੇ ਟਿੱਪਣੀ ਕੀਤੀ ਕਿ ਪੀਲਾ ਰੰਗ ਖੁਸ਼ਹਾਲੀ ਅਤੇ ਅਮੀਰੀ ਦਾ ਪ੍ਰਤੀਕ ਹੈ ਅਤੇ ਤੁਰੰਤ ਭਰਪੂਰਤਾ ਦੀ ਯਾਦ ਦਿਵਾਉਂਦਾ ਹੈ ਕਿਉਂਕਿ ਇਹ ਸੋਨੇ ਦੇ ਬਹੁਤ ਨੇੜੇ ਦਿਖਾਈ ਦਿੰਦਾ ਹੈ।  ਉਨ੍ਹਾਂ ਨੇ ਸ੍ਰੀ ਸੰਧੂ ਦੇ ਫੋਟੋਗ੍ਰਾਫੀ ਹੁਨਰ ਅਤੇ ਕੁਦਰਤ ਆਧਾਰਿਤ ਕਲਾ ਦੇ ਕੰਮ ਪ੍ਰਤੀ ਉਨ੍ਹਾਂ ਦੀ ਲਗਨ ਦੀ ਸ਼ਲਾਘਾ ਕੀਤੀ।
 ਡਾ ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਕਿਹਾ ਕਿ ਫਿਲਮ ਬਸੰਤ ਦੀ ਸ਼ੁਰੂਆਤ ਨੂੰ ਸਹੀ ਢੰਗ ਨਾਲ ਦਰਸਾਉਂਦੀ ਹੈ ਇਹ ਕੁਦਰਤ ਦੀ ਪੁਨਰ ਸਿਰਜਣਾ ਦਾ ਅਮਲ ਹੈ।ਜਦੋਂ ਬਨਸਪਤੀ ਅਤੇ ਜੀਵ-ਜੰਤੂ ਠਹਿਰਾਓ ਤੋਂ ਬਾਹਰ ਆਉਂਦੇ ਹਨ।  ਜਿਵੇਂ ਕਿ ਸੂਰਜ ਹੌਲੀ-ਹੌਲੀ ਮਕਰ ਰਾਸ਼ੀ ਤੋਂ ਉੱਤਰ ਵੱਲ ਸਫ਼ਰ ਸ਼ੁਰੂ ਕਰਦਾ ਹੈ ਜਿਸ ਨਾਲ ਨਿੱਘੇ ਦਿਨ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਰ੍ਹੋਂ ਆਮ ਤੌਰ ‘ਤੇ ਕਿਰਿਆਸ਼ੀਲ ਹੋਣ ਵਾਲੇ ਪੌਦਿਆਂ ਵਿੱਚੋਂ ਸਭ ਤੋਂ ਪਹਿਲਾਂ ਹੁੰਦਾ ਹੈ ਅਤੇ ਫੁੱਲਣਾ ਸ਼ੁਰੂ ਕਰਦਾ ਹੈ।
 ਇਸ ਤੋਂ ਪਹਿਲਾਂ ਡਾ ਸ਼ੰਮੀ ਕਪੂਰ, ਰਜਿਸਟਰਾਰ, ਪੀਏਯੂ, ਨੇ ਨਿੱਘ ਅਤੇ ਖੁਸ਼ਹਾਲੀ ਦੀਆਂ ਕਾਮਨਾਵਾਂ ਨਾਲ ਸਭ ਦਾ ਸਵਾਗਤ ਕੀਤਾ।  ਅਪਰ ਨਿਰਦੇਸ਼ਕ ਸੰਚਾਰ  ਡਾ ਤੇਜਿੰਦਰ ਸਿੰਘ ਰਿਆੜ ਅਤੇ ਡਾ ਵਿਸ਼ਾਲ ਬੈਕਟਰ ਨੇ ਸਮਾਗਮ ਦਾ ਸੰਚਾਲਨ ਕੀਤਾ ਅਤੇ ਸ੍ਰੀ ਸੰਧੂ ਨੂੰ ਬਸੰਤ ਰੁੱਤ ਦੀ ਆਮਦ ਦੀ ਸ਼ੁਰੂਆਤ ਕਰਨ ਵਾਲੇ ਮੌਸਮ ਵਿੱਚ ਇੱਕ ਸੁਹਾਵਣਾ ਤਬਦੀਲੀ ਫਿਲਮਾਉਣ ਲਈ ਵਧਾਈ ਦਿੱਤੀ।

Facebook Comments

Trending

Copyright © 2020 Ludhiana Live Media - All Rights Reserved.