Connect with us

ਪੰਜਾਬ ਨਿਊਜ਼

52 ਸਾਲ ’ਚ ਪਹਿਲੀ ਵਾਰ ਹੋਈ ਰਿਕਾਰਡ ਬਾਰਿਸ਼, ਜਾਣੋ ਅਗਲੇ 24 ਘੰਟਿਆਂ ਮੌਸਮ ਕਿਵੇਂ ਰਹੇਗਾ

Published

on

Record rain for the first time in 52 years, find out what the weather will be like for the next 24 hours

ਲੁਧਿਆਣਾ : ਪੱਛਮੀ ਗੜਬੜੀ ਕਾਰਨ ਇਲਾਕੇ ’ਚ ਵੀਰਵਾਰ ਨੂੰ ਸਾਰਾ ਦਿਨ ਹਲਕੀ ਤੋਂ ਦਰਮਿਆਨੀ ਬਾਰਿਸ਼ ਹੁੰਦੀ ਰਹੀ ਤੇ ਦਿਨ ਵੇਲੇ 19 ਮਿਲੀਮੀਟਰ ਬਾਰਿਸ਼ ਨੇ ਨਵਾਂ ਰਿਕਾਰਡ ਕਾਇਮ ਕੀਤਾ। ਹੁਣ ਤਕ ਤਿੰਨ ਫਰਵਰੀ ਦੇ ਦਿਨ ਏਨੀ ਬਾਰਿਸ਼ ਰਿਕਾਰਡ ਨਹੀਂ ਕੀਤੀ ਗਈ।

ਪੰਜਾਬ ਖੇਤੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਕੋਲ ਸਾਲ 1970 ਤੋਂ ਬਾਅਦ ਦੇ ਡਾਟਾ ਮੁਤਾਬਕ ਏਨੀ ਬਾਰਿਸ਼ ਕਦੇ ਨਹੀਂ ਹੋਈ। ਜਦਕਿ ਇਸ ਤੋਂ ਪਹਿਲਾਂ ਤਿੰਨ ਫਰਵਰੀ 2015 ਨੂੰ 11.2 ਮਿਲੀਮੀਟਰ ਬਾਰਿਸ਼ ਹੋਈ ਸੀ। ਬਾਰਿਸ਼ ਕਾਰਨ ਠੰਢ ਵੱਧ ਗਈ ਤੇ ਦਿਨ ਤੇ ਰਾਤ ਦੇ ਤਾਪਮਾਨ ’ਚ ਸਿਰਫ਼ ਇਕ ਡਿਗਰੀ ਸੈਲਸੀਅਸ ਦਾ ਫ਼ਰਕ ਰਹਿ ਗਿਆ।

ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਵੀ ਸਾਰਾ ਦਿਨ ਬੱਦਲ ਛਾਏ ਰਹਿਣਗੇ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਪੀਏਯੂ ਦੇ ਅੰਕੜਿਆਂ ਮੁਤਾਬਕ, ਹਵਾ ’ਚ ਨਮੀ ਦੀ ਵੱਧ ਤੋਂ ਵੱਧ ਮਾਤਰਾ 90 ਫ਼ੀਸਦੀ ਤੇ ਘੱਟ ਤੋਂ ਘੱਟ ਮਾਤਰਾ 86 ਫ਼ੀਸਦੀ ਰਹੀ।

ਪੀਏਯੂ ਦੇ ਮੌਸਮ ਵਿਭਾਗ ਦੀ ਇੰਚਾਰਜ ਡਾ. ਪ੍ਰਭਜੋਤ ਕੌਰ ਦਾ ਕਹਿਣਾ ਹੈ ਕਿ ਵਿਭਾਗ ਕੋਲ ਮੌਜੂਦ ਰਿਕਾਰਡ ਮੁਤਾਬਕ ਤਿੰਨ ਫਰਵਰੀ ਨੂੰ ਅੱਜ ਤਕ ਦੀ ਸਭ ਤੋਂ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਦੌਰਾਨ ਹਲਕੀ ਹਵਾਵਾਂ ਚੱਲਣ ਨਾਲ ਮੌਸਮ ’ਚ ਠੰਢਕ ਬਣੀ ਹੋਈ ਹੈ। ਅਗਲੇ 24 ਘੰਟਿਆਂ ਦੌਰਾਨ ਵੀ ਮੌਸਮ ਇਸੇ ਤਰ੍ਹਾਂ ਦਾ ਰਹਿ ਸਕਦਾ ਹੈ।

ਡਾ. ਪ੍ਰਭਜੋਤ ਕੌਰ ਨੇ ਕਿਹਾ ਕਿ ਇਲਾਕੇ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਰਹੀ ਹੈ। ਇਸ ਲਈ ਇਹ ਫ਼ਸਲਾਂ ਲਈ ਲਾਹੇਵੰਦ ਹੈ। ਖ਼ਾਸ ਤੌਰ ’ਤੇ ਕਣਕ ਦੀ ਫ਼ਸਲ ਨੂੰ ਇਸ ਬਾਰਿਸ਼ ਨਾਲ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਅਗਲੇ ਕੁਝ ਦਿਨਾਂ ਤਕ ਕਿਸਾਨ ਖੇਤਾਂ ’ਚ ਪਾਣੀ ਨਾ ਲਾਉਣ ਤੇ ਇਸ ਗੱਲ ਦਾ ਧਿਆਨ ਰੱਖਿਆ ਜਾਏ ਕਿ ਫਲ ਸਬਜ਼ੀਆਂ ਤੇ ਆਲੂ ਦੇ ਖੇਤਾਂ ’ਚ ਪਾਣੀ ਜਮ੍ਹਾਂ ਨਾ ਹੋਵੇ।

 

Facebook Comments

Trending