Connect with us

ਪੰਜਾਬੀ

ਸੀ-ਪਾਈਟ ਕੈਪ ਲੁਧਿਆਣਾ ਵਿਖੇ ਭਰਤੀ ਸਬੰਧੀ ਫਿਜੀਕਲ ਟ੍ਰੇਨਿੰਗ ਸ਼ੁਰੂ

Published

on

Recruitment related physical training started at C-Pite Cap Ludhiana

ਲੁਧਿਆਣਾ : ਪੰਜਾਬ ਦੇ ਯੁਵਕਾਂ ਦਾ ਸਿਖਲਾਈ ਤੇ ਰੋਜ਼ਗਾਰ ਕੇਦਰ (ਸੀ-ਪਾਈਟ) ਕੈਪ ਲੁਧਿਆਣਾ ਵਿੱਚ ਆਰਮੀ ਦੀ ਭਰਤੀ ਲਈ ਫਿਜੀਕਲ ਟ੍ਰੇਨਿੰਗ ਸ਼ੁਰੂ ਕੀਤੀ ਹੋਈ ਹੈ, ਚਾਹਵਾਨ ਯੁਵਕ ਆਪਣੇ ਅਸਲ ਸਰਟੀਫਿਕੇਟ ਨਾਲ ਲੈ ਕੇ ਸੀ-ਪਾਈਟ ਕੈਪ ਲੁਧਿਆਣਾ (ਆਈ.ਟੀ.ਆਈ ਲੁਧਿਆਣਾ) ਵਿਖੇ ਆ ਸਕਦੇ ਹਨ।

ਇਸ ਤੋ ਇਲਾਵਾ ਜਿਨ੍ਹਾਂ ਯੁਵਕਾਂ ਨੇ ਪੰਜਾਬ ਪੁਲਿਸ ਅਤੇ ਸੀ.ਆਰ.ਪੀ.ਅਫ ਵਿੱਚ ਕਾਂਸਟੇਬਲ ਦੀ ਭਰਤੀ ਲਈ ਤਿਅਰੀ ਕਰਨੀ ਹੈ ਉਹ ਯੁਵਕ ਆਪਣੇ ਸਾਰੇ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ ਅਤੇ ਦੋ ਪਾਸਪੋਰਟ ਸਾਈਜ਼ ਫੋਟੋਆ ਲੈਕੇ ਕੈਪ ਵਿੱਚ ਰਜਿਸਟਰੇਸ਼ਨ ਕਰਵਾ ਲੈਣ। ਪੰਜਾਬ ਸਰਕਾਰ ਵੱਲੋ ਕੀਤੇ ਜਾ ਰਹੇ ਉਪਰਾਲੇ ਤਹਿਤ ਕੈਪ ਵਿੱਚ ਫਿਜੀਕਲ ਦੀ ਤਿਆਰੀ ਦੌਰਾਨ, ਖਾਣਾ ਅਤੇ ਰਿਹਾਇਸ਼ ਦੀ ਸਹੂਲਤ ਮੁਫ਼ਤ ਦਿੱਤੀ ਜਾਂਦੀ ਹੈ ਅਤੇ ਕਿਸੇ ਤਰ੍ਹਾਂ ਦਾ ਕੋਈ ਖਰਚਾ ਨਹੀ ਲਿਆ ਜਾਂਦਾ ਹੈ।

Facebook Comments

Trending