ਪੰਜਾਬੀ

17 ਸਾਲਾ ਸੁਖਮਨੀ ਬਰਾੜ ਵੱਲੋਂ ਲਿਖੀ ਅੰਗਰੇਜ਼ੀ ਕਾਵਿ-ਪੁਸਤਕ ‘ਫਸਾਦ’ ਰਿਲੀਜ਼

Published

on

ਲੁਧਿਆਣਾ : 17 ਸਾਲਾ ਸੁਖਮਨੀ ਬਰਾੜ ਵੱਲੋਂ ਲਿਖੀ ਅੰਗਰੇਜ਼ੀ ਕਾਵਿ ਪੁਸਤਕ ‘ਫਸਾਡ’ ਨੂੰ ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ.ਐਸ.ਪੀ. ਸਿੰਘ ਅਤੇ ਉੱਘੇ ਪੰਜਾਬੀ ਕਵੀ ਪ੍ਰੋ: ਗੁਰਭਜਨ ਸਿੰਘ ਗਿੱਲ ਦੀ ਹਾਜ਼ਰੀ ਵਿੱਚ ਸਥਾਨਕ ਸਰਕਟ ਹਾਊਸ ਵਿਖੇ ਰੀਲੀਜ ਕੀਤਾ ਗਿਆ। ਇਹ ਸੁਖਮਨੀ ਦੀ ਦੂਜੀ ਕਾਵਿ-ਪੁਸਤਕ ਹੈ, ਪਹਿਲੀ ਪੁਸਤਕ ਦਾ ਸਿਰਲੇਖ ‘ਲੌਸਟ ਇਨ ਦ ਨਾਈਟ ਸਕਾਈ’ ਸੀ।

ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਸੁਖਮਨੀ ਦੇ ਮਾਪਿਆਂ ਦੀ ਵੀ ਸ਼ਲਾਘਾ ਕੀਤੀ ਗਈ ਜਿਨ੍ਹਾਂ ਆਪਣੀ ਬੱਚੀ ਨੂੰ ਦੂਜੀ ਪੁਸਤਕ ਰਾਹੀਂ ਆਪਣੇ ਵਿਚਾਰ ਪ੍ਰਗਟ ਕਰਨ ਲਈ ਉਤਸ਼ਾਹਤਿ ਕੀਤਾ। ਉਨ੍ਹਾਂ ਕਿਹਾ ਕਿ ਇਹ ਇੱਕ ਡੂੰਘੀ ਅਤੇ ਵਿਚਾਰਨ ਵਾਲੀ ਪੁਸਤਕ ਹੈ ਜੋ ਲੋਕਾਂ ਦੇ ਮਨਾਂ ਅੰਦਰ ਦੀਆਂ ਆਵਾਜ਼ਾਂ ਬਾਰੇ ਅਮਿੱਟ ਛਾਪ ਛੱਡੇਗੀ। ਸੁਰਭੀ ਮਲਿਕ ਨੇ ਸੁਖਮਨੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ਦੇ ਯੁਗ ਵਿੱਚ ਇੱਕ ਅਦੁੱਤੀ ਕਿਤਾਬ ਲਿਖੀ ਹੈ ਅਤੇ ਉਮੀਦ ਕੀਤੀ ਕਿ ਉਹ ਨੌਜਵਾਨ ਪੀੜ੍ਹੀ ਨੂੰ ਸਾਹਿਤ ਵੱਲ ਪ੍ਰੇਰਿਤ ਕਰੇਗੀ।

Facebook Comments

Trending

Copyright © 2020 Ludhiana Live Media - All Rights Reserved.