Connect with us

ਖੇਤੀਬਾੜੀ

 ਖੇਤਰੀ ਖੋਜ ਕੇਂਦਰ ਫਰੀਦਕੋਟ ਦਾ ਵਰਚੁਅਲ ਕਿਸਾਨ ਮੇਲਾ ਸਫਲਤਾ ਨਾਲ ਨੇਪਰੇ ਚੜਿਆ

Published

on

Regional Research Center Faridkot's Virtual Farmers Fair was a success

ਲੁਧਿਆਣਾ :  ਪੀ.ਏ.ਯੂ. ਦੇ ਫਰੀਦਕੋਟ ਸਥਿਤ ਖੇਤਰੀ ਖੋਜ ਕੇਂਦਰ ਦਾ ਕਿਸਾਨ ਮੇਲਾ ਅੱਜ ਕਿਸਾਨਾਂ ਨੂੰ ਆਨਲਾਈਨ ਹਾੜੀ ਦੀਆਂ ਫਸਲਾਂ ਦੀ ਜਾਣਕਾਰੀ ਮੁਹੱਈਆ ਕਰਵਾ ਕੇ ਸਫਲਤਾ ਨਾਲ ਨੇਪਰੇ ਚੜਿਆ । ਇਸ ਮੇਲੇ ਵਿੱਚ ਬਾਬਾ ਫਰੀਦ ਹੈਲਥ ਸਾਇੰਸਜ਼ ਯੂਨੀਵਰਸਿਟੀ ਫਰੀਦਕੋਟ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ । ਉਹਨਾਂ ਕਿਹਾ ਕਿ ਪੰਜਾਬ ਨੇ ਸਾਰੇ ਦੇਸ਼ ਦਾ ਢਿੱਡ ਭਰਨ ਲਈ ਅੰਨ ਪੈਦਾ ਕੀਤਾ ਤੇ ਇਸਦੀ ਤਕਨੀਕੀ ਅਗਵਾਈ ਪੀ.ਏ.ਯੂ. ਨੇ ਕੀਤੀ । ਉਹਨਾਂ ਕਿਹਾ ਕਿ ਬਚਪਨ ਵਿੱਚ ਉਹਨਾਂ ਦੇਖਿਆ ਹੈ ਕਿ ਅਮਰੀਕਾ ਤੋਂ ਆਈ ਕਣਕ ਲੋਕਾਂ ਨੂੰ ਖਾਣ ਲਈ ਦਿੱਤੀ ਜਾਂਦੀ ਸੀ ਪਰ ਹਰੀ ਕ੍ਰਾਂਤੀ ਨਾਲ ਦੇਸ਼ ਅਨਾਜ ਪੱਖੋਂ ਸਵੈ-ਨਿਰਭਰ ਹੋਇਆ ਹੈ । ਪੀ.ਏ.ਯੂ. ਸਦਕਾ ਹੀ ਇਹ ਹਰੀ ਕ੍ਰਾਂਤੀ ਸੰਭਵ ਹੋਈ ।

ਇਸ ਮੌਕੇ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਹਾੜੀ ਦੀਆਂ ਫਸਲਾਂ ਸੰਬੰਧੀ ਯੂਨੀਵਰਸਿਟੀ ਦੀਆਂ ਖੋਜ ਗਤੀਵਿਧੀਆਂ ਸਾਂਝੀਆਂ ਕੀਤੀਆਂ । ਉਹਨਾਂ ਨੇ ਨਵੀਆਂ ਕਿਸਮਾਂ, ਉਤਪਾਦਨ ਅਤੇ ਪੌਦ ਸੁਰੱਖਿਆ ਤਕਨੀਕਾਂ ਦੇ ਨਾਲ-ਨਾਲ ਮਸ਼ੀਨਰੀ ਸੰਬੰਧੀ ਨਵੀਆਂ ਸਿਫ਼ਾਰਸ਼ਾਂ ਦਾ ਜ਼ਿਕਰ ਕੀਤਾ । ਉਹਨਾਂ ਨੇ ਕਣਕ ਦੀਆਂ ਨਵੀਆਂ ਕਿਸਮਾਂ ਪੀ.ਬੀ.ਡਬਲਯੂ-869, ਪੀ.ਬੀ.ਡਬਲਯੂ-824 ਅਤੇ ਬਰਸੀਮ ਦੀ ਨਵੀਂ ਕਿਸਮ ਬੀ ਐੱਲ-44 ਦੇ ਨਾਲ ਜਵੀ ਦੀ ਨਵੀਂ ਕਿਸਮ ਓ ਐੱਲ-15 ਅਤੇ ਚਾਰੇ ਵਾਲੀਆਂ ਕਿਸਮਾਂ ਦਾ ਜ਼ਿਕਰ ਕੀਤਾ ਨਾਲ ਹੀ ਉਹਨਾਂ ਨੇ ਸਬਜ਼ੀਆਂ ਵਿੱਚ ਗਾਜਰਾਂ ਦੀਆਂ ਨਵੀਆਂ ਕਿਸਮਾਂ, ਖਰਬੂਜ਼ੇ ਵਿੱਚ ਪੰਜਾਬ ਸਾਰਦਾ ਅਤੇ ਖੀਰੇ ਦੀ ਨਵੀਂ ਕਿਸਮ ਪੀ ਕੇ ਐੱਚ-11 ਦਾ ਜ਼ਿਕਰ ਕੀਤਾ ।

ਮੇਲੇ ਦੇ ਆਰੰਭ ਵਿੱਚ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਜਸਕਰਨ ਸਿੰਘ ਮਾਹਲ ਨੇ ਕਿਹਾ ਕਿ ਇਹ ਮੇਲੇ ਹਕੀਕੀ ਮੇਲਿਆਂ ਦਾ ਬਦਲ ਨਹੀਂ ਪਰ ਮਹਾਂਮਾਰੀ ਸਮੇਂ ਇੱਕ ਜ਼ਰੂਰਤ ਦੀ ਪੂਰਤੀ ਕਰਦੇ ਹਨ । ਉਹਨਾਂ ਨੇ ਕਿਹਾ ਕਿ ਪੀ.ਏ.ਯੂ. ਦੀ ਤਰਜ਼ ਤੇ ਹੁਣ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਨੇ ਐਸੇ ਮੇਲੇ ਆਯੋਜਿਤ ਕੀਤੇ ਹਨ । ਪਿਛਲੇ ਮੇਲੇ ਵਿੱਚ 5 ਲੱਖ ਤੋਂ ਵਧੇਰੇ ਕਿਸਾਨ ਮੇਲੇ ਨਾਲ ਜੁੜੇ ਸਨ ।  ਇਸ ਵਾਰ ਇਹ ਗਿਣਤੀ ਹੋਰ ਵਧਣ ਦੀ ਆਸ ਹੈ । ਡਾ, ਮਾਹਲ ਨੇ ਕਿਹਾ ਕਿ ਕਿਸਾਨਾਂ ਦਾ ਉਤਸ਼ਾਹ ਹਕੀਕੀ ਮੇਲਿਆਂ ਵਰਗਾ ਹੀ ਹੈ ।

ਸਮੁੱਚੇ ਸਮਾਗਮ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ । ਇਸ ਮੇਲੇ ਵਿੱਚ ਕਿਸਾਨਾਂ ਲਈ ਆਨਲਾਈਨ ਵਿਚਾਰ-ਵਟਾਂਦਰਾਂ ਸ਼ੈਸਨਾਂ ਦਾ ਪ੍ਰਬੰਧ ਕੀਤਾ ਗਿਆ ਸੀ । ਹਾੜੀ ਦੀਆਂ ਫਸਲਾਂ ਲਈ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨੇ ਕਿਸਾਨਾਂ ਦੇ ਸਵਾਲਾਂ ਦੇ ਜੁਆਬ ਵੀ ਦਿੱਤੇ ।

Facebook Comments

Advertisement

ਤਾਜ਼ਾ

The mischievous miscreants attacked Dr. Phillaur. Statue of BR Ambedkar damaged The mischievous miscreants attacked Dr. Phillaur. Statue of BR Ambedkar damaged
ਅਪਰਾਧ3 mins ago

ਸ਼ਰਾਰਤੀ ਅਨਸਰਾਂ ਨੇ ਫਿਲੌਰ ‘ਚ ਡਾ. ਬੀਆਰ ਅੰਬੇਡਕਰ ਦਾ ਬੁੱਤ ਨੁਕਸਾਨਿਆ

ਫਿਲੌਰ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਪੰਜਾਬ ਪੁਲਿਸ ਨੇ ਸੋਮਵਾਰ ਅੱਧੀ ਰਾਤ...

Arhati Rajan of Hoshiarpur was rescued from the clutches of kidnappers Arhati Rajan of Hoshiarpur was rescued from the clutches of kidnappers
ਅਪਰਾਧ16 mins ago

ਹੁਸ਼ਿਆਰਪੁਰ ਦੇ ਆੜ੍ਹਤੀ ਰਾਜਨ ਨੂੰ ਅਗ਼ਵਾਕਾਰਾਂ ਦੇ ਚੁੰਗਲ ਤੋਂ ਛੁਡਾਇਆ

ਹੁਸ਼ਿਆਰਪੁਰ : ਪੰਜਾਬ ਪੁਲਿਸ ਨੇ 24 ਘੰਟਿਆਂ ਅੰਦਰ ਹੁਸ਼ਿਆਰਪੁਰ ਦੇ ਆੜ੍ਹਤੀ ਰਾਜਨ ਨੂੰ ਅਗ਼ਵਾਕਾਰਾਂ ਦੇ ਚੁੰਗਲ ਤੋਂ ਛੁਡਾ ਕੇ ਵੱਡੀ...

Honoring Maheshinder Singh Grewal of Shiromani Akali Dal Honoring Maheshinder Singh Grewal of Shiromani Akali Dal
ਪੰਜਾਬੀ25 mins ago

ਸ਼੍ਰੋਮਣੀ ਅਕਾਲੀ ਦਲ ਦੇ ਮਹੇਸ਼ਇੰਦਰ ਸਿੰਘ ਗਰੇਵਾਲ ਦਾ ਕੀਤਾ ਸਨਮਾਨ

ਮਲੌਦ : ਸ਼੍ਰੋਮਣੀ ਅਕਾਲੀ ਦਲ ਦੇ ਨਿਧੱੜਕ ਤੇ ਸਿਰਕੱਢ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ...

MLA Lakha congratulates Charanjit Channi by feeding him laddu MLA Lakha congratulates Charanjit Channi by feeding him laddu
ਪੰਜਾਬੀ37 mins ago

ਵਿਧਾਇਕ ਲੱਖਾ ਨੇ ਚਰਨਜੀਤ ਚੰਨੀ ਨੂੰ ਲੱਡੂ ਖਿਲਾ ਕੇ ਦਿੱਤੀ ਵਧਾਈ

ਪਾਇਲ : ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਬੀਤੀ ਰਾਤ ਗੱਡੀ ‘ਚ ਬਹਿ ਕੇ ਸਕੱਤਰੇਤ ਮੁੱਖ ਮੰਤਰੀ...

Charanjit Singh Channi shared laddu in the joy of becoming Chief Minister Charanjit Singh Channi shared laddu in the joy of becoming Chief Minister
ਪੰਜਾਬੀ45 mins ago

ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਦੀ ਖੁਸ਼ੀ ‘ਚ ਲੱਡੂ ਵੰਡੇ

ਸ੍ਰੀ ਮਾਛੀਵਾੜਾ ਸਾਹਿਬ : ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦੇ 16ਵੇਂ ਮੁੱਖ ਮੰਤਰੀ ਬਣਨ ਦੀ ਖੁਸ਼ੀ...

Four ministers in the Captain's government will not return to Channy's new cabinet Four ministers in the Captain's government will not return to Channy's new cabinet
ਪੰਜਾਬ ਨਿਊਜ਼54 mins ago

ਚੰਨੀ ਦੀ ਨਵੀਂ ਕੈਬਨਿਟ ’ਚ ਕੈਪਟਨ ਸਰਕਾਰ ਦੇ ਚਾਰ ਮੰਤਰੀਆਂ ਦੀ ਨਹੀਂ ਹੋਵੇਗੀ ਵਾਪਸੀ

ਚੰਡੀਗੜ੍ਹ: ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਵੀਂ ਕੈਬਨਿਟ ’ਚ ਕਈ ਨੌਜਵਾਨ ਚਿਹਰੇ ਸ਼ਾਮਲ ਹੋ ਸਕਦੇ ਹਨ। ਉੱਥੇ, ਕੈਪਟਨ...

Offline classes started at City University Offline classes started at City University
ਪੰਜਾਬ ਨਿਊਜ਼1 hour ago

ਸੀਟੀ ਯੂਨੀਵਰਸਿਟੀ ਵਿਖੇ ਸ਼ੁਰੂ ਹੋਈਆਂ ਆਫ਼ਲਾਇਨ ਕਲਾਸਾਂ

ਲੁਧਿਆਣਾ : ਸੀਟੀ ਯੂਨੀਵਰਸਿਟੀ ਕੈਂਪਸ ਵਿਚ ਇਕ ਵਾਰ ਫਿਰ ਤੋਂ ਰੌਣਕ ਵਾਪਿਸ ਆ ਗਈ ਹੈ ਕਿਉਂਕਿ ਇਸਦੇ ਦੂਜੇ ਅਤੇ ਤੀਜੇ...

Justin Trudeau is set to become Canada's next prime minister Justin Trudeau is set to become Canada's next prime minister
ਪੰਜਾਬੀ2 hours ago

ਜਸਟਿਨ ਟਰੂਡੋ ਦਾ ਫਿਰ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਨਾ ਤੈਅ

ਟੋਰਾਂਟੋ : ਕੈਨੇਡੀਅਨਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਸੋਮਵਾਰ ਦੀਆਂ ਸੰਸਦੀ ਚੋਣਾਂ ਵਿੱਚ ਜਿੱਤ ਦਿਵਾਈ ਪਰ...

Warm welcome of Singh Sahib Giani Harpreet Singh by Sikh leaders in Pakistan Warm welcome of Singh Sahib Giani Harpreet Singh by Sikh leaders in Pakistan
ਧਰਮ3 hours ago

ਪਾਕਿਸਤਾਨ ‘ਚ ਸਿੱਖ ਆਗੂਆਂ ਵੱਲੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਨਿੱਘਾ ਸਵਾਗਤ

ਅੰਮ੍ਰਿਤਸਰ : ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਵਸ ਮਨਾਉਣ ਲਈ ਭਾਰਤ ਤੋਂ 9...

Punjab Cabinet discusses implementation of pro-poor initiatives in a timely manner Punjab Cabinet discusses implementation of pro-poor initiatives in a timely manner
ਪੰਜਾਬ ਨਿਊਜ਼3 hours ago

ਪੰਜਾਬ ਮੰਤਰੀ ਮੰਡਲ ਨੇ ਮੀਟਿੰਗ ‘ਚ ਗਰੀਬ ਪੱਖੀ ਪਹਿਲਕਦਮੀਆਂ ਨੂੰ ਸਮਾਂਬੱਧ ਢੰਗ ਨਾਲ ਲਾਗੂ ਕਰਨ ਬਾਰੇ ਕੀਤਾ ਵਿਚਾਰ ਵਟਾਂਦਰਾ

ਚੰਡੀਗੜ੍ਹ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਪੰਜਾਬ ਮੰਤਰੀ ਮੰਡਲ ਨੇ ਆਪਣੀ ਪਹਿਲੀ ਮੀਟਿੰਗ ਵਿੱਚ ਗਰੀਬ ਪੱਖੀ...

All Indian students safe during a shooting at a Russian university - Indian embassy All Indian students safe during a shooting at a Russian university - Indian embassy
ਅਪਰਾਧ19 hours ago

ਰੂਸ ਦੀ ਯੂਨੀਵਰਸਿਟੀ ‘ਚ ਹੋਈ ਗੋਲੀਬਾਰੀ ਦੌਰਾਨ ਸਾਰੇ ਭਾਰਤੀ ਵਿਦਿਆਰਥੀ ਸੁਰੱਖਿਅਤ – ਭਾਰਤੀ ਦੂਤਾਵਾਸ

ਦੱਸ ਦਈਏ ਕਿ ਰੂਸ ਦੇ ਪੇਰਮ ਸ਼ਹਿਰ ਦੀ ਯੂਨੀਵਰਸਿਟੀ ਵਿਚ ਹੋਈ ਗੋਲੀਬਾਰੀ ਦੀ ਘਟਨਾ ਉੱਤੇ ਭਾਰਤੀ ਦੂਤਘਰ ਨੇ ਇਕ ਬਿਆਨ...

A case has been registered against a youth for abducting a minor girl by cheating on her marriage A case has been registered against a youth for abducting a minor girl by cheating on her marriage
ਅਪਰਾਧ19 hours ago

ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਲੜਕੀ ਅਗਵਾ, ਨੌਜਵਾਨ ਖਿਲਾਫ ਮਾਮਲਾ ਦਰਜ

ਲੁਧਿਆਣਾ : ਗੁਰਪ੍ਰੀਤ ਨਗਰ ਇਲਾਕੇ ਚੋਂ ਵਿਆਹ ਦਾ ਝਾਂਸਾ ਦੇ ਕੇ 17 ਵਰ੍ਹਿਆਂ ਦੀ ਲੜਕੀ ਨੂੰ ਅਗਵਾ ਕਰ ਲਿਆ ਗਿਆ।...

Trending