Connect with us

ਖੇਡਾਂ

ਸੁਧਾਰ ਕਾਲਜ ਦੇ ਖਿਡਾਰੀ ਦੀ ਹੋਈ ਏਸ਼ੀਅਨ ਖੇਡਾਂ ਕੈਂਪ ਵਾਸਤੇ ਚੋਣ

Published

on

Reform College player selected for Asian Games camp

ਲੁਧਿਆਣਾ :   ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸਧਾਰ, ਲੁਧਿਆਣਾ ਦੇ ਐਮ.ਪੀ.ਐੱਡ ਭਾਗ ਪਹਿਲਾ ਦੇ ਵਿਿਦਆਰਥੀ ਅਭਿਸ਼ੇਕ ਜੰਬਵਾਲ ਦੀ ‘ਵੁਸ਼ੂ‘ ਖੇਡ ਵਿਚ ਏਸ਼ੀਅਨ ਖੇਡਾਂ ਕੈਂਪ ਵਾਸਤੇ ਚੋਣ ਹੋਈ ਹੈ। ਇਸ ਕੈਂਪ ਵਿਚ ਪੂਰੇ ਭਾਰਤ ਵਿਚੋਂ ਪੰਜ ਖਿਡਾਰੀਆਂ ਦੀ ਚੋਣ ਕੀਤੀ ਗਈ ਅਤੇ ਇਨ੍ਹਾਂ ਵਿਚੋਂ ਹੀ ਕੋਈ ਇਕ ਖਿਡਾਰੀ ਆਉਣ ਵਾਲੀਆਂ ਏਸ਼ੀਅਨ ਖੇਡਾਂ ਵਿਚ ਭਾਰਤ ਦੀ ‘ਵੁਸ਼ੂ’ ਖੇਡ ਲਈ ਪ੍ਰਤਿਿਨਧਤਾ ਕਰੇਗਾ।

ਜ਼ਿਕਰਯੋਗ ਹੈ ਕਿ ਇਹ ਖਿਡਾਰੀ ਇਸੇ ਹੀ ਖੇਡ ਵਿਚ ਦੋ ਵਾਰ ਇੰਟਰਨੈਸ਼ਨਲ ਤਮਗਾ, ਤੇਰਾਂ ਵਾਰ ਰਾਸ਼ਟਰੀ ਤਮਗਾ ਤੇ ਦਸ ਵਾਰ ਰਾਜ ਤਮਗਾ ਜਿੱਤ ਚੁੱਕਾ ਹੈ। ਅਭਿਸ਼ੇਕ ਦੀ ਇਸ ਪ੍ਰਾਪਤੀ ‘ਤੇ ਕਾਲਜ ਪ੍ਰਬੰਧਕੀ ਕਮੇਟੀ ਤੇ ਕਾਲਜ ਪਿੰ੍ਰਸੀਪਲ ਡਾ. ਹਰਪ੍ਰੀਤ ਸਿੰਘ ਨੇ ਮੁਬਾਰਕਵਾਦ ਦਿੰਦਿਆਂ ਆਉਣ ਵਾਲੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਭੇਂਟ ਕੀਤੀਆਂ।

Facebook Comments

Trending